ਡੀਐਫਸੀ ਨਾਲ ਮਿਲੇਗੀ ਦੇਸ਼ ਦੇ ਗ੍ਰੋਥ ਇੰਜਣ ਨੂੰ ਗਤੀ : ਮੋਦੀ

0
2
Modi

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਉਦਘਾਟਨ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਰੇਲਵੇ ਦੇ ਪੱਛਮੀ ਮਾਲ ਢੋਆ-ਢੁਆਈ ਗਲਿਆਰੇ (ਡੀਐਫਸੀ) ਦੇ 306 ਕਿਲੋਮੀਟਰ ਰੇਵਾੜੀ-ਮਦਾਰ ਖੰਡ ਦਾ ਅੱਜ ਉਦਘਾਟਨ ਕੀਤਾ ਤੇ ਇਸ ਟਰੈਕ ’ਤੇ ਵਿਸ਼ਵ ਦੀ ਪਹਿਲੀ ਬਿਜਲਈ ਡੇਢ ਕਿਲੋਮੀਟਰ ਲੰਮੀ ਲਾਂਗ ਹਾਲ ਮਾਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਇੱਕ ਸਮਾਰੋਹ ’ਚ ਉਦਘਾਟਨ ਕੀਤਾ। ਇਸ ਮੌਕੇ ਰੇਲ ਮੰਤਰੀ ਪਿਊਸ਼ ਗੋਇਲ, ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਤੇ ਮੁੱਖ ਮੰਤਰੀ ਮਨੋਹਰ ਲਾਲ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਭਾਰਤ ’ਚ ਜਾਪਾਨ ਦੇ ਰਾਜਦੂਤ ਸਤੋਸ਼ੀ ਸੁਜੁਕੀ ਮੌਜ਼ੂਦ ਸਨ। ਮੋਦੀ ਨੇ ਨਿਊ ਅਟੇਲੀ ਤੇ ਨਿਊ ਕਿਸ਼ਨਗੜ੍ਹ ਸਟੇਸ਼ਨ ਤੋਂ ਵਿਸ਼ਵ ਦੀ ਪਹਿਲੀ ਬਿਜਲਈ ਡੇਢ ਕਿਲੋਮੀਟਰ ਲੰਮੀ ਦੋ ਲਾਂਗ ਹਾਲ ਮਾਲ ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਦੋਵਾਂ ਦਿਸ਼ਾਵਾਂ ’ਚ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮਾਲ ਢੋਆ-ਢੁਆਈ ਗਲਿਆਰੇ ਦੇਸ਼ ਦੇ ਤੇਜ਼ ਵਿਕਾਸ ਦੇ ਗਲਿਆਰੇ ਬਣਗੇ। ਇਸ ਨਾਲ ਦੇਸ਼ ’ਚ ਨਵੇਂ ਵਿਕਾਸ ਕਲਸਟਰ ਵਿਕਸਿਤ ਹੋਣਗੇ। ਇਸ ਨਾਲ ਅਰਥਵਿਵਸਥਾ ਦੇ ਹੋਰ ਇੰਜਣਾਂ ਨੂੰ ਵੀ ਗਤੀ ਮਿਲੇਗੀ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.