ਘਰੇਲੂ ਹਿੰਸਾ ਦੀਆਂ ਡੂੰਘੀਆਂ ਹੁੰਦੀਆਂ ਜੜ੍ਹਾਂ

0
12

ਘਰੇਲੂ ਹਿੰਸਾ ਦੀਆਂ ਡੂੰਘੀਆਂ ਹੁੰਦੀਆਂ ਜੜ੍ਹਾਂ

ਕੋਰੋਨਾ ਦੇ ਸੰਕਰਮਣ ’ਤੇ ਕਾਬੂ ਪਾਉਣ ਲਈ ਗਈ ਗਈ ਤਾਲਾਬੰਦੀ ਦੌਰਾਨ ਵਿਆਪਕ ਪੈਮਾਨੇ ’ਤੇ ਲੋਕਾਂ ਨੂੰ ਰੁਜ਼ਗਾਰ ਅਤੇ ਰੋਜ਼ੀ-ਰੋਟੀ ਤੋਂ ਵਾਂਝੇ ਹੋਣਾ ਪਿਆ ਅਤੇ ਇਸ ਦੇ ਨਾਲ-ਨਾਲ ਘਰ ’ਚ ਕੈਦ ਦੀ ਸਥਿਤੀ ’ਚ ਅਸੰਤੁਲਨ, ਹਮਲਾਵਰਤਾ ਅਤੇ ਤਣਾਣਪੂਰਨ ਰਹਿਣ ਦੀ ਨੌਬਤ ਆਈ ਜ਼ਾਹਿਰ ਹੈ, ਇਹ ਦੋਤਰਫ਼ਾ ਦਬਾਅ ਦੀ ਸਥਿਤੀ ਸੀ, ਜਿਸ ਨੇ ਜੀਵਨ ਵਿਚ ਕਈ ਤਰ੍ਹਾਂ ਦੇ ਬਦਲਾਵਾਂ ਨਾਲ ਵਿਹਾਰ ’ਚ ਨਿਰਾਸ਼ਾ, ਹਤਾਸ਼ਾ ਅਤੇ ਹਿੰਸਾ ਦੀ ਮਾਨੋ-ਬਿਰਤੀ ਨੂੰ ਵਧਾਇਆ ਇਸ ਦੌਰਾਨ ਔਰਤਾਂ ਅਤੇ ਬੱਚਿਆਂ ਨਾਲ ਕੁੱਟਮਾਰ, ਉਨ੍ਹਾਂ ਨੂੰ ਤੰਗ ਕਰਨਾ, ਅਪਮਾਨ ਆਦਿ ਦੀਆਂ ਘਟਨਾਵਾਂ ਵਧੀਆਂ ਪਤੀ-ਪਤਨੀ ਅਤੇ ਪੂਰਾ ਪਰਿਵਾਰ ਲੰਮੇ ਸਮੇਂ ਤੱਕ ਘਰ ਅੰਦਰ ਰਹਿਣ ਨੂੰ ਮਜ਼ਬੂਰ ਹੋਇਆ,

ਜਿਸ ਨਾਲ ਜੀਵਨ ’ਚ ਅਕਾਊਪਣ, ਚਿੜਚਿੜਾਪਣ ਅਤੇ ਵਿਚਾਰਕ ਟਕਰਾਅ ਕੁਝ ਜ਼ਿਆਦਾ ਤਿੱਖੇ ਹੋਏ ਅਤੇ ਔਰਤਾਂ ਅਤੇ ਬੱਚਿਆਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵਧੀਆਂ ਇਨ੍ਹਾਂ ਨਵੇਂ ਬਣੇ ਤ੍ਰਾਸਦੀਪੂਰਨ ਹਾਲਾਤਾਂ ਦੀ ਪੜਤਾਲ ਕਰਨ ਲਈ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਵੱਲੋਂ ਦੇਸ਼ ਦੇ ਬਾਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਵਿਚ ਇੱਕ ਸਰਵੇ ਕਰਾਇਆ ਗਿਆ ਜਿਸ ਵਿਚ ਘਰੇਲੂ ਹਿੰਸਾ ਦੌਰਾਨ ਔਰਤਾਂ ਦੀ ਮੌਜੂਦਾ ਸਥਿਤੀ ਸਬੰਧੀ ਜੋ ਤਸਵੀਰ ਉੱਭਰੀ ਹੈ, ਉਹ ਚਿੰਤਾਜਨਕ ਹੈ ਅਤੇ ਸਾਡੇ ਹੁਣ ਤੱਕ ਦੇ ਸਮਾਜਿਕ ਵਿਕਾਸ ’ਤੇ ਸਵਾਲੀਆ ਨਿਸ਼ਾਨ ਹੈ

