ਡਾਕਟਰਾਂ ਦੀ ਹੜਤਾਲ ਸੰਵੇਦਨਹੀਣਤਾ

0
45

ਡਾਕਟਰਾਂ ਦੀ ਹੜਤਾਲ ਸੰਵੇਦਨਹੀਣਤਾ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ‘ਤੇ ਬੀਤੇ ਦਿਨ ਦੇਸ਼ ਦੇ ਐਲੋਪੈਥੀ ਡਾਕਟਰਾਂ ਵੱਲੋਂ 12 ਘੰਟਿਆਂ ਦੀ ਹੜਤਾਲ ਕੀਤੀ ਗਈ ਐਲੋਪੈਥੀ ਡਾਕਟਰਾਂ ਨੇ ਇਹ ਹੜਤਾਲ ਸਰਕਾਰ ਵੱਲੋਂ ਆਯੁਰਵੈਦਿਕ ਡਾਕਟਰਾਂ ਨੂੰ 58 ਤਰ੍ਹਾਂ ਦੀਆਂ ਸਰਜਰੀਆਂ ਕਰਨ ਦੀ ਆਗਿਆ ਦੇ ਖਿਲਾਫ਼ ਦਿੱਤੀ ਹੈ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ‘ਚ ਮਰੀਜ਼ਾਂ ਨੂੰ ਹੜਤਾਲ ਕਾਰਨ ਭਾਰੀ ਪ੍ਰੇਸ਼ਾਨੀ ਹੋਈ ਬੜੀ ਦੁੱਖ ਦੀ ਗੱਲ ਹੈ ਕਿ ਕਈ ਹਸਪਤਾਲ ਜਿੱਥੇ ਓਪੀਡੀ ਲਈ ਸੈਂਕੜੇ ਮਰੀਜ਼ ਕਤਾਰ ‘ਚ ਲੱਗੇ ਸਨ ਡਾਕਟਰ ਆਗੂ ਨੇ ਓਪੀਡੀ ਬੰਦ ਕਰਵਾਈ ਤੇ ਮਰੀਜ਼ ਨਿਰਾਸ਼ ਹੋ ਕੇ ਵਾਪਸ ਚਲੇ ਗਏ ਐਲੋਪੈਥੀ ਵਾਲਿਆਂ ਦਾ ਤਰਕ ਭਾਵੇਂ ਕੋਈ ਵੀ ਹੋਵੇ ਪਰ ਕੋਵਿਡ-19 ਮਹਾਂਮਾਰੀ ਦੌਰਾਨ ਹੜਤਾਲ ‘ਤੇ ਜਾਣਾ ਉਹਨਾਂ ਮਰੀਜ਼ਾਂ ਪ੍ਰਤੀ ਸੰਵੇਦਨਹੀਣ ਰਵੱਈਆ ਹੈ ਜੋ ਹਸਪਤਾਲਾਂ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ

ਜਦੋਂ ਹਸਪਤਾਲਾਂ ‘ਚ ਓਪੀਡੀ ਹੀ ਨਹੀਂ ਹੋਵੇਗੀ ਤਾਂ ਮਰੀਜ਼ ਕਿੱਧਰ ਜਾਣਗੇ ਖਾਸ ਕਰਕੇ ਕੋਵਿਡ ਕਾਰਨ ਜਿਹੜੇ ਮਰੀਜ਼ਾਂ ਨੂੰ ਸਾਹ ਲੈਣ ‘ਚ ਤਕਲੀਫ਼ ਆ ਰਹੀ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪਿਛਲੇ 9 ਮਹੀਨਿਆਂ ਤੋਂ ਐਲੋਪੈਥੀ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਦੇ ਸਮਰਪਣ, ਲਗਨ ਤੇ ਮਾਨਵਤਾਵਾਦੀ ਭਾਵਨਾ ਦਾ ਹੀ ਨਤੀਜਾ ਹੈ ਕਿ ਕੋਰੋਨਾ ਪੀੜਤ ਲੱਖਾਂ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਰਹੇ ਹਨ ਮੌਤ ਦੀ ਦਰ ਮਾਮਲੇ ‘ਚ ਸਾਡੇ ਦੇਸ਼ ਦਾ ਰਿਕਾਰਡ ਅਮਰੀਕਾ ਵਰਗੇ ਮੁਲਕਾਂ ਨਾਲੋਂ ਕਿਤੇ ਵਧੀਆ ਹੈ

ਸੇਵਾਵਾਂ ਦੌਰਾਨ ਕਈ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਨੇ ਆਪਣੀ ਜਾਨ ਗੁਆਈ ਹੈ ਅਜਿਹੇ ਹਾਲਾਤਾਂ ‘ਚ ਹੱਕਾਂ ਦੀ ਲੜਾਈ ਨੂੰ ਅੱਗੇ ਪਾਉਣ ਦੀ ਜ਼ਰੂਰਤ ਸੀ ਆਮ ਦਿਨਾਂ ‘ਚ ਸਾਰੇ ਮਸਲੇ ਵਿਚਾਰੇ ਜਾ ਸਕਦੇ ਹਨ ਉਦੋਂ ਵੀ ਮੁਕੰਮਲ ਹੜਤਾਲ ਦੀ ਜ਼ਰੂਰਤ ਨਹੀਂ ਇਹ ਵੀ ਤੱਥ ਹਨ ਕਿ ਸੂਬਾ ਸਰਕਾਰਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਤੇ ਅੱਗੇ ਵੀ ਜਾਰੀ ਹੈ

ਅਜੇ ਵੀ ਦੇਸ਼ ਅੰਦਰ ਲੋੜੀਂਦੇ ਡਾਕਟਰ ਨਹੀਂ ਹਨ ਉੱਤੋਂ ਹੜਤਾਲ ਨਾਲ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਇੱਕ ਘੰਟੇ ਦੀ ਹੜਤਾਲ ਵੀ ਮਰੀਜ਼ਾਂ ਲਈ ਭਾਰੀ ਪੈ ਸਕਦੀ ਹੈ ਡਾਕਟਰੀ ਇੱਕ ਪਵਿੱਤਰ ਪੇਸ਼ਾ ਹੈ ਜਿਸ ਨੂੰ ਬਰਕਰਾਰ ਰੱਖਣ ਲਈ ਹੜਤਾਲ ਵਰਗੇ ਤਰੀਕਿਆਂ ਤੋਂ ਸੰਕੋਚ ਹੀ ਕਰਨਾ ਚਾਹੀਦਾ ਹੈ ਹਾਲ ਦੀ ਘੜੀ  ਕੋਰੋਨਾ ਬਿਮਾਰੀ ਲਾਇਲਾਜ ਹੈ ਤੇ ਵੈਕਸੀਨ ਆਉਣ ‘ਤੇ ਹੀ ਇਸ ਤੋਂ ਰਾਹਤ ਮਿਲੇਗੀ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ‘ਚ ਅੱਗੇ ਆ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਹੜਤਾਲ ਵਰਗੀ ਸਥਿਤੀ ਦੁਬਾਰਾ ਨਾ ਪੈਦਾ ਹੋਵੇ ਸੰਕਟ ਵਰਗੀ ਸਥਿਤੀ ‘ਚ ਹੜਤਾਲ ਦੀ ਕੋਈ ਤੁਕ ਹੀ ਨਹੀਂ ਬਣਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.