ਪਲੇਆਫ ਲਈ ਦਿੱਲੀ ਦੀ ਟੱਕਰ ਅੱਜ ਮੁੰਬਈ ਨਾਲ

0
35
Delhi IPL

ਮੁੰਬਈ ਇੰਡੀਅਨਜ਼ ਪਲੇਆਫ ‘ਚ ਜਗ੍ਹਾ ਪੱਕੀ ਕਰ ਚੁੱਕੀ

ਦੁਬਈ। ਦਿੱਲੀ ਕੈਪੀਟਲਜ਼ ਨੂੰ ਆਪਣੇ ਪਿਛਲੇ ਤਿੰਨ ਮੁਕਾਬਲਿਆਂ ‘ਚ ਮਿਲੀ ਲਗਾਤਾਰ ਹਾਰ ਤੋਂ ਉੱਭਰ ਕੇ ਮੁੰਬਈ ਇੰਡੀਅਨਜ਼ ਖਿਲਾਫ ਸ਼ਨਿੱਚਰਵਾਰ ਨੂੰ ਹੋਣ ਵਾਲੇ ਮੁਕਾਬਲੇ ‘ਚ ਵਾਪਸੀ ਕਰਨੀ ਹੋਵੇਗੀ ਤਾਂ ਕਿ ਉਹ ਜਿੱਤ ਹਾਸਲ ਕਰਕੇ ਆਈਪੀਐਲ ਦੇ ਪਲੇਆਫ ‘ਚ ਆਪਣੀ ਜਗ੍ਹਾ ਯਕੀਨੀ ਕਰ ਸਕੇ ਮੁੰਬਈ ਦਾ ਪਲੇਆਫ ‘ਚ ਸਥਾਨ ਪੱਕਾ ਹੋ ਚੁੱਕਾ ਹੈ। ਅਤੇ ਹੁਣ ਉਸ ਦੀਆਂ ਨਜ਼ਰਾਂ ਟੌਪ ਦੋ ਟੀਮਾਂ ‘ਚ ਜਗ੍ਹਾ ਬਣਾਉਣ ‘ਤੇ ਲੱਗੀਆਂ ਹੋਈਆਂ ਹਨ ਚੇਨੱਈ ਸੁਪਰ ਕਿੰਗਜ਼ ਦੀ ਕੱਲ੍ਹ ਕੋਲਕਾਤਾ ਨਾਈਟ ਰਾਈਡਰਜ਼ ‘ਤੇ ਜਿੱਤ ਤੋਂ ਬਾਅਦ ਮੁੰਬਈ ਦੀ ਪਲੇਆਫ ‘ਚ ਥਾਂ ਤੈਅ ਹੋ ਗਿਆ ਹੈ ਮੁੰਬਈ ਦੇ 12 ਮੈਚਾਂ ‘ਚ ਅੱਠ ਜਿੱਤ ਅਤੇ ਚਾਰ ਹਾਰ ਦੇ ਨਾਲ 16 ਅੰਕ ਹਨ ਅਤੇ ਉਹ ਅੰਕ ਸੂਚੀ ‘ਚ ਸਿਖਰਲੇ ਸਥਾਨ ‘ਤੇ ਮਜ਼ਬੂਤੀ ਨਾਲ ਕਾਬਜ਼ ਹੈ।

Delhi clash with Mumbai for playoffs today

ਦਿੱਲੀ 12 ਮੈਚਾਂ ‘ਚ ਸੱਤ ਜਿੱਤ, ਪੰਜ ਹਾਰ ਅਤੇ 14 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਦਿੱਲੀ ਇੱਕ ਸਮੇਂ ਪਲੇਆਫ ‘ਚ ਜਾਣ ਵਾਲੀ ਪਹਿਲੀ ਟੀਮ ਬਣਦੀ ਨਜ਼ਰ ਆ ਰਹੀ ਸੀ ਪਰ ਅਚਾਨਕ ਉਸ ਨੇ ਲੜਖੜਾਹਟ ਵਿਖਾਈ ਹੈ ਅਤੇ ਉਸ ਨੂੰ ਲਗਾਤਾਰ ਤਿੰਨ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਦਿੱਲੀ ਨੂੰ 20 ਅਕਤੂਬਰ ਨੂੰ ਕਿੰਗਜ਼ ਇਲੈਵਨ ਪੰਜਾਬ ਨੇ ਪੰਜ ਵਿਕਟਾਂ ਨਾਲ, 24 ਅਕਤੂਬਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 59 ਦੌੜਾਂ ਨਾਲ ਅਤੇ  27 ਅਕਤੂਬਰ ਨੂੰ ਸਨਰਾਈਜ਼ ਹੈਦਰਾਬਾਦ ਨੇ 88 ਦੌੜਾਂ ਨਾਲ ਹਰਾਇਆ ਹੈ।