ਔਰਤਾਂ ਦੀ ਅਜ਼ਾਦੀ ਖੋਹਣ ਦੀਆਂ ਕੋਸ਼ਿਸ਼ਾਂ ਅਤੇ ਉਸ ਨਾਲ ਜੁੜੀਆਂ ਹਿੰਸਕ ਅਤੇ ਤਰਾਸਦੀਪੂਰਨ ਘਟਨਾਵਾਂ ਨੇ ਵਾਰ-ਵਾਰ ਸਾਨੂੰ ਸਭ ਨੂੰ ਸ਼ਰਮਸਾਰ ਕੀਤਾ ਹੈ ਭਾਰਤ ਦੇ ਵਿਕਾਸ ਦੀ ਗਾਥਾ ’ਤੇ ਇਹ ਨਵਾਂ ਸਰਵੇ ਕਿਸੇ ਚਪੇੜ ਤੋਂ ਘੱਟ ਨਹੀਂ ਹੈ ਇਸ ਵਿਆਪਕ ਸਰਵੇ ਰਿਪੋਰਟ ਮੁਤਾਬਿਕ ਕਈ ਸੂਬਿਆਂ ਵਿਚ ਤੀਹ ਫੀਸਦੀ ਤੋਂ ਜਿਆਦਾ ਔਰਤਾਂ ਆਪਣੇ ਪਤੀ ਵੱਲੋਂ ਸਰੀਰਕ ਹਿੰਸਾ ਦੀਆਂ ਸ਼ਿਕਾਰ ਹੋਈਆਂ ਹਨ

ਸਭ ਤੋਂ ਮਾੜੀ ਹਾਲਤ ਕਰਨਾਟਕ, ਅਸਾਮ, ਮਿਜ਼ੋਰਮ, ਤੇਲੰਗਾਨਾ ਅਤੇ ਬਿਹਾਰ ਵਿਚ ਹੈ ਕਰਨਾਟਕ ’ਚ ਪੀੜਤ ਔਰਤਾਂ ਦੀ ਗਿਣਤੀ ਕਰੀਬ 45 ਫੀਸਦੀ ਅਤੇ ਬਿਹਾਰ ’ਚ 40 ਫੀਸਦੀ ਹੈ ਦੂਜੇ ਸੂਬਿਆਂ ’ਚ ਵੀ ਸਥਿਤੀ ਇਸ ਤੋਂ ਬਹੁਤੀ ਵੱਖ ਨਹੀਂ ਹੈ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਅਜਿਹੀਆਂ ਘਟਨਾਵਾਂ ’ਚ ਤੇਜ਼ੀ ਇਜਾਫ਼ਾ ਹੋਣ ਦੀਆਂ ਸੰਭਾਵਨਾਵਾਂ ਭਾਵੀ ਪਰਿਵਾਰਕ ਢਾਂਚੇ ਲਈ ਚਿੰਤਾਜਨਕ ਹੈ  ਸੰਯੁਕਤ ਰਾਸ਼ਟਰ ਵੀ ਕੋਰੋਨਾ ਮਹਾਂਮਾਰੀ ਦੇ ਦੌਰ ’ਚ ਔਰਤਾਂ ਅਤੇ ਲੜਕੀਆਂ ਪ੍ਰਤੀ ਘਰੇਲੂ ਹਿੰਸਾ ਦੇ ਮਾਮਲਿਆਂ ’ਚ ‘ਭਿਆਨਕ ਵਾਧਾ’ ਦਰਜ ਕੀਤੇ ਜਾਣ ’ਤੇ ਚਿੰਤਾ ਪ੍ਰਗਟ ਕਰ ਚੁੱਕਾ ਹੈ ਇਹ ਬੇਹੱਦ ਅਫ਼ਸੋਸਨਾਕ ਹੈ ਕਿ ਜਿਸ ਮਹਾਂਮਾਰੀ ਦੀਆਂ ਚੁਣੌਤੀਆਂ ਨਾਲ ਪੈਦਾ ਹੋਏ ਹਾਲਾਤਾਂ ਨਾਲ ਪੁਰਸ਼ਾਂ ਅਤੇ ਔਰਤਾਂ ਨੂੰ ਬਰਾਬਰ ਪੱਧਰ ’ਤੇ ਜੂਝਣਾ ਪੈ ਰਿਹਾ ਹੈ,

