ਕੱਲ੍ਹ ਕਰੇ ਸੋ ਅੱਜ ਕਰ

0
71

ਕੱਲ੍ਹ ਕਰੇ ਸੋ ਅੱਜ ਕਰ

ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆਉਂਦੀ ਹੈ ਫਕੀਰ ਨੇ ਕਿਹਾ ਕਿ ਜਿਨ੍ਹਾਂ ਨੂੰ ਦੱਸਦਿਆਂ ਵੀ ਸ਼ਰਮ ਆਵੇ ਉਨ੍ਹਾਂ ਨੂੰ ਕਰਦਿਆਂ ਸ਼ਰਮ ਕਿਉਂ ਨਹੀਂ ਆਉਂਦੀ? ਅੱਜ ਤੋਂ ਹੀ ਇਹ ਬੁਰਾਈਆਂ ਛੱਡ ਦੇ ਇੱਕਦਮ ਕਿਵੇਂ ਛੱਡਾਂ? ਫਕੀਰ ਨੇ ਇੱਕ ਘਟਨਾ ਸੁਣਾਈ ‘‘ਰਾਮ ਕ੍ਰਿਸ਼ਨ ਪਰਮਹੰਸ ਕੋਲ ਇੱਕ ਧਨਾਢ ਵਿਅਕਤੀ ਆ ਕੇ ਉਨ੍ਹਾਂ ਨੂੰ ਸੋਨੇ ਦੀਆਂ ਮੋਹਰਾਂ ਦੇਣ ਲੱਗਾ ਪਰਮਹੰਸ ਨੇ ਕਿਹਾ, ਚੱਲ ਮੇਰੇ ਨਾਲ ਤੇ ਮੇਰੇ ਸਾਹਮਣੇ ਹੀ ਇਨ੍ਹਾਂ ਨੂੰ ਗੰਗਾ ’ਚ ਸੁੱਟ ਦੇ ਉਸ ਨੇ ਮੋਹਰਾਂ ਇੱਕ-ਇੱਕ ਕਰਕੇ ਗੰਗਾ ’ਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਪਰਮਹੰਸ ਨੇ ਉਸ ਤੋਂ ਖੋਹ ਕੇ ਇੱਕੋ ਵਾਰੀ ਗੰਗਾ ’ਚ ਸੁੱਟ ਦਿੱਤੀਆਂ

ਪਰਮਹੰਸ ਨੇ ਉਸ ਨੂੰ ਕਿਹਾ ਕਿ ਇਨ੍ਹਾਂ ਮੋਹਰਾਂ ਨੂੰ ਇੱਕੋ ਸਮੇਂ ਨਾ ਸੁੱਟ ਕੇ ਤੂੰ ਜਿਸ ਤਰ੍ਹਾਂ ਗਿਣ-ਗਿਣ ਕੇ ਸੁੱਟਿਆ ਉਸ ਨਾਲ ਦੋ ਗੱਲਾਂ ਸਾਹਮਣੇ ਆ ਗਈਆਂ ਇੱਕ ਤਾਂ ਇਹ ਕਿ ਇਨ੍ਹਾਂ ਮੋਹਰਾਂ ਨਾਲ ਤੈਨੂੰ ਕਿੰਨਾ ਪਿਆਰ ਹੈ ਜੋ ਤੂੰ ਸੁੱਟਣ ਤੋਂ ਪਹਿਲਾਂ ਗਿਣਦਾ ਹੈਂ ਦੂਜਾ ਇਹ ਕਿ ਤੂੰ ਜਿਸ ਮੰਜਿਲ ਤੱਕ ਇੱਕ ਕਦਮ ’ਚ ਪਹੁੰਚ ਸਕਦਾ ਸੀ ਉੱਥੇ ਪਹੁੰਚਣ ਲਈ ਤੂੰ ਵਿਅਰਥ ’ਚ ਹਜ਼ਾਰਾਂ ਕਦਮ ਚੁੱਕੇੇ’’ ਕਥਾ ਸੁਣਾ ਕੇ ਫ਼ਕੀਰ ਨੇ ਉਸ ਨੂੰ ਸਮਝਾਇਆ ਕਿ ਬੁਰਾਈਆਂ ਛੱਡਣੀਆਂ ਹਨ ਤਾਂ ਹੌਲੀ-ਹੌਲੀ ਛੱਡਣ ਦਾ ਬਹਾਨਾ ਕਿਉਂ? ਇੱਕਦਮ ਕਿਉਂ ਨਹੀਂ ਛੱਡ ਦਿੰਦੇ? ਅੱਜ ਤੋਂ ਛੱਡ ਦਿਓ, ਹੁਣ ਤੋਂ ਹੀ ਛੱਡ ਦਿਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.