ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਕਾਂਗਰਸ ਭਾਰੂ

0
72
Voting, Report, Maharashtra, Haryana, Punjab

92 ਵਾਰਡਾਂ ਚੋਂ ਕਾਂਗਰਸ 66, ਅਕਾਲੀ ਦਲ 11, ਬੀਜੇਪੀ 2, ਆਪ 2 ਅਤੇ 11 ਅਜ਼ਾਦ ਉਮੀਦਵਾਰ ਜੇਤੂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਜ਼ਿਲ੍ਹੇ ਦੀਆਂ ਚਾਰ ਨਗਰ ਕੌਸਲਾਂ ਦੇ ਆਏ ਨਤੀਜਿਆਂ ’ਚ ਸੱਤਾ ਧਿਰ ਨੇ ਬਾਜੀ ਮਾਰੀ ਹੈ। ਜਦਕਿ ਅਕਾਲੀ ਦਲ ਨੇ ਦਹਾਈ ਦਾ ਅੰਕੜਾ ਪਾਰ ਕਰ ਲਿਆ ਹੈ। ਸਭ ਤੋਂ ਬੁੂਰੀ ਹਾਲਤ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹੋਈ ਹੈ। ਰਾਜਪੁਰਾ ਨਗਰ ਕੌਸਲ ਦੀਆਂ 31 ਵਾਰਡਾਂ ਵਿੱਚੋਂ ਕਾਂਗਰਸ ਨੇ 27 ਤੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਇੱਥੋਂ ਬੀਜੇਪੀ ਨੇ 2 ਵਾਰਡਾਂ ਵਿੱਚ ਜਿੱਤ ਦਰਜ਼ ਕੀਤੀ ਹੈ। ਅਕਾਲੀ ਦਲ ਇੱਥੋਂ 1 ਵਾਰਡ ਹੀ ਜਿੱਤ ਸਕਿਆ ਹੈ ਜਦਕਿ ਆਮ ਆਦਮੀ ਪਾਰਟੀ ਨੇ ਵੀ 1 ਵਾਰਡ ਜਿੱਤੀ ਹੈ। ਇਸ ਤੋਂ ਇਲਾਵਾ ਨਾਭਾ ਨਗਰ ਕੌਸਲ ਦੀਆਂ 23 ਵਾਰਡਾਂ ਵਿੱਚੋਂ ਕਾਂਗਰਸ ਨੇ 14 ਵਾਰਡਾਂ ਚੋਂ ਜਿੱਤ ਪ੍ਰਾਪਤ ਕੀਤੀ ਜਦਕਿ ਅਕਾਲੀ ਦਲ ਨੇ 6 ਵਾਰਡਾਂ ਚੋਂ ਜਿੱਤ ਦਾ ਪਰਿਚੱਮ ਲਹਿਰਾਇਆ ਹੈ। ਇੱਥੋਂ ਬੀਜੇਪੀ ਅਤੇ ਆਪ ਆਪਣਾ ਖਾਤਾ ਵੀ ਨਹੀਂ ਖੋਲ ਸਕੀ। ਅਜ਼ਾਦ ਉਮੀਦਵਾਰਾਂ ਨੇ 3 ਵਾਰਡਾਂ ਚੋਂ ਜਿੱਤ ਪ੍ਰਾਪਤ ਕੀਤੀ ਹੈ।

Voting, Report, Maharashtra, Haryana, Punjab

ਇਸੇ ਤਰ੍ਹਾਂ ਹੀ ਸਮਾਣਾ ਨਗਰ ਕੌਸਲ ਅੰਦਰ 21 ਵਾਰਡਾਂ ਚੋਂ ਕਾਂਗਰਸ ਨੇ 18 ਤੇ ਜਿੱਤ, ਅਕਾਲੀ ਦਲ ਵੱਲੋਂ 1 ਵਾਰਡ ਤੇ ਜਿੱਤ ਜਦਕਿ ਅਜ਼ਾਦ ਉਮੀਦਵਾਰ 2 ਵਾਰਡਾਂ ਤੇ ਜੇਤੂ ਰਹੇ ਹਨ। ਇੱਥੋਂ ਵੀ ਬੀਜੇਪੀ ਅਤੇ ਆਮ ਆਦਮੀ ਪਾਰਟੀ ਆਪਣਾ ਖਾਤਾ ਨਹੀਂ ਖੋਲ ਸਕੀ। ਜੇਕਰ ਪਾਤੜਾਂ ਨਗਰ ਕੌਸਲ ਦੀ ਗੱਲ ਕੀਤੀ ਜਾਵੇ ਤਾ ਇੱਥੋਂ 17 ਵਾਰਡਾਂ ਚੋਂ ਕਾਂਗਰਸ ਵੱਲੋਂ 7 ਵਾਰਡਾਂ, ਅਕਾਲੀ ਦਲ ਵੱਲੋਂ 3 ਵਾਰਡਾਂ, ਆਪ ਵੱਲੋਂ 1 ਵਾਰਡ ਜਦਕਿ ਬੀਜੇਪੀ ਦਾ ਵੀ ਇੱਥੋਂ ਖਾਤਾ ਨਹੀਂ ਖੁੱਲਿਆ। ਵੱਡੀ ਗੱਲ ਇਹ ਹੈ ਕਿ ਇੱਥੋਂ 6 ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.