ਡੇਰਾ ਸਰਧਾਲੂ ਪਰਿਵਾਰ ਨੇ ਸੇਵਾ ਮੁਕਤੀ ‘ਤੇ ਵੰਡਿਆ 11 ਪਰਿਵਾਰਾਂ ਨੂੰ ਰਾਸ਼ਨ

0
84

ਨਾਮ ਚਰਚਾ ਦੌਰਾਨ ਕਵੀਰਾਜਾਂ ਨੇ ਸੰਤਾਂ- ਮਹਾਂਪੁਰਸਾਂ ਦੇ ਅਣਮੁੱਲੇ ਬਚਨਾਂ ਨੂੰ ਅਮਲੀ ਜਾਮਾ ਪਾਹਿਨਾਉਣ ਲਈ ਪ੍ਰੇਰਿਆ

ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਵਿਖੇ ਇੱਕ ਡੇਰਾ ਸਰਧਾਲੂ ਪਰਿਵਾਰ ਨੇ ਪਵਿੱਤਰ ਅਵਤਾਰ ਮਹੀਨੇ ਨੂੰ ਮੁੱਖ ਰਖਦਿਆਂ ਸੇਵਾ ਮੁਕਤੀ ਦੀ ਖੁਸ਼ੀ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਦੇ ਅਨੁਸਾਰ ਲੋੜਵੰਦਾਂ ਨਾਲ ਮਨਾਉਂਦਿਆਂ ਕਮਜ਼ੋਰ ਪਰਿਵਾਰਾਂ ਨੂੰ ਜ਼ਰੂਰਤ ਦਾ ਰਾਸ਼ਨ ਵੰਡਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰੀ ਭੰਗੀਦਾਸ ਜਗਪ੍ਰੀਤ ਸਿੰਘ ਇੰਸਾਂ ਨੇ ਦੱਸਿਆ ਕਿ ਪ੍ਰੇਮੀ ਕ੍ਰਿਸ਼ਨ ਬਾਂਸਲ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ਸਰਸਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਦੇ ਸਬੰਧੀ ਵਿੱਚ ਸਥਾਨਕ ਨਾਮ ਚਰਚਾ ਘਰ ਵਿਖੇ ਸਪੈਸ਼ਲ ਨਾਮ ਚਰਚਾ ਕਰਵਾਈ ਗਈ। ਜਿਸ ਦੌਰਾਨ ਕਵੀਰਾਜਾਂ ਨੇ ਪਵਿੱਤਰ ਗ੍ਰ੍ਰੰਥਾਂ ਵਿੱਚੋਂ ਸੰਤਾਂ- ਮਹਾਂਪੁਰਸਾਂ ਦੇ ਅਨਮੋਲ ਬਚਨ ਹਾਜਰੀਨਾਂ ਨੂੰ ਪੜ੍ਹ ਕੇ ਸੁਣਾਏ ਤੇ ਇਨ੍ਹਾਂ ਅਣਮੁੱਲੇ ਬਚਨਾਂ ਨੂੰ ਆਪਣੀ ਜਿੰਦਗੀ ‘ਚ ਅਮਲੀ ਜਾਮਾ ਪਹਿਨਾਉਣ ਲਈ ਪ੍ਰੇਰਿਆ।

ਅੰਤ ਵਿੱਚ ਪ੍ਰੇਮੀ ਕ੍ਰਿਸ਼ਨ ਬਾਂਸਲ ਇੰਸਾਂ ਦੁਆਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਤਹਿਤ ਫਜੂਲ ਖਰਚੀ ਕਰਨ ਦੀ ਬਜਾਇ ਆਪਣੀ ਪਤਨੀ ਸੁਮਨ ਇੰਸਾਂ ਦੀ ਸੇਵਾ ਮੁਕਤੀ ਦੀ ਖੁਸ਼ੀ ਵਿੱਚ ਆਰਥਿਕ ਤੌਰ ‘ਤੇ ਲੋੜਵੰਦ 11 ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਘਰੇਲੂ ਵਰਤੋਂ ਦਾ ਰਾਸ਼ਨ ਵੰਡਿਆ ਗਿਆ। ਜਿਸ ਪਿੱਛੋਂ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਠੇਕੇਦਾਰ ਨੇ ਜਿੱਥੇ ਡੇਰਾ ਸੱਚਾ ਸੌਦਾ ਦੀ ਤਰਫ਼ੋਂ ਮਾਨਵਤਾ ਦੀ ਬਿਹਤਰੀ ਹਿੱਤ ਕੀਤੇ ਜਾ ਰਹੇ ਭਲਾਈ ਕਾਰਜ਼ਾਂ ‘ਤੇ ਚਾਨਣਾ ਪਾਇਆ ਉੱਥੇ ਪ੍ਰੇਮੀ ਕ੍ਰਿਸ਼ਨ ਬਾਂਸਲ ਇੰਸਾਂ ਵੱਲੋਂ ਕੀਤੇ ਪ੍ਰਸੰਸਾਯੋਗ ਕਾਰਜ਼ ਦੀ ਵੀ ਭਰਪੂਰ ਸਲਾਘਾ ਕੀਤੀ। ਇਸ ਦੌਰਾਨ ਨਾਮਚਰਚਾ ਦੀ ਕਾਰਵਾਈ ਸੁਰਿੰਦਰ ਜੌੜਾ ਇੰਸਾਂ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਠੇਕੇਦਾਰ, ਸੰਜੀਵ ਇੰਸਾਂ, ਬਲਜਿੰਦਰ ਇੰਸਾਂ,  ਕ੍ਰਿਸ਼ਨ ਬਾਂਸਲ ਇੰਸਾਂ, ਰੋਹਿਤ ਇੰਸਾਂ, ਸੁਮਨ ਇੰਸਾਂ, ਰਾਜ ਰਾਣੀ ਇੰਸਾਂ, ਰਮਾ ਇੰਸਾਂ, ਗੁਰਸੇਵਕ ਸਿੰਘ ਇੰਸਾਂ, ਰਾਮ ਸਰੂਪ ਭਾਰਤੀ, ਸੁਰਿੰਦਰ ਇੰਸਾਂ, ਇੰਦੇਵ ਗੋਇਲ ਇੰਸਾਂ, ਸੁਦੇਸ਼ ਸੂਦ ਤੇ ਸੰਕਰ ਲਾਲ ਇੰਸਾਂ ਆਦਿ ਤੇ ਸਾਧ ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.