ਵਿਰੋਧਤਾ ਨੂੰ ਦੁਸ਼ਮਣੀ ਨਾ ਬਣਾਓ

0
31

ਵਿਰੋਧਤਾ ਨੂੰ ਦੁਸ਼ਮਣੀ ਨਾ ਬਣਾਓ

ਨੋਇਡਾ ‘ਚ ਫਿਲਮ ਸਿਟੀ ਬਣਾਉਣ ਸਬੰਧੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਤੇ ਮਹਾਂਰਾਸ਼ਟਰ ਦੀ ਸੱਤਾਧਾਰੀ ਪਾਰਟੀ ਸ਼ਿਵ ਸੈਨਾ ਦੇ ਆਗੂਆਂ ਦਰਮਿਆਨ ਤਿੱਖੀ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ ਯੂਪੀ ਦੇ ਮੁੱਖ ਮੰਤਰੀ ਮੁੰਬਈ ਦੇ ਦੌਰੇ ‘ਤੇ ਸਨ ਜਦੋਂ ਸ਼ਿਵ ਸੈਨਾ ਆਗੂ ਤੇ ਮੁੱਖ ਮੰਤਰੀ ਊਧਵ ਠਾਕਰੇ ਤੇ ਪਾਰਟੀ ਦੇ ਬੁਲਾਰੇ ਸੰਜੇ ਰਾਊਤ ਨੇ ਯੋਗੀ ਖਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ ਸ਼ਿਵ ਸੈਨਾ ਆਗੂ ਫਾਇਰ ਬਰਾਂਡ ਆਗੂਆਂ ਵਜੋਂ ਜਾਣੇ ਜਾਂਦੇ ਹਨ ਇਸੇ ਤਰ੍ਹਾਂ ਸੂਬੇ ਤੇ ਖਾਸ ਕਰ ਮੁੰਬਈ ਨਾਲ ਉਹਨਾਂ ਦਾ ਮੋਹ ਵੀ ਖੇਤਰਵਾਦ ਦੀ ਹੱਦ ਤੱਕ ਹੈ ਸ਼ਿਵ ਸੈਨਾ ਆਗੂ ਮੁੱਖ ਮੰਤਰੀ ਅਦਿੱਤਿਆ ਨਾਥ ਬਾਰੇ ਇਸ ਤਰ੍ਹਾਂ ਬਿਆਨ ਦੇ ਰਹੇ ਹਨ ਕਿ ਜਿਵੇਂ ਉਹ (ਯੋਗੀ) ਮੁੰਬਈ ਦੀ ਫ਼ਿਲਮ ਸਿਟੀ ਨੂੰ ਪੁੱਟ ਕੇ ਨੋਇਡਾ ਲਿਜਾਣਾ ਚਾਹੁੰਦੇ ਹਨ

ਇਸ ਤਰ੍ਹਾਂ ਦੀ ਸਖ਼ਤ ਬਿਆਨਬਾਜ਼ੀ ਖਾਸ ਕਰ ਇੱਕ ਹੀ ਦੇਸ਼ ਅੰਦਰ ਸਹੀ ਨਹੀਂ ਫ਼ਿਲਮ ਸਿਟੀ ਵਪਾਰ ਕਾਰੋਬਾਰ ਹੈ ਤੇ ਹਰ ਸੂਬੇ ਨੂੰ ਅਧਿਕਾਰ ਹੈ ਕਿ ਉਹ ਮਨੋਰੰਜਨ ਦੇ ਖੇਤਰ ‘ਚ ਕੰਮ ਕਰ ਸਕਦਾ ਹੈ ਮੁੰਬਈ ਵੀ ਭਾਰਤ ‘ਚ ਹੈ ਅਤੇ ਇੱਕ ਮੁੱਖ ਮੰਤਰੀ ਤੋਂ ਲੈ ਕੇ ਦੇਸ਼ ਦੇ ਕਿਸੇ ਵੀ ਕੋਨੇ ਦਾ ਆਮ ਆਦਮੀ ਮੁੰਬਈ ਆ ਸਕਦਾ ਹੈ ਤੇ ਫ਼ਿਲਮੀ ਕਲਾਕਾਰਾਂ ਨਾਲ ਮੁਲਾਕਾਤ ਕਰ ਸਕਦਾ ਹੈ

