ਕੁਦਰਤੀ ਸਰੋਤਾਂ ਦੀ ਸੰਭਾਲ ਸੰਵਿਧਾਨਕ ਫਰਜ਼ : ਨਾਇਡੂ

0
215
Venkaiya Naidu, Vice Presidential, Candidate, Student Leader

ਕੁਦਰਤੀ ਸਰੋਤਾਂ ਦੀ ਸੰਭਾਲ ਸੰਵਿਧਾਨਕ ਫਰਜ਼ : ਨਾਇਡੂ

ਨਵੀਂ ਦਿੱਲੀ। ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਬੁੱਧਵਾਰ ਨੂੰ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਹਰ ਨਾਗਰਿਕ ਦਾ ਸੰਵਿਧਾਨਕ ਫਰਜ਼ ਹੈ। ਵਿਸ਼ਵ ਜੰਗਲੀ ਜੀਵਤ ਦਿਵਸ ਦੇ ਮੌਕੇ ’ਤੇ ਇਥੇ ਜਾਰੀ ਇਕ ਸੰਦੇਸ਼ ਵਿਚ ਨਾਇਡੂ ਨੇ ਕਿਹਾ ਕਿ ਮਨੁੱਖ ਕੁਦਰਤੀ ਸਰੋਤਾਂ ਦਾ ਮਾਲਕ ਨਹੀਂ ਹੈ ਬਲਕਿ ਉਹ ਇਹ ਸਭ ਦੂਸਰੇ ਜੀਵਾਂ ਨਾਲ ਸਾਂਝਾ ਕਰਦਾ ਹੈ। ਉਨ੍ਹਾਂ ਕਿਹਾ, ‘‘ਵਿਸ਼ਵ ਜੰਗਲੀ ਜੀਵਤ ਦਿਵਸ ਦੇ ਮੌਕੇ ’ਤੇ ਯਾਦ ਰੱਖੋ ਕਿ ਜੰਗਲੀ ਜੀਵਣ ਸਮੇਤ ਸਾਡੇ ਕੁਦਰਤੀ ਵਾਤਾਵਰਣ ਅਤੇ ਸਰੋਤਾਂ ਦੀ ਰੱਖਿਆ ਕਰਨਾ ਨਾਗਰਿਕਾਂ ਦਾ ਸੰਵਿਧਾਨਕ ਫਰਜ਼ ਹੈ। ਮਨੁੱਖ ਧਰਤੀ ਦਾ ਮਾਲਕ ਨਹੀਂ ਹੈ ਬਲਕਿ ਇਸਨੂੰ ਹੋਰ ਜੀਵ-ਜੰਤੂਆਂ ਨਾਲ ਸਾਂਝਾ ਕਰਦਾ ਹੈ। ਸਾਡੀ ਹੋਂਦ ਕੁਦਰਤ ਉੱਤੇ ਨਿਰਭਰ ਕਰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.