ਦੇਸ਼ ‘ਚ ਕੋਰੋਨਾ ਰਿਕਰਵਰੀ ਦਰ 95 ਫੀਸਦੀ ਦੇ ਕਰੀਬ ਪਹੁੰਚੀ

0
2
Corona India

ਦੇਸ਼ ‘ਚ ਕੋਰੋਨਾ ਦੇ 30,254 ਨਵੇਂ ਮਾਮਲੇ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਪੀੜਤਾਂ ਦੀ ਰਫ਼ਤਾਰ ਹੌਲੀ ਪੈਧ ਤੇ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ‘ਚ ਲਗਾਤਾਰ ਵਾਧੇ ਨਾਲ ਰਿਕਰਵਰੀ ਦਰ ਵਧ ਕੇ 95 ਫੀਸਦੀ ਦੇ ਕਰੀਬ ਪਹੁੰਚ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 30,254 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲੇ 98.57 ਲੱਖ ਹੋ ਗਏ।

Corona

ਇਸ ਦੌਰਾਨ 33,136 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਗਿਣਤੀ 93.57 ਲੱਖ ਹੋ ਗਈ ਹੈ ਤੇ ਰਿਕਵਰੀ ਦਰ ਵਧ ਕੇ 94.93 ਹੋ ਗਈ ਹੈ। ਇਸ ਦੌਰਾਨ ਸਰਗਰਮ ਮਾਮਲੇ 3273 ਘੱਟ ਹੋ ਕੇ 3.56 ਲੱਖ ਰਹਿ ਗਏ ਹਨ ਤੇ 391 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,43,019 ਹੋ ਗਿਆ ਹੈ। ਦੇਸ਼ ‘ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 3.62 ਫੀਸਦੀ ਰਹਿ ਗਈ ਹੈ ਜਦੋਂਕਿ ਮ੍ਰਿਤਕ ਦਰ ਹਾਲੇ 1.45 ਫੀਸਦੀ ਹੈ।

  • 391 ਹੋਰ ਮਰੀਜ਼ਾਂ ਦੀ ਮੌਤ
  • ਰਿਕਵਰੀ ਦਰ 94.93ਫੀਸਦੀ
  • ਸਰਗਰਮ ਮਾਮਲਿਆਂ ਦੀ ਦਰ  3.62 ਫੀਸਦੀ
  • ਮ੍ਰਿਤਕ ਦਰ 1.45 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.