ਉਸ ’ਚ ਔਰਤਾਂ ਨੂੰ ਇਸ ਦੀ ਦੋਹਰੀ ਮਾਰ ਝੱਲਣੀ ਪਈ ਹੈ ਕੋਰੋਨਾ ਦੀ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਚਿੰਤਾਜਨਕ ਪੱਧਰ ’ਤੇ ਕਾਇਮ ਰਹਿਣਾ ਇੱਕ ਗੰਭੀਰ ਸਥਿਤੀ ਹੈ ਇਸ ਦਾ ਮੁੱਖ ਕਾਰਨ ਆਰਥਿਕ ਤੰਗੀ, ਰੁਜ਼ਗਾਰ ਅਤੇ ਕੰਮ-ਕਾਜ ਵਿਚ ਅੜਿੱਕਾ ਆਉਣਾ ਜਾਂ ਖੁੱਸ ਜਾਣਾ ਸੀ ਸ਼ਹਿਰੀ ਜੀਵਨ ’ਚ ਤਣਾਅ ਅਤੇ ਹਿੰਸਾ ਦੀਆਂ ਸਥਿਤੀਆਂ ਆਮ ਦੇਖੀਆਂ ਜਾਂਦੀਆਂ ਹਨ ਇਸ ਦੀਆਂ ਕਈ ਵਜ੍ਹਾ ਹੋ ਸਕਦੀਆਂ ਹਨ ਆਰਥਿਕ ਤੰਗੀ ਦੀ ਵਜ੍ਹਾ ਨਾਲ ਕਈ ਲੋਕ ਆਪਣੇ ਅੰਦਰ ਦਾ ਤਣਾਅ ਪਰਿਵਾਰ ਦੇ ਮੈਂਬਰਾਂ ’ਤੇ ਕੱਢਦੇ ਹਨ ਔਰਤਾਂ ਅਤੇ ਬੱਚੇ ਉਨ੍ਹਾਂ ਦਾ ਆਸਾਨੀ ਨਾਲ ਸ਼ਿਕਾਰ ਬਣਦੇ ਹਨ

ਇਸ ਤੋਂ ਇਲਾਵਾ ਨਿੱਜੀ ਇੱਛਾਵਾਂ ਵੀ ਇੱਕ ਵਜ੍ਹਾ ਹੈ, ਜਿਸ ਦੇ ਚੱਲਦਿਆਂ ਸ਼ਹਿਰੀ ਚਮਕ-ਦਮਕ ’ਚ ਕਈ ਲੋਕ ਸੁਫ਼ਨੇ ਤਾਂ ਵੱਡੇ ਪਾਲ਼ ਲੈਂਦੇ ਹਨ, ਪਰ ਜਦੋਂ ਉਹ ਪੂਰੇ ਹੁੰਦੇ ਨਹੀਂ ਦਿਸਦੇ ਤਾਂ ਉਸ ਦੀ ਖਿਝ ਪਤਨੀ ਅਤੇ ਬੱਚਿਆਂ ’ਤੇ ਕੱਢਦੇ ਹਨ ਤਾਲਾਬੰਦੀ ਦੌਰਾਨ ਬਾਲਵਿਕਾਸ ਮੰਤਰਾਲੇ ਨੇ ਘਰੇਲੂ ਹਿੰਸਾ ਰੋਕਣ ਦੇ ਮਕਸਦ ਨਾਲ ਜਾਗਰੂਕਤਾ ਪ੍ਰੋਗਰਾਮਾਂ ਨੂੰ ਹੋਰ ਵਧਾਉਣ ਦਾ ਯਤਨ ਸ਼ੁਰੂ ਕੀਤਾ ਪਰ ਸਰਕਾਰੀ ਯਤਨਾਂ ਤੋਂ ਇਲਾਵਾ ਵੀ ਲੋਕਾਂ ਦੀ ਸੋਚ ਨੂੰ ਬਦਲਣਾ ਹੋਵੇਗਾ ਇੱਕ ਚੀਸ ਮਨ ’ਚ ਉੱਠਦੀ ਹੈ ਕਿ ਆਖ਼ਰ ਘਰੇਲੂ ਹਿਸੰਾ ਕਿਉਂ ਵਧ ਰਹੀ ਹੈ? ਔਰਤ ਅਤੇ ਮਾਸੂਮ ਬੱਚਿਆਂ ’ਤੇ ਹਿੰਸਾ ਦਾ ਕਹਿਰ ਕਿਊਂ ਵਰ੍ਹਦਾ ਹੈ? ਪਤੀਆਂ ਦੀ ਹਿੰਸਾ ਤੋਂ ਬਚ ਵੀ ਜਾਣ ਤਾਂ ਦੁਰਾਚਾਰ, ਛੇੜਛਾੜ ਅਤੇ ਸਮਾਜਿਕ ਕੁਰੀਤੀਆਂ ਦੀ ਅੱਗ ਵਿਚ ਉਹ ਸੁਆਹ ਹੁੰਦੀਆਂ ਹਨ ਅਸੀਂ ਬੇਸ਼ੱਕ ਹੀ ਸਮਾਜ ਦੇ ਚੰਗੇ ਪਹਿਲੂਆਂ ਦੀ ਚਰਚਾ ਕਰ ਲਈਏ, ਪਰ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਔਰਤਾਂ ਪ੍ਰਤੀ ਆਮ ਸਮਾਜਿਕ ਨਜ਼ਰੀਆ ਬਹੁਤਾ ਸਕਾਰਾਤਮਕ ਨਹੀਂ ਰਿਹਾ ਹੈ

