ਵਿਕਾਸ ਹੋਵੇ ਚੋਣਾਂ ਦਾ ਮੁੱਦਾ

0
280

ਵਿਕਾਸ ਹੋਵੇ ਚੋਣਾਂ ਦਾ ਮੁੱਦਾ

ਚੋਣ ਕਮਿਸ਼ਨ ਨੇ ਦੇਸ਼ ਦੇ ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ’ਚ ਪੱਛਮੀ ਬੰਗਾਲ ਇਸ ਵੇਲੇ ਸਭ ਤੋਂ ਵੱਧ ਚਰਚਾ ’ਚ ਹੈ ਕੇਂਦਰ ’ਚ ਸੱਤਾਧਾਰੀ ਭਾਜਪਾ ਤੇ ਸੂਬੇ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਪਾਰਟੀ ਦਰਮਿਆਨ ਤਿੱਖੀ ਟੱਕਰ ਦੇ ਅਸਾਰ ਹਨ ਇਹ ਕਹਿਣ ’ਚ ਕੋਈ ਦੋ ਰਾਇ ਨਹੀਂ ਕਿ ਚੋਣਾਂ ਦੇ ਐਲਾਨ ਤੋਂ 2 ਮਹੀਨੇ ਪਹਿਲਾਂ ਹੀ ਇੱਥੇ ਘਮਸਾਣ ਚੱਲ ਰਿਹਾ ਹੈ ਬੰਗਾਲ ’ਚ ਵਿਕਾਸ ਦੇ ਮੁੱਦੇ ਨਾਲੋਂ ਜ਼ਿਆਦਾ ਸਿਆਸੀ ਟਕਰਾਅ ਪੈਦਾ ਹੋ ਚੁੱਕਾ ਹੈ ਜੋ ਸਿਆਸੀ ਦੁਸ਼ਮਣੀ ਦਾ ਮਾਹੌਲ ਬਣਾ ਰਿਹਾ ਹੈ ਇਹੀ ਕਾਰਨ ਹੋ ਸਕਦਾ ਹੈ ਕਿ ਚੋਣ ਕਮਿਸ਼ਨ ਨੇ ਸੂਬੇ ’ਚ ਅੱਠ ਗੇੜਾਂ ’ਚ ਚੋਣ ਕਰਵਾਉਣ ਦਾ ਫੈਸਲਾ ਲਿਆ ਹੈ

ਪਿਛਲੇ ਮਹੀਨਿਆਂ ’ਚ ਹੋਈ ਹਿੰਸਾ ’ਚ ਪਾਰਟੀ ਵਰਕਰਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਦੋਵੇਂ ਧਿਰਾਂ ਇੱਕ-ਦੂਜੇ ’ਤੇ ਦੋਸ਼ ਲਾ ਰਹੀਆਂ ਹਨ ਜਿੱਥੋਂ ਤੱਕ ਬਿਆਨਬਾਜ਼ੀ ਦਾ ਸਬੰਧ ਹੈ ਤਿੱਖੇ ਤੀਰਾਂ ਵਾਂਗ ਸ਼ਬਦ ਬੋਲੇ ਜਾ ਰਹੇ ਹਨ ਸੱਤਾ ਦੀ ਇਸ ਜੰਗ ’ਚ ਮੁੱਦੇ ਘੱਟ ਤੇ ਬਿਆਨਬਾਜ਼ੀ ਦਾ ਜ਼ੋਰ ਜ਼ਿਆਦਾ ਹੈ ਵੇਖਣ ਵਾਲੀ ਗੱਲ ਇਹ ਹੈ ਕਿ ਚੋਣਾਂ ਦਾ ਕੰਮ ਸਿਰਫ਼ ਸੱਤਾ ਤਬਦੀਲੀ ਨਹੀਂ ਸਗੋਂ ਵਿਕਾਸ ਦੇ ਨਾਲ-ਨਾਲ ਭਾਈਚਾਰੇ ਲਈ ਸਰਕਾਰ ਬਣਾਉਣੀ ਹੈ

