ਨਾਗਪੁਰ ਦੇ ਡੇਰਾ ਸ਼ਰਧਾਲੂਆਂ ਨੇ ਕੋਰੋਨਾ ਮਰੀਜਾਂ ਲਈ ਕੀਤਾ 5 ਯੂਨਿਟ ਖੂਨਦਾਨ

0
26

ਰਿਪਲੇਸਮੈਂਟ ’ਚ ਦਿਵਾਇਆ ਪਲਾਜ਼ਮਾ

ਐੱਮ.ਕੇ. ਸ਼ਾਇਨਾ, ਨਾਗਪੁਰ (ਮਹਾਰਾਸ਼ਟਰ)। ਦੇਸ਼ ‘ਚ ਕੋਰੋਨਾ ਵਾਇਰਸ ਦੀ ਕਰੋਪੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਅਜਿਹੇ ਖੌਫਨਾਕ ਮਾਹੌਲ ’ਚ ਲੋਕ ਆਪਣੇ ਘਰੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ। ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕੋਰੋਨਾ ਮਰੀਜ਼ਾ ਦੀ ਵਧ-ਚੜ੍ਹ ਕੇ ਮੱਦਦ ਲਈ ਅੱਗੇ ਆ ਰਹੇ ਹਨ। ਇਸ ਤਹਿਤ ਨਾਗਪੁਰ ਦੇ ਇੱਕ ਹਸਪਤਾਲ ’ਚ ਨਾਗਪੁਰ ਦੀ ਸਾਧ-ਸੰਗਤ ਦੁਆਰਾ 5 ਯੂਨਿਟ ਖੂਨਦਾਨ ਕੀਤਾ ਗਿਆ। ਨਾਗਪੁਰ ਦੇ 25 ਮੈਂਬਰ ਰਘਬੀਰ ਇੰਸਾ ਨੇ ਦੱਸਿਆ ਕਿ ਕੋਰੋਨਾ ਸੰਕਰਮਣ ਦੇ ਚੱਲਦੇ ਪ੍ਰਮਿਲਾ ਦੇਵੀ ਦੀ ਹਾਲਾਤ ਬਹੁਤ ਗੰਭੀਰ ਸੀ। ਡਾਕਟਰਾਂ ਨੇ ਉਨ੍ਹਾਂ ਤੁਰੰਤ ਪਲਾਜ਼ਮਾ ਚੜ੍ਹਾਉਣ ਦੀ ਜ਼ਰੂਰਤ ਦੱਸੀ। ਸੂਚਨਾ ਮਿਲਦੇ ਹੀ ਨਾਗਪੁਰ ਦੇ ਡੇਰਾ ਸ਼ਰਧਾਲੂ ਲਾਈਫਲਾਈਨ ਬਲੱਡ ਬੈਂਕ ’ਚ ਪਹੁੰਚੇ ਤੇ ਪੰਜ ਯੂਨਿਟ ਖੂਨਦਾਨ ਕੀਤਾ ਤੇ ਇਸਦੀ ਰਿਪਲੇਸਮੈਂਟ ’ਚ ਮਰੀਜ਼ ਨੂੰ ਪਲਾਜ਼ਮਾ ਦਿਵਾਇਆ। ਖੂਨਦਾਨ ਕਰਨ ਵਾਲਿਆਂ ’ਚ ਅਮ੍ਰਿਤ ਇੰਸਾਂ, ਹਰਿੰਦਰ ਇੰਸਾਂ, ਆਕਾਸ਼ ਇੰਸਾਂ, ਸ਼ੇਖਰ ਇੰਸਾਂ ਤੇ ਵਿਜੈ ਇੰਸਾਂ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।