ਦਿੱਲੀ ਪਲੇਆਫ ਲਈ ਤੇ ਹੈਦਰਾਬਾਦ ਉਮੀਦਾਂ ਲਈ ਉੱਤਰੇਗਾ

0
23
IPL

ਦੋਵਾਂ ਟੀਮਾਂ ਦੌਰਾਨ ਹੋਵੇਗੀ ਜ਼ੋਰਦਾਰ ਭਿੜਤ

ਦੁਬਈ। ਲਗਾਤਾਰ ਦੋ ਹਾਰ ਝੱਲ ਚੁੱਕੀ ਦਿੱਲੀ ਕੈਪੀਟਲਜ਼ ਦੀ ਟੀਮ ਅੱਜ ਸਨਰਾਈਜਰਜ਼ ਹੈਦਰਾਬਾਦ ਖਿਲਾਫ ਹੋਣ ਵਾਲੇ ਆਈਪੀਐੱਲ ਮੁਕਾਬਲੇ ‘ਚ ਜਿੱਤ ਹਾਸਲ ਕਰਕੇ ਪਲੇਆਫ ‘ਚ ਥਾਂ ਪੱਕੀ ਕਰਨ ਦੇ ਇਰਾਦੇ ਨਾਲ ਉੱਤਰੇਗੀ। ਦਿੱਲੀ ਦੀ ਟੀਮ ਦਾ ਪ੍ਰਦਰਸ਼ਨ ਇਸ ਆਈਪੀਐਲ ‘ਚ ਸ਼ਾਨਦਾਰ ਰਿਹਾ ਹੈ ਪਰ ਪਿਛਲੇ ਦੋ ਮੁਕਾਬਲੇ ‘ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਟੀਮ ਨੂੰ ਵਾਪਸ ਜਿੱਤ ‘ਤੇ ਪਟੜੀ ਪਰਤਣ ਲਈ ਇੱਕਜੁਟ ਹੋ ਕੇ ਪ੍ਰਦਰਸ਼ਨ ਕਰਨ ਦੀ ਲੋੜ ਹੈ। ਖਰਾਬ ਫਾਰਮ ‘ਚ ਚੱਲ ਰਿਸ਼ਭ ਪੰਤ ਤੋਂ ਟੀਮ ਨੂੰ ਅੱਜ ਦੇ ਹੋਣ ਮੁਕਾਬਲੇ ‘ਚ ਬਹੁਤ ਉਮੀਦਾਂ ਹਨ।  ਦੂਜੇ ਹੈਦਰਾਬਾਦ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ। ਇਸ ਆਈਪੀਐਲ ‘ਚ ਹੈਦਰਾਬਾਦ ਦਾ ਪ੍ਰਦਰਸ਼ਨ ਵੀ ਉਤਰਾਅ ਚੜ੍ਹਾਅ ਵਾਲਾ ਰਿਹਾ ਹੈ। ਪਲੇਅ ਆਫ਼ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਉਂਦੇ ਰੱਖਣ ਲਈ ਹੈਦਰਾਬਾਦ ਲਈ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਕਪਤਾਨ ਡੇਵਿਡ ਵਾਰਨਰ ਸ਼ਾਨਦਾਰ ਫਾਰਮ ‘ਚ ਚੱਲ ਰਹੇ ਹਨ। ਇਸ ਮੈਚ ‘ਚ ਉਨ੍ਹਾਂ ਤੋਂ ਵੱਡੀ ਪਾਰੀ ਦੀ ਉਮੀਦ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.