ਸਗੋਂ ਕਈ ਵਾਰ ਘਰੇਲੂ ਹਿੰਸਾ ਤੱਕ ਨੂੰ ਸਹਿਜ਼ ਅਤੇ ਸਮਾਜਿਕ ਰੁਝਾਨ ਦਾ ਹਿੰਸਾ ਮੰਨ ਕੇ ਇਸ ਦੀ ਅਣਦੇਖੀ ਕਰਕੇ ਪਰਿਵਾਰ ਦੇ ਹਿੱਤ ’ਚ ਔਰਤਾਂ ਨੂੰ ਸਮਝੌਤਾ ਕਰ ਲੈਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਅਜਿਹੇ ’ਚ ਘਰਾਂ ਦੀ ਚਾਰਦੀਵਾਰੀ ’ਚ ਪਲ਼ਦੀ ਹਿੰਸਾ ਇੱਕ ਸੰਸਕ੍ਰਿਤੀ ਦੇ ਰੂਪ ’ਚ ਠੋਸ ਸ਼ਕਲ ਅਖ਼ਤਿਆਰ ਕਰ ਲੈਂਦੀ ਹੈ ਔਰਤਾਂ ’ਤੇ ਹੋ ਰਹੇ ਇਸ ਤਰ੍ਹਾਂ ਦੇ ਅਨਿਆਂ, ਅੱਤਿਆਚਾਰਾਂ ਦੀ ਇੱਕ ਲੰਮੀ ਲਿਸਟ ਰੋਜ਼ ਬਣ ਸਕਦੀ ਹੈ ਘਰ-ਆਂਗਣ ’ਚ ਪਿਸ ਰਹੀਆਂ ਔਰਤਾਂ ਦੇ ਅਧਿਕਾਰ ਦਾ ਸਵਾਲ ਵਿਚਾਲੇ ਇੱਕ ਵਾਰ ਉੱਠਿਆ, ਜਿਸ ਨਾਲ ਨਿਪਟਣ ਲਈ ਘਰੇਲੂ ਹਿੰਸਾ ਕਾਨੂੰਨ ਬਣਾਇਆ ਗਿਆ ਪਰ ਉਸ ਦਾ ਵੀ ਪਾਲਣ ਇਸ ਲਈ ਨਹੀਂ ਹੋ ਸਕਦਾ ਕਿਉਂਕਿ ਮੁੜ ਖੁਦ ਔਰਤਾਂ ਹੀ ਪਰਿਵਾਰ ਦੀ ਮਰਿਆਦਾ ’ਤੇ ਵਾਰ ਨਹੀਂ ਕਰਨਾ ਚਾਹੁੰਦੀਆਂ ਫ਼ਿਰ ਉਨ੍ਹਾਂ ਨੂੰ ਇਹ ਵੀ ਲੱਗਦਾ ਹੈ ਕਿ ਪਤੀ ਖਿਲਾਫ਼ ਜਾਣ ਨਾਲ ਉਨ੍ਹਾਂ ਦਾ ਜੀਵਨ ਸੰਕਟ ਵਿਚ ਪੈ ਸਕਦਾ ਹੈ

