ਡੇਰਾ ਪ੍ਰੇਮੀ ਨੇ ਮੋੜਿਆ 12 ਲੱਖ ਦਾ ਚੈੱਕ

0
625
dera sacha sauda volunteer

Dera sacha sauda | ਡੇਰਾ ਪ੍ਰੇਮੀ ਨੇ ਮੋੜਿਆ 12 ਲੱਖ ਦਾ ਚੈੱਕ

ਸੰਗਰੂਰ (ਨਰੇਸ਼ ਕੁਮਾਰ) ਡੇਰਾ ਸੱਚਾ ਸੌਦਾ (Dera sacha sauda) ਦੇ ਇੱਕ ਪ੍ਰੇਮੀ ਰਮੇਸ਼ ਕੁਮਾਰ ਨੇ ਲਾਲੀ ਮੋਟਰਜ਼ ਸੰਗਰੂਰ ਦੇ ਇੰਚਾਰਜ ਸ਼੍ਰੀ ਵਿਨੋਦ ਅਨੰਦ ਦਾ ਗਵਾਚਿਆ 12 ਲੱਖ ਦਾ ਚੈੱਕ ਉਸਨੂੰ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜਾਣਕਾਰੀ ਅਨੁਸਾਰ ਸੰਗਰੂਰ ਲਾਲੀ ਮੋਟਰ ਪ੍ਰੇਸਟੀਏਗ ਹੋਂਡਾ ਮੋਟਰਜ਼ ਦੇ ਇੰਚਾਰਜ ਸ਼੍ਰੀ ਵਿਨੋਦ ਅਨੰਦ ਕੋਲ ਕੰਪਨੀ ਦੇ ਨਾਮ ਦਾ ਇੱਕ 12 ਲੱਖ ਦਾ ਚੈਕ ਸੀ ਜੋ ਅਚਾਨਕ ਗਵਾਚ ਗਿਆ

ਜਿਸ ਕਰਕੇ ਵਿਨੋਦ ਅਨੰਦ ਬਹੁਤ ਹੀ ਪ੍ਰੇਸ਼ਾਨ ਸੀ ਡੇਰਾ ਪ੍ਰੇਮੀ ਰਮੇਸ਼ ਕੁਮਾਰ ਵਾਸੀ ਸੋਹੀਆਂ ਰੋਡ ਨੂੰ ਸੰਗਰੂਰ ਦੇ ਫਵਾਰਾ ਚੌਕ ਤੋਂ ਇਹ ਚੈਕ ਲੱਭਿਆ ਅਤੇ ਪਤਾ ਲੱਗਾ ਕਿ ਇਹ ਚੈੱਕ ਸ਼੍ਰੀ ਵਿਨੋਦ ਅਨੰਦ ਦਾ ਹੈ ਤਾਂ ਬਿਨਾਂ ਕਿਸੇ ਦੇਰੀ ਕੀਤੇ ਰਮੇਸ਼ ਕੁਮਾਰ ਨੇ ਵਿਨੋਦ ਕੁਮਾਰ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸੰਦੀਪ ਇੰਸਾਂ, ਕ੍ਰਿਸ਼ਨ ਥਾਰੇਜਾ , ਮਿੱਠੂ ਇੰਸਾਂ ਅਤੇ ਗੰਗਾ ਰਾਮ ਇੰਸਾਂ ਦੀ ਹਾਜਰੀ ਵਿੱਚ ਵਿਨੋਦ ਅਨੰਦ ਨੂੰ ਸਥਾਨਕ ਨਾਮ ਚਰਚਾ ਘਰ ਵਿੱਚ ਬੁਲਾ ਕੇ ਚੈਕ ਸੌਂਪ ਦਿੱਤਾ

ਇਸ ਮੌਕੇ ਗੱਲਬਾਤ ਕਰਦਿਆ ਵਿਨੋਦ ਅਨੰਦ ਨੇ ਦੱਸਿਆ ਕਿ ਉਹ ਚੈਕ ਗਵਾਚਣ ਕਰਕੇ ਬਹੁਤ ਹੀ ਪ੍ਰੇਸਾਨ ਸੀ ਪਰ ਜਦੋਂ ਪ੍ਰੇਮੀ ਰਮੇਸ਼ ਦਾ ਫੋਨ ਆਇਆ ਤਾਂ ਉਸ ਨੂੰ ਸੁਖ ਦਾ ਸਾਹ ਆਇਆ ਉਹਨਾ ਕਿਹਾ ਕਿ ਡੇਰਾ ਪ੍ਰੇਮੀ ਦੀ ਇਮਾਨਦਾਰੀ ਅਤੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਸੁਣ ਕੇ ਬਹੁਤ ਪ੍ਰਭਾਵਿਤ ਹਾਂ ਉਹਨਾ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਅਤੇ ਰਮੇਸ਼ ਕੁਮਾਰ ਦਾ ਵਿਸ਼ੇਸ਼ ਧੰਨਵਾਦ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