ਪੰਜਾਬ ਲਈ ਕੋਰੋਨਾ ਵਾਇਰਸ ਦੀ ਪੁੱਜੀ 2 ਲੱਖ 4 ਹਜ਼ਾਰ ਖ਼ੁਰਾਕ, ਅੱਜ ਜਿਲਿ੍ਹਆਂ ’ਚ ਹੋਏਗੀ ਸਪਲਾਈ

0
2

ਪੂਨੇ ਤੋਂ ਚੰਡੀਗੜ੍ਹ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਪੁੱਜੀ ਕੋਵੀਸੀਲਡ ਵੈਕਸੀਨ, 18 ਬਕਸਿਆ ’ਚ ਆਈ ਵੈਕਸੀਨ

ਚੰਡੀਗੜ, (ਅਸ਼ਵਨੀ ਚਾਵਲਾ)। ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਕੋਰੋਨਾ ਨੂੰ ਖ਼ਤਮ ਕਰਨ ਲਈ ਪੰਜਾਬ ਵਿੱਚ ਵੈਕਸੀਨ ਪੁੱਜ ਹੀ ਗਈ ਹੈ। ਪੁੂਨੇ ਤੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਕੋਵੀਸੀਲਡ ਦੀਆਂ 2 ਲੱਖ 4 ਹਜ਼ਾਰ ਖ਼ੁਰਾਕ ਚੰਡੀਗੜ ਵਿਖੇ ਪੁੱਜੀ ਹੈ। ਇਥੇ ਵੈਕਸੀਨ ਦੇ 18 ਬਕਸੇ ਪੁੱਜੇ ਹਨ ਜਿਨ੍ਹਾਂ ਨੂੰ ਸਿਹਤ ਵਿਭਾਗ ਪੰਜਾਬ ਦੇ ਟੀਕਾਕਰਨ ਵਿਭਾਗ ਦੇ ਦਫ਼ਤਰ ਵਿਖੇ ਰੱਖਿਆ ਗਿਆ ਹੈ। ਬੁੱਧਵਾਰ ਨੂੰ ਵੈਕਸੀਨ ਪੰਜਾਬ ਦੇ 18 ਜ਼ਿਲਿਆ ਵਿੱਚ ਸਪਲਾਈ ਕਰ ਦਿੱਤੀ ਜਾਏਗੀ, ਜਿਸ ਤੋਂ ਬਾਅਦ 18 ਜਨਵਰੀ ਤੋਂ ਇਸ ਨੂੰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤੀ ਜਾਏਗਾ। ਪੰਜਾਬ ਵਿੱਚ ਇਹ ਪਹਿਲੀ ਖੇਪ ਆਈ ਹੈ ਜਦੋਂ ਕਿ ਜਲਦ ਹੀ ਹੋਰ ਖੇਪਾਂ ਵੀ ਪੰਜਾਬ ਵਿੱਚ ਪੁੱਜਣਗੀਆਂ। ਪੰਜਾਬ ਉਨਾਂ ਸੂਬਿਆਂ ਵਿੱਚੋਂ ਇੱਕ ਸੂਬਾ ਹੈ, ਜਿਥੇ ਕਿ ਇਸ ਵੈਕਸੀਨ ਨੂੰ ਦਾ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਹੈ,

ਜਦੋਂਕਿ ਭਾਜਪਾ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਕੁਝ ਸੂਬਿਆਂ ਵਲੋਂ ਵੈਕਸੀਨ ਦਾ ਵਿਰੋਧ ਕਰਨ ਦੇ ਨਾਲ ਹੀ ਕੁਝ ਵਿਰੋਧੀ ਪਾਰਟੀਆਂ ਵੈਕਸੀਨ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਆਲ ਖੜੇਕਰ ਰਹੀਆਂ ਹਨ ਪਰ ਪੰਜਾਬ ਦੇ ਮੰਤਰੀਆਂ ਜਾਂ ਫਿਰ ਸਰਕਾਰ ਵਲੋਂ ਇਸ ਵੈਕਸੀਨ ਬਾਰੇ ਕੋਈ ਸੁਆਲ ਨਹੀਂ ਕੀਤਾ ਗਿਆ, ਸਗੋਂ ਚੰਗੇ ਤਰੀਕੇ ਨਾਲ ਟਰਾਇਲ ਕਰਕੇੇ ਵੈਕਸੀਨ ਲਗਾਉਣ ਦੀ ਤਿਆਰੀ ਵੀ ਮੁਕੰਮਲ ਕਰ ਲਈ ਗਈ ਹੈ। ਪੰਜਾਬ ਵਿੱਚ 1 ਲੱਖ 5 ਹਜ਼ਾਰ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਇਲਾਵਾ 3 ਲੱਖ ਫ੍ਰੰਟ ਲਾਈਨ ਕਰਮਚਾਰੀਆਂ ਨੂੰ ਇਹ ਟੀਕਾ ਲਾਇਆ ਜਾਵੇਗਾ, ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਚਾਰਟ ਅਨੁਸਾਰ ਆਮ ਲੋਕਾਂ ਤੱਕ ਇਹ ਵੈਕਸੀਨ ਉਮਰ ਅਤੇ ਬਿਮਾਰੀ ਅਨੁਸਾਰ ਪੁੱਜੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.