ਹਾਲ ਦੀ ਘੜੀ ਬੰਗਾਲ ’ਚ ਇਹ ਜੰਗ ਚੱਲ ਰਹੀ ਹੈ ਕਿ ਹਰ ਹਾਲ ’ਚ ਸੱਤਾ ਹਾਸਲ ਕਰਨੀ ਹੈ ਜਾਂ ਆਪਣੇ ਹੱਥ ’ਚ ਰੱਖਣੀ ਹੈ ਕਿਧਰੇ ਵੀ ਮੁੱਦਿਆਂ ਦੀ ਚਰਚਾ ਦਾ ਮਾਹੌਲ ਨਹੀਂ ਹੈ ਸਾਰਥਿਕ ਬਹਿਸਾਂ ਨਹੀਂ ਹੋ ਰਹੀਆਂ ਲੋਕਾਂ ਦੇ ਵਿਚਾਰਾਂ ਨੂੰ ਸਮਝਣ ਦਾ ਕੋਈ ਖਾਸ ਮੰਚ ਨਜ਼ਰ ਨਹੀਂ ਆ ਰਿਹਾ ਚੰਗਾ ਹੋਵੇ ਜੇਕਰ ਸਿਆਸੀ ਪਾਰਟੀਆਂ ਟਕਰਾਅ ਵਾਲੀ ਰਣਨੀਤੀ ਛੱਡ ਕੇ ਸਦਭਾਵਨਾ ਦਾ ਮਾਹੌਲ ਬਣਾਉਣ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਤਿੱਖੇ ਤੇਵਰਾਂ ਲਈ ਮਸ਼ਹੂਰ ਹੈ

ਦੂਜੇ ਪਾਸੇ ਭਾਜਪਾ ਆਪਣੇ ਜੇਤੂ ਰੱਥ ਨੂੰ ਅੱਗੇ ਵਧਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਹੈ ਦਰਅਸਲ ਬੰਗਾਲੀਆਂ ਨੂੰ ਵਧੀਆ ਚੋਣ ਮਾਹੌਲ ਦੀ ਜ਼ਰੂਰਤ ਹੈ ਤਾਂ ਕਿ ਉਹ ਪੂਰੇ ਅਮਨ-ਅਮਾਨ ’ਚ ਬਿਨਾਂ ਕਿਸੇ ਡਰ-ਭੈਅ ਤੋਂ ਪੂਰੇ ਵਿਵੇਕ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ ਰਾਜਨੀਤੀ ’ਚ ਜਿੱਤ-ਹਾਰ ਇੱਕ ਸਿੱਕੇ ਦੇ ਦੋ ਪਹਿਲੂ ਹਨ ਜਿੱਤ-ਹਾਰ ਤੋਂ ਵੱਧ ਮਹੱਤਤਾ ਅਮਨ-ਚੈਨ ਤੇ ਭਾਈਚਾਰੇ ਦੀ ਹੈ ਇੱਥੇ ਚੋਣ ਕਮਿਸ਼ਨ ਲਈ ਵੀ ਪ੍ਰੀਖਿਆ ਦਾ ਸਮਾਂ ਹੈ ਚੋਣ ਕਮਿਸ਼ਨ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਅਜ਼ਾਦ ਤੇ ਸੁਰੱਖਿਅਤ ਚੋਣਾਂ ਕਰਵਾਉਣ ਲਈ ਦ੍ਰਿੜਤਾ ਵਿਖਾਉਣੀ ਪਵੇਗੀ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਿਆਸੀ ਪਾਰਟੀਆਂ ਸੂਬੇ ਦੇ ਵਿਕਾਸ ਤੇ ਜਨਤਾ ਦੇ ਹਿੱਤ ’ਚ ਅਮਨ-ਚੈਨ ਨੂੰ ਕਾਇਮ ਰੱਖਦੇ ਹੋਏ ਬੰਗਾਲ ਨੂੰ ਅੱਗੇ ਲਿਜਾਣ ਲਈ ਪੂਰੀ ਜਿੰਮੇਵਾਰੀ ਨਾਲ ਕੰਮ ਕਰਨਗੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.