ਸ਼ਹੀਦ ਊਧਮ ਸਿੰਘ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਘਰ ਵਿਖੇ ਮਨਾਉਣ ਦਾ ਕੀਤਾ ਫੈਸਲਾ

0
48

ਕਮੇਟੀ ਵੱਲੋਂ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ

ਸੁਨਾਮ ਉਧਮ ਸਿੰਘ ਵਾਲਾ (ਖੁਸ਼ਪ੍ਰੀਤ ਜੋਸ਼ਨ/ਕਰਮ ਥਿੰਦ) ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਮਾਸਟਰ ਕੇਹਰ ਸਿੰਘ ਜੋਸ਼ਨ ਅਤੇ ਚੈਅਰਮੇਨ ਕੇਸ਼ਰ ਸਿੰਘ ਢੋਟ ਦੀ ਅਗਵਾਈ ਹੇਂਠ ਹੋਈ। ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋ ਕੀਤੇ ਜਾ ਰਹੇ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਗਿਆ ਅਤੇ ਕੰਗਣਾ ਵੱਲੋਂ ਬਜੁਰਗ ਮਾਤਾ ਪ੍ਰਤੀ ਕੀਤੀ ਗਲਤ ਟਿੱਪਣੀ ਦੀ ਨਿਖੇਧੀ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਹੀਦ ਉਧਮ ਸਿੰਘ ਦਾ ਜਨਮ ਦਿਨ 26 ਦਸੰਬਰ ਨੂੰ ਸ਼ਹੀਦ ਦੇ ਜੱਦੀ ਘਰ ਵਿਖੇ ਮਨਾਉਣ ਦਾ ਫੈਸਲਾਂ ਕੀਤਾ ਗਿਆ

ਇਸ ਪ੍ਰੋਗਰਾਮ ਵਿੱਚ ਐਮ. ਪੀ ਭਗਵੰਤ ਮਾਨ, ਅਮਨ ਅਰੋੜਾ ਐਮ.ਐਲ.ਏ , ਪਰਮਿੰਦਰ ਸਿੰਘ ਢੀਡਸਾਂ , ਮੈਡਮ ਦਮਨ ਥਿੰਦ ਬਾਜਵਾ , ਭਾਈ ਗੇਬਿੰਦ, ਸਿੰਘ ਲੋਂਗੋਂਵਾਲ , ਹਰਮਨ ਦੇਵ ਬਾਜਵਾ , ਵਿਕਰਮਜੀਤ ਗੋਲਡੀ , ਗੁਰਚਰਨ ਸਿੰਘ ਚੰਨਾ ਅਤੇ ਪ੍ਰਭਸ਼ਰਨ ਸਿੰਘ ਬੱਬੂ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਣਗੇ ।ਇਸ ਪ੍ਰੋਗਰਾਮ ਦੋਰਾਨ ਕਮੇਟੀ ਵੱਲੋ ਮੈਡਮ ਸੁਨੀਤਾ ਰਾਣੀ ਐਮ.ਸੀ , ਪ੍ਰਿੰਸੀਪਲ ਨੀਲਮ ਰਾਣੀ , ਮੈਡਮ ਗੀਤਾ ਸ਼ਰਮਾ ਚੈਅਰਮੇਨ , ਬੀਬੀ ਵਿੱਦਿਆ ਕੋਰ , ਮੈਡਮ ਕਾਤਾਂ ਪੱਪਾ , ਪ੍ਰਿੰਸੀਪਲ ਦਿਨੇਸ਼ ਕੁਮਾਰ , ਸੁਰਿੰਦਰ ਭਰੂਰ , ਰਾਮ ਸਰੂਪ ਢੈਪੀ, ਪਰਮਿੰਦਰ ਸਿੰਘ, ਰਾਜਵੀਰ ਸ਼ਰਮਾ, ਚਮਨਦੀਪ ਸਿੰਘ ਮਿਲਖੀ ਆਦਿ ਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।

ਇਸ ਸਮੇਂ ਕਮੇਟੀ ਵੱਲੋਂ ਸ਼ਹੀਦ ਦੇ ਜਨਮ ਦਿਵਸ ਨੂੰ ਸਮਰਪਿਤ ਮਾਸਟਰ ਕੇਹਰ ਸਿੰਘ ਜੋਸ਼ਨ ਲਿਖਤ ਕਿਤਾਬਚਾ ਸ਼ਹੀਦ ਉਧਮ ਸਿੰਘ (ਸੰਖੇਪ ਜੀਵਨੀ ) ਪੰਜਾਬੀ ਅਤੇ ਹਿੰਦੀ ਵਿੱਚ ਜਾਰੀ ਕੀਤਾ ਜਾਵੇਗਾ । ਪ੍ਰੋਗਰਾਮ ਸਮੇਂ ਇੰਕਲਾਬੀ ਗਾਇਕ ਭੋਲਾ ਸਿੰਘ ਸੰਗਰਾਮੀ , ਜਸਵੰਤ ਸਿੰਘ ਅਸਮਾਨੀ , ਮਿਲਖਾ ਸਿੰਘ ਸਨੇਹੀ , ਬਲਵੀਰ ਸਿੰਘ ਢੋਟ ਦੇਸ਼ ਭਗਤੀ ਦੇ ਗੀਤ ਪੇਸ਼ ਕਰਨਗੇ । ਇਸ ਮੋਕੇ ਮੀਟਿੰਗ ਵਿੱਚ ਜੰਗੀਰ ਸਿੰਘ ਰਤਨ , ਦੇਵਿੰਦਰ ਪਾਲ ਸਿੰਘ ਰਿੰਪੀ ਤੋਂ ਇਲਾਵਾ ਗੁਰਬਚਨ ਸਿੰਘ ਮਹਿਰੇਕ , ਡਾ, ਬਲਜੀਤ ਸਿੰਘ , ਸੁਰਿੰਦਰ ਸੰਧੇ , ਹਰਦਿਆਲ ਸਿੰਘ ਹਰਨੇਕ ਸਿੰਘ ਨੱਢੇ, ਐਡਵੋਕੇਟ ਗੁਰਲੀਨ ਸਿੰਘ , ਗੁਰਬਚਨ ਸਿੰਘ ਹਾਡਾਂ , ਧਰਮ ਸਿੰਘ , ਕਰਮ ਸਿੰਘ , ਪ੍ਰੀਤਮ ਸਿੰਘ , ਅਮਰੀਕ ਸਿੰਘ , ਭੋਲਾ ਸਿੰਘ ਸੰਗਰਾਮੀ , ਮਿਲਖਾ ਸਿੰਘ ਸਨੇਹੀ, ਬਲਵੀਰ ਸਿੰਘ ਢੋਟ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.