ਲਗਾਤਾਰ ਦੋ ਨਾਬਾਦ ਸੈਂਕੜੇ ਬਣਾ ਚੁੱਕੇ ਓਪਨਰ ਸ਼ਿਖ਼ਰ ਧਵਨ

ਦਿੱਲੀ ਦਾ ਤਿੰਨਾਂ ਹੀ ਮੈਚਾਂ ‘ਚ ਬੱਲੇਬਾਜ਼ੀ ‘ਚ ਕਾਫੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ ਅਤੇ ਉਸ ਨੂੰ ਵਾਪਸੀ ਕਰਨ ਲਈ ਮੁੰਬਈ ਦੇ ਮਜ਼ਬੂਤ ਹਮਲੇ ਖਿਲਾਫ ਬੱਲੇਬਾਜ਼ੀ ‘ਚ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਇਸ ਸੈਸ਼ਨ ‘ਚ ਲਗਾਤਾਰ ਦੋ ਨਾਬਾਦ ਸੈਂਕੜੇ ਬਣਾ ਚੁੱਕੇ ਓਪਨਰ ਸ਼ਿਖ਼ਰ ਧਵਨ ਪਿਛਲੇ ਦੋ ਮੈਚਾਂ ‘ਚ ਸਸਤੇ ‘ਚ ਆਊਟ ਹੋਏ ਹਨ ਜਿਸ ਦਾ ਸਿੱਧਾ ਅਸਰ ਦਿੱਲੀ ਦੀ ਬੱਲੇਬਾਜ਼ੀ ‘ਤੇ ਪਿਆ ਹੈ ਸ਼ਿਖ਼ਰ ਨੂੰ ਸਿਖਰਲੇ ਕ੍ਰਮ ‘ਤੇ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਪਵੇਗਾ ਤੇ ਲੰਮੀ ਪਾਰੀ ਖੇਡਣੀ ਪਵੇਗੀ ਦੂਜੇ ਪਾਸੇ ਮੁੰਬਈ ਦੀ ਟੀਮ ਨੇ ਆਪਣੇ ਪਿਛਲੇ ਮੁਕਾਬਲੇ ‘ਚ ਬੰਗਲੌਰ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ ਮੁੰਬਈ ਦੀ ਇੱਕ ਹੋਰ ਜਿੱਤ ਉਸ ਦਾ ਅੰਕ ਸੂਚੀ ‘ਚ ਟਾਪ ਸਥਾਨ ਯਕੀਨੀ ਕਰ ਦੇਵੇਗੀ।

ਮੁੰਬਈ ਬੱਲੇ ਅਤੇ ਗੇਂਦ ਦੋਵਾਂ ਵਿਭਾਗਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਰੈਗੂਲਰ ਕਪਤਾਨ ਰੋਹਿਤ ਸ਼ਰਮਾ ਜਖ਼ਮੀ ਹੋਣ ਕਾਰਨ ਪਿਛਲੇ ਦੋ ਮੈਚਾਂ ‘ਚੋਂ ਬਾਹਰ ਹਨ ਉਨ੍ਹਾਂ ਦੀ ਗੈਰ-ਮੌਜ਼ੂਦਗੀ ‘ਚ ਕਿਰੋਨ ਪੋਲਾਰਡ ਨੇ ਕਪਤਾਨੀ ਦੀ ਜ਼ਿੰਮੇਵਾਰੀ ਨੂੰ ਬਖੂਬੀ ਸੰਭਾਲਿਆ ਹੈ ਅਤੇ ਟੀਮ ਨੂੰ ਪਲੇਆਫ ‘ਚ ਪਹੁੰਚਾਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.