ਸੰਵਿਧਾਨ ਅਨੁਸਾਰ ਵੀ ਹਰ ਨਾਗਰਿਕ ਨੂੰ ਦੇਸ਼ ਅੰਦਰ ਕਿਤੇ ਵੀ ਘੁੰਮਣ-ਫ਼ਿਰਨ ਦੀ ਅਜ਼ਾਦੀ ਹੈ ਜੇਕਰ ਯੋਗੀ ਸਰਕਾਰ ਨੋਇਡਾ ‘ਚ ਕੋਈ ਕਾਰੋਬਾਰ ਸ਼ੁਰੂ ਕਰਦੀ ਹੈ ਤਾਂ ਇਸ ਵਿੱਚ ਕੋਈ ਇਤਰਾਜ਼ ਵਾਲੀ ਗੱਲ ਨਹੀਂ, ਸਗੋਂ ਇਸ ਨਾਲ ਹੋਰਨਾਂ ਸੂਬਿਆਂ ਦੇ ਸਥਾਨਕ ਕਲਾਕਾਰਾਂ ਨੂੰ ਵੀ ਕੰਮ ਕਰਨ ਦਾ ਮੌਕਾ ਮਿਲੇਗਾ ਤੇ ਸਿੱਧੇ-ਅਸਿੱਧੇ ਤੌਰ ‘ਤੇ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਸਿਆਸਤ ‘ਚ ਵਿਰੋਧਤਾ ਦਾ ਬੜਾ ਮਹੱਤਵ ਹੈ ਤੇ ਇਹ ਲੋਕਤੰਤਰ ਦੀ ਜਿੰਦ-ਜਾਨ ਹੈ

ਪਰ ਵਿਰੋਧਤਾ ਨੂੰ ਦੁਸ਼ਮਣੀ ਵਾਂਗ ਸਮਝਣਾ ਜਾਇਜ਼ ਨਹੀਂ ਬਾਕੀ ਮੁੰਬਈ ਦਾ ਆਪਣਾ ਭੂਗੋਲਿਕ, ਸਮਾਜਿਕ ਤੇ ਸੱਭਿਆਚਾਰਕ ਮਹੱਤਵ ਹੈ ਸਿਆਸਤ ‘ਚ ਵਿਰੋਧਤਾ ਚੱਲਦੀ ਰਹਿੰਦੀ ਹੈ ਪਰ ਇਸ ਨੂੰ ਸਮਾਜਿਕ ਤੇ ਸੱਭਿਆਚਾਰਕ ਖੇਤਰ ‘ਚ ਟਕਰਾਅ ਤੱਕ ਲੈ ਕੇ ਜਾਣਾ ਸਹੀ ਨਹੀਂ ਉਂਜ ਵੀ ਕਲਾ ਭਾਈਚਾਰਾ, ਮਾਨਵਤਾ ਤੇ ਸਦਭਾਵਨਾ ਸਿਖਾਉਂਦੀ ਹੈ ਕਲਾ ਦੇ ਨਾਂਅ ‘ਤੇ ਵੈਰ-ਵਿਰੋਧ ਨਹੀਂ ਹੋਣਾ ਚਾਹੀਦਾ ਰਾਜਨੀਤਿਕ ਹਿੱਤਾਂ ਲਈ ਸਮਾਜ ਦੀ ਬਲੀ ਨਾ ਦਿੱਤੀ ਜਾਵੇ  ਕੋਈ ਇੱਕ ਚੁਟਕੀ ‘ਚ ਕਿਸੇ ਸ਼ਹਿਰ ਦੇ ਕੰਮਕਾਜ ਨੂੰ ਖ਼ਤਮ ਨਹੀਂ ਕਰ ਸਕਦਾ ਦੇਸ਼ ਸਭ ਦਾ ਹੈ ਤੇ ਇਹ ਰੰਗ-ਬਰੰਗੇ ਗੁਲਦਸਤੇ ਵਾਂਗ ਹੈ ਆਉਣ-ਜਾਣ ਨਾਲ ਲੋਕਾਂ ਦਾ ਸੰਪਰਕ ਹੀ ਵਧਦਾ ਹੈ ਜੋ ਦੇਸ਼ ਦੀ ਤਰੱਕੀ ‘ਚ ਸਹਾਇਕ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.