ਮਸਾਲਾ ਬ੍ਰਾਂਡ ਐਮਡੀਐਚ ਦੇ ਮਾਲਕ ਧਰਮਪਾਲ ਗੁਲਾਟੀ ਦਾ ਦੇਹਾਂਤ

0
94
Dharmapal Gulati

ਮਸਾਲਾ ਬ੍ਰਾਂਡ ਐਮਡੀਐਚ ਦੇ ਮਾਲਕ ਧਰਮਪਾਲ ਗੁਲਾਟੀ ਦਾ ਦੇਹਾਂਤ

ਨਵੀਂ ਦਿੱਲੀ। ਮਸਾਲਾ ਬ੍ਰਾਂਡ ਐਮਡੀਐਚ ਦੇ ਮਾਲਕ ‘ਮਹਾਸ਼ਯ’ ਧਰਮਪਾਲ ਗੁਲਾਟੀ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 98 ਸਾਲਾ ਦੇ ਸਨ। ਗੁਲਾਟੀ ਦਾ ਪਿਛਲੇ ਤਿੰਨ ਹਫ਼ਤਿਆਂ ਤੋਂ ਦਿੱਲੀ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।

Dharmapal Gulati

ਵੀਰਵਾਰ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਸਵੇਰੇ 5:38 ਵਜੇ ਅੰਤਿਮ ਸਾਹ ਲਿਆ। ਇਸ ਤੋਂ ਪਹਿਲਾਂ ਉਹ ਕੋਰੋਨਾ ਤੋਂ ਪੀੜਤ ਹੋ ਗਏ ਸਨ। ਹਾਲਾਂਕਿ ਬਾਅਦ ‘ਚ ਉਹ ਠੀਕ ਹੋ ਗਏ। ਪਿਛਲੇ ਸਾਲ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.