ਸਿੱਖਿਆ ਵਿਭਾਗ ਵੱਲੋਂ ਦਸੰਬਰ ਟੈਸਟ ਦੀ ਸੋਧੀ ਹੋਈ ਡੇਟਸ਼ੀਟ ਜਾਰੀ

0
5

ਸਿੱਖਿਆ ਵਿਭਾਗ ਵੱਲੋਂ ਦਸੰਬਰ ਟੈਸਟ ਦੀ ਸੋਧੀ ਹੋਈ ਡੇਟਸ਼ੀਟ ਜਾਰੀ

ਮੋਹਾਲੀ, (ਕੁਲਵੰਤ ਕੋਟਲੀ) ਸਿੱਖਿਆ ਵਿਭਾਗ ਵੱਲੋਂ ਸਾਲਾਨਾ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ 7 ਦਸੰਬਰ ਤੋਂ ਪ੍ਰਾਇਮਰੀ, ਅਪਰ-ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਜਮਾਤਾਂ ਲਈ ਸਾਂਝੇ ਤੌਰ ‘ਤੇ ਤਿਆਰ ਕੀਤੀ ਗਈ ਡੇਟਸ਼ੀਟ ਅਨੁਸਾਰ ਦਸੰਬਰ-2020 ਟੈਸਟ ਕਰਵਾਇਆ ਜਾ ਰਿਹਾ ਹ ਇਸ ਸੰਬੰਧੀ ਵਿਭਾਗ ਵੱਲੋਂ ਤਾਰੀਖ਼ 25 ਨਵੰਬਰ ਨੂੰ ਜਾਰੀ ਕੀਤੀ ਡੇਟਸ਼ੀਟ ਵਿੱਚ ਕੁੱਝ ਤਬਦੀਲੀ ਕੀਤੀ ਗਈ ਹੈ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਜਾਰੀ ਪੱਤਰ ਅਨੁਸਾਰ ਪਹਿਲਾਂ ਜਾਰੀ ਕੀਤੀ ਡੇਟਸ਼ੀਟ ਵਿੱਚ ਤਬਦੀਲੀ ਕੀਤੀ ਗਈ ਹੈ

ਉਹਨਾਂ ਦੱਸਿਆ ਕਿ ਸੋਧੀ ਹੋਈ ਡੇਟਸ਼ੀਟ ਅਨੁਸਾਰ ਜਮਾਤ ਚੌਥੀ ਅਤੇ ਪੰਜਵੀਂ ਜਮਾਤ ਦਾ 19 ਦਸੰਬਰ ਨੂੰ ਲਿਆ ਜਾਣ ਵਾਲਾ ਹਿੰਦੀ ਵਿਸ਼ੇ ਦਾ ਟੈਸਟ ਹੁਣ 21 ਦਸੰਬਰ ਨੂੰ ਲਿਆ ਜਾਵੇਗਾ ਛੇਵੀਂ ਜਮਾਤ ਦਾ 19 ਦਸੰਬਰ ਨੂੰ ਲਿਆ ਜਾਣ ਵਾਲਾ ਕੰਪਿਊਟਰ ਵਿਸ਼ੇ ਦਾ ਟੈਸਟ 18 ਦਸੰਬਰ ਨੂੰ ਲਿਆ ਜਾਵੇਗਾ ਸੱਤਵੀਂ ਜਮਾਤ ਦਾ 8 ਦਸੰਬਰ ਨੂੰ ਲਿਆ ਜਾਣ ਵਾਲਾ ਵਿਗਿਆਨ ਵਿਸ਼ੇ ਦਾ ਟੈਸਟ 17 ਦਸੰਬਰ ਨੂੰ ਲਿਆ ਜਾਵੇਗਾ

ਅੱਠਵੀਂ ਜਮਾਤ ਦਾ 19 ਦਸੰਬਰ ਨੂੰ  ਹੋਣ ਵਾਲਾ ਸਰੀਰਕ ਸਿੱਖਿਆ ਵਿਸ਼ੇ ਦਾ ਟੈਸਟ ਹੁਣ 18 ਦਸੰਬਰ ਨੂੰ ਲਿਆ ਜਾਵੇਗਾ ਨੌਵੀਂ ਜਮਾਤ ਦਾ 14 ਦਸੰਬਰ ਨੂੰ ਪੰਜਾਬੀ ਏ ਅਤੇ 15 ਦਸੰਬਰ ਨੂੰ ਪੰਜਾਬੀ ਬੀ ਵਿਸ਼ੇ ਦਾ ਟੈਸਟ ਲਿਆ ਜਾਵੇਗਾ ਅਤੇ 8 ਦਸੰਬਰ ਨੂੰ ਹੋਣ ਵਾਲਾ ਸਮਾਜਿਕ ਸਿੱਖਿਆ ਵਿਸ਼ੇ ਦਾ ਟੈਸਟ ਹੁਣ 17 ਦਸੰਬਰ ਨੂੰ ਲਿਆ ਜਾਵੇਗਾ ਦਸਵੀਂ ਜਮਾਤ ਦਾ ਪੰਜਾਬੀ ਏ ਵਿਸ਼ੇ ਦਾ ਟੈਸਟ 16 ਦਸੰਬਰ ਨੂੰ, ਸਮਾਜਿਕ ਸਿੱਖਿਆ ਵਿਸ਼ੇ ਦਾ 19 ਦਸੰਬਰ ਨੂੰ ਹੋਣ ਵਾਲਾ ਟੈਸਟ 18 ਦਸੰਬਰ ਨੂੰ ਅਤੇ 23 ਦਸੰਬਰ ਨੂੰ ਪੰਜਾਬੀ ਬੀ ਵਿਸ਼ੇ ਦਾ ਟੈਸਟ ਲਿਆ ਜਾਵੇਗਾ

ਉਹਨਾਂ ਦੱਸਿਆ ਕਿ ਗਿਆਰ੍ਹਵੀਂ ਜਮਾਤ ਦਾ 24 ਦਸੰਬਰ ਨੂੰ ਹੋਣ ਵਾਲਾ ਜੌਗਰਫੀ ਵਿਸ਼ੇ ਦਾ ਟੈਸਟ ਹੁਣ 17 ਦਸੰਬਰ ਨੂੰ, 19 ਦਸੰਬਰ ਨੂੰ ਹੋਣ ਵਾਲਾ ਇਕਨਾਮਿਕਸ ਵਿਸ਼ੇ ਦਾ ਟੈਸਟ 21 ਦਸੰਬਰ ਨੂੰ ਅਤੇ 8 ਦਸੰਬਰ ਨੂੰ ਹੋਣ ਵਾਲਾ ਪੰਜਾਬੀ ਜਨਰਲ ਵਿਸ਼ੇ ਦਾ ਟੈਸਟ ਹੁਣ 24 ਦਸੰਬਰ ਨੂੰ ਲਿਆ ਜਾਵੇਗਾ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ 19 ਦਸੰਬਰ ਨੂੰ ਹੋਣ ਵਾਲਾ ਬਿਜ਼ਨਸ ਸਟੱਡੀਜ਼/ ਫਿਜ਼ਿਕਸ ਵਿਸ਼ਿਆਂ ਦਾ ਟੈਸਟ ਹੁਣ 21 ਦਸੰਬਰ ਨੂੰ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਬਾਕੀ ਡੇਟਸ਼ੀਟ ਅਤੇ ਹਦਾਇਤਾਂ ਪਹਿਲਾਂ ਜਾਰੀ ਕੀਤੀ ਗਈ ਡੇਟਸ਼ੀਟ ਅਨੁਸਾਰ ਹੀ ਹੋਣਗੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.