ਪੱਲਾ ਨਾ ਛੱਡਣਾ

0
215

ਪੱਲਾ ਨਾ ਛੱਡਣਾ

ਫਕੀਰ ਦੇ ਮੁੱਖ ’ਚੋਂ ਨਿੱਕਲੇ ਹੋਏ ਸ਼ਬਦ, ਬੜੇ ਹੀ ਸਰਲ ਤੇ ਸਹਿਜ਼ ਹੁੰਦੇ ਹਨ ਪਰ ਉਹ ਪਵਿੱਤਰ ਜੀਵਨ ਜਿਉਣ ਦਾ ਮਾਰਗ-ਦਰਸ਼ਨ ਹੁੰਦੇ ਹਨ ਬਜ਼ੁਰਗ ਅਵਸਥਾ ਕਾਰਨ ਉਨ੍ਹਾਂ ਨੂੰ ਚੱਲਣ-ਫਿਰਨ ’ਚ ਦਿੱਕਤ ਆਉਂਦੀ ਸੀ ਇਸ ਲਈ ਉਨ੍ਹਾਂ ਦੀ ਸਹਾਇਤਾ ਲਈ ਦੋ ਨੌਜਵਾਨ ਉਨ੍ਹਾਂ ਦੀ ਸੇਵਾ ’ਚ ਲੱਗੇ ਹੋਏ ਸਨ

ਇੱਕ ਵਾਰ ਪੌੜੀਆਂ ਚੜ੍ਹਦੇ ਸਮੇਂ ਫਕੀਰ ਦੇ ਦੋਵੇਂ ਪਾਸੇ ਚੱਲ ਰਹੇ ਦੋਵਾਂ ਨੌਜਵਾਨਾਂ ਨੇ ਹੱਥ ਫੜ੍ਹੇ ਹੋਏ ਸਨ ਉਨ੍ਹਾਂ ’ਚ ਇੱਕ ਸੇਵਾਦਾਰ ਨੇ ਕਿਹਾ, ‘‘ਸਵਾਮੀ ਜੀ! ਇਸ ਤਰ੍ਹਾਂ ਸਦਾ ਲਈ ਹੱਥ ਫੜੀ ਰੱਖਣਾ ਅਤੇ ਪਾਰ ਉਤਾਰਾ ਕਰ ਦੇਣਾ’’ ਸੇਵਾਦਾਰ ਦੀ ਗੱਲ ਸੁਣ ਕੇ ਫ਼ਕੀਰ ਮੁਸਕਰਾਏ ਤੇ ਉਸ ਦੇ ਹੱਥ ਨੂੰ ਦਬਾਉਂਦੇ ਹੋਏ ਬੋਲੇ,

‘‘ਮੈਂ ਤਾਂ ਤੇਰਾ ਹੱਥ ਫੜ ਹੀ ਰੱਖਿਆ ਹੈ, ਪਰ ਹੁਣ ਤੂੰ ਵੀ ਫੜ ਕੇ ਰੱਖਣਾ, ਦੇਖਣਾ ਕਿਤੇ ਛੱਡ ਨਾ ਦੇਵਾ’’ ਫਕੀਰ ਦੇ ਇਨ੍ਹਾਂ ਸ਼ਬਦਾਂ ’ਚ ਜੀਵਨ ਦਾ ਕਿੰਨਾ ਡੂੰਘਾ ਰਹੱਸ ਭਰਿਆ ਹੋਇਆ ਹੈ ਫੜੀ ਰੱਖਣਾ, ਛੱਡਣਾ ਨਹੀਂ, ਭਾਵ ਆਪਣੇ ਮਿਥੇ ਟੀਚੇ ਤੱਕ ਪਹੁੰਚਣ ਲਈ ਨਿਯਮ ਸ਼ਾਂਤੀ ਤੇ ਪਵਿੱਤਰ ਜੀਵਨ ਦਾ ਜੋ ਮਾਰਗ ਤੂੰ ਫੜਿਆ ਹੈ ਅਤੇ ਫਕੀਰ ਦੀ ਸ਼ਰਨ ਲਈ ਹੈ, ਉਸ ਨੂੰ ਛੱਡਣਾ ਨਹੀਂ ਉਸ ਨੂੰ ਸੰਭਾਲ ਕੇ ਰੱਖਣਾ ਤਾਂ ਕਿ ਪ੍ਰੀਖਿਆ ਦੀ ਘੜੀ ’ਚ ਤੁਹਾਡਾ ਸਬਰ ਤੇ ਪਰਮਾਤਮਾ ’ਚ ਵਿਸ਼ਵਾਸ ਕਿਤੇ ਡੋਲ ਨਾ ਜਾਵੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.