ਕਾਂਗਰਸ ਪਾਰਟੀ ਹਲਕਾ ਆਤਮ ਨਗਰ ਤੋਂ ਸੂਝਵਾਨ ਤੇ ਕਿਦਵਾਰ ਨੇਤਾ ਨੂੰ ਦੇਵੇ ਜਿੰਮੇਵਾਰੀ : ਰਜਨੀਸ਼ ਚੋਪੜਾ

0
44

ਕਿਹਾ-ਹਲਕਾ ਆਤਮ ਨਗਰ ਤੋਂ ਵਿਧਾਇਕ ਸਿਰਫ਼ ਡਰਾਮੇਬਾਜ਼ੀ ਤੱਕ ਸੀਮਤ

ਲੁਧਿਆਣਾ, (ਵਨਰਿੰਦਰ ਸਿੰਘ ਮਣਕੂ) ਕਾਂਗਰਸ ਪਾਰਟੀ ਹਲਕਾ ਆਤਮ ਨਗਰ ਤੋਂ ਪਾਰਟੀ ਦੇ ਸੂਝਵਾਨ ਤੇ ਕਿਦਵਾਰ ਨੇਤਾ ਨੂੰ ਜਿੰਮੇਵਾਰੀ ਦੇਵੇ ਤਾਂ ਜੋ ਸਰਕਾਰ ਦੀਆਂ ਨੀਤੀਆਂ ਅਤੇ ਲੋਕਹਿੱਤ ਸਕੀਮਾਂ ਨੂੰ ਹਰ ਘਰ ਤੱਕ ਪਹੁੰਚਾਇਆ ਜਾ ਸਕੇ। ਹਲਕੇ ਦੇ ਵਿਧਾਇਕ ਨੂੰ ਸਿਰਫ਼ ਦੂਸਰਿਆਂ ਦਾ ਸਟਿੰਗ ਕਰਨ ਤੋਂ ਫੁਰਸਤ ਨਹੀ ਮਿਲਦੀ, ਵਿਕਾਸ ਤਾਂ ਦੂਰ ਦੀ ਗੱਲ ਹੈ। ਇਹ ਗੱਲ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਦੇ ਉੱਪ ਪ੍ਰਧਾਨ ਰਜਨੀਸ਼ ਚੋਪੜਾ ਨੇ ਮਾਡਲ ਟਾਊਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਿਨ ਪ੍ਰਤੀ ਦਿਨ ਸਕੀਮਾਂ ਲਾਂਚ ਕਰ ਰਹੀ ਹੈ, ਪਰ ਹਲਕਾ ਆਤਮ ਨਗਰ ਵਿਚ ਕਾਂਗਰਸ ਪਾਰਟੀ ਦੀ ਕਮਾਨ ਕਿਸੇ ਸੂਝਵਾਨ ਨੇਤਾ ਕੋਲ ਨਾਂਹ ਹੋਣ ਕਾਰਨ ਸਰਕਾਰ ਦੀਆਂ ਲੋਕ ਹਿੱਤ ਨੀਤੀਆਂ ਦਾ ਲਾਭ ਹਲਕੇ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ।

ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆ ਦੇ ਇੰਚਾਰਜ ਹਰੀਸ਼ ਰਾਵਤ ਅਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੋਂ ਮੰਗ ਕੀਤੀ ਕਿ ਹਲਕਾ ਆਤਮ ਨਗਰ ਦੀ ਜਿੰਮੇਵਾਰੀ ਪਾਰਟੀ ਦੇ ਹੀ ਅਹਿਮ ਅਤੇ ਹਲਕੇ ਦੀ ਨਬਜ਼ ਨੂੰ ਪਰਖਣ ਵਾਲੇ ਸੂਝਵਾਨ ਨੇਤਾ ਨੂੰ ਦਿੱਤੀ ਜਾਵੇ ਤਾਂ ਜੋ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਿਰ ਤੋਂ ਇਸ ਹਲਕੇ ਦੀ ਨੁਮਾਇੰਦਗੀ ਕਾਂਗਰਸ ਪਾਰਟੀ ਕਰ ਸਕੇ ਤੇ 2009 ਤੋਂ ਰੁਕੇ ਹੋਏ ਵਿਕਾਸ ਕਾਰਜ ਕਰਵਾਏ ਜਾਣ, ਕਿਉਂਕਿ ਹਲਕੇ ਦਾ ਵਿਧਾਇਕ ਸਿਰਫ਼ ਤੇ ਸਿਰਫ਼ ਡਰਾਮੇਬਾਜ਼ੀ ਤੱਕ ਹੀ ਸੀਮਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.