ਇਸ ਦਾ ਇੱਕ ਕਾਰਨ ਪਤੀ ’ਤੇ ਉਨ੍ਹਾਂ ਦੀ ਆਰਥਿਕ ਨਿਰਭਰਤਾ ਹੁੰਦੀ ਹੈ ਪਰ ਜੋ ਔਰਤਾਂ ਆਰਥਿਕ ਰੂਪ ’ਚ ਆਤਮ-ਨਿਰਭਰ ਹੁੰਦੀਆਂ ਹਨ, ਉਹ ਵੀ ਘਰੇਲੂ ਹਿੰਸਾ ਕਾਨੂੰਨ ਦਾ ਸਹਾਰਾ ਨਹੀਂ ਲੈਂਦੀਆਂ ਕਿਉਂਕਿ ਉਨ੍ਹਾਂ ਨੂੰ ਇਹ ਡਰ ਸਤਾਉਂਦਾ ਹੈ ਕਿ ਪਰਿਵਾਰ ਤੋਂ ਵੱਖ ਹੁੰਦਿਆਂ ਹੀ ਉਹ ਨਾ ਸਿਰਫ਼ ਸ਼ਰਾਰਤੀ ਅਨਸਰਾਂ ਦੇ ਸਗੋਂ ਪੂਰੇ ਸਮਾਜ ਦੇ ਨਿਸ਼ਾਨੇ ’ਤੇ ਆ ਜਾਣਗੀਆਂ ਸੱਚਾਈ ਇਹ ਹੈ ਕਿ ਕੋਈ ਇਕੱਲੀ ਆਤਮ-ਨਿਰਭਰ ਔਰਤ ਵੀ ਚੈਨ ਨਾਲ ਆਪਣਾ ਜੀਵਨ ਗੁਜ਼ਾਰ ਸਕੇ,

ਅਜਿਹਾ ਮਾਹੌਲ ਸਾਡੇ ਇੱਥੇ ਹਾਲੇ ਨਹੀਂ ਬਣ ਸਕਿਆ ਹੈ ਕੁਝ ਔਰਤਾਂ ਆਪਣੇ ਬੱਚਿਆਂ ਦੇ ਭਵਿੱਖ ਲਈ ਘਰੇਲੂ ਹਿੰਸਾ ਬਰਦਾਸ਼ਤ ਕਰਦੀਆਂ ਹਨ ਸਾਨੂੰ ਸਮਾਜ ਨੂੰ ਬਦਲਣ ਤੋਂ ਪਹਿਲਾਂ ਖੁਦ ਨੂੰ ਬਦਲਣਾ ਹੋਵੇਗਾ ਅਸੀਂ ਬਦਲਣਾ ਸ਼ੁਰੂ ਕਰੀਏ ਆਪਣਾ ਚਿੰਤਨ, ਵਿਚਾਰ, ਵਿਹਾਰ, ਕਰਮ ਅਤੇ ਭਾਵ ਮੌਲਿਕਤਾ ਨੂੰ, ਖੁਦ ਨੂੰ ਅਤੇ ਸੁਤੰਤਰ ਹੋ ਕੇ ਜਿਊਣ ਵਾਲਿਆਂ ਨੂੰ ਹੀ ਦੁਨੀਆ ਪਲਕਾਂ ’ਤੇ ਬਿਠਾਉਂਦੀ ਹੈ ਘਰ-ਪਰਿਵਾਰ ’ਚ ਔਰਤਾਂ ’ਤੇ ਹੋਣ ਵਾਲੀ ਘਰੇਲੂ ਹਿੰਸਾ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਇੱਕ ਅਜਿਹੇ ਘਰ ਦਾ ਨਿਰਮਾਣ ਕਰੀਏ ਜਿਸ ਵਿਚ ਪਿਆਰ ਦੀ ਛੱਤ ਹੋਵੇ, ਵਿਸ਼ਵਾਸ ਦੀਆਂ ਕੰਧਾਂ ਹੋਣ, ਸਹਿਯੋਗ ਦੇ ਦਰਵਾਜੇ ਹੋਣ, ਅਨੁਸ਼ਾਸਨ ਦੀਆਂ ਬਾਰੀਆਂ ਹੋਣ ਅਤੇ ਬਰਾਬਰੀ ਦੀ ਫੁਲਵਾੜੀ ਹੋਵੇ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.