ਟਰੱਕ ਪਲਟਣ ਕਾਰਨ ਦਰਜਨ ਦੇ ਕਰੀਬ ਪਰਵਾਸੀ ਮਜ਼ਦੂਰ ਬੁਰੀ ਤਰ੍ਹਾਂ ਝੁਲਸੇ

0
26

ਖੇਤ ‘ਚ ਪਰਾਲੀ ਨੂੰ ਲਾਈ ਹੋਈ ਸੀ ਅੱਗ

ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ) ਥਾਣਾ ਧਰਮਗੜ੍ਹ ਦੇ ਅਧੀਨ ਆਉਂਦੇ ਗੰਢੂਆਂ ਵਿਖੇ ਪਰਾਲੀ ਨੂੰ ਅੱਗ ਲੱਗੇ ਖੇਤਾਂ ‘ਚ ਝੋਨੇ ਨਾਲ ਭਰਿਆ ਟਰੱਕ ਪਲਟਣ ਕਾਰਨ ਦਰਜਨ ਦੇ ਕਰੀਬ ਪਰਵਾਸੀ ਮਜ਼ਦੂਰ ਅੱਗ ‘ਚ ਬੁਰੀ ਤਰ੍ਹਾਂ ਝੁਲਸ ਗਏ ਇਸ ਸਬੰਧੀ ਥਾਣਾ ਧਰਮਗੜ੍ਹ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਝੋਨੇ ਨਾਲ ਭਰਿਆ ਇੱਕ ਟਰੱਕ ਨਵੀਂ ਅਨਾਜ ਮੰਡੀ ਸੁਨਾਮ ਤੋਂ ਪਿੰਡ ਗੰਢੂਆਂ ਦੇ ਇੱਕ ਰਾਇਸ ਮਿੱਲ ‘ਚ ਆ ਰਿਹਾ ਸੀ ਜਿਸ ਉਪਰ ਦਰਜਨ ਦੇ ਪਰਵਾਸੀ ਮਜ਼ਦੂਰ ਬੈਠੇ ਸਨ ਜਦੋਂ ਇਹ ਟਰੱਕ ਗੰਢੂਆਂ ਪਿੰਡ ਨੇੜੇ ਪਹੁੰਚਿਆ ਤਾਂ ਸੜਕ ਕਿਨਾਰੇ ਇੱਕ ਖੇਤ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਹੋਈ ਸੀ ਅਤੇ ਸੜਕ ‘ਤੇ ਜ਼ਿਆਦਾ ਧੂੰਆਂ ਹੋਣ ਕਾਰਨ ਟਰੱਕ ਦਾ ਸਤੁੰਲਨ ਵਿਗੜਨ ਕਰਕੇ ਟਰੱਕ ਅੱਗ ਵਾਲੇ ਖੇਤ ‘ਚ ਪਲਟ ਗਿਆ

ਇਸ ਦੌਰਾਨ ਟਰੱਕ ਉੱਪਰ ਬੈਠੇ ਪਰਵਾਸੀ ਮਜ਼ਦੂਰ ਅੱਗ ‘ਚ ਬੁਰੀ ਤਰ੍ਹਾਂ ਝੁਲਸ ਗਏ ਜਿੰਨਾਂ ਚੋਂ ਤਿੰਨ ਮਜ਼ਦੂਰਾਂ ਨੂੰ ਇਲਾਜ ਲਈ ਸੁਨਾਮ ਦੇ ਸਿਵਲ ਹਸਪਤਾਲ ਅਤੇ ਬਾਕੀ ਮਜਦੂਰਾਂ ਨੂੰ ਸੁਨਾਮ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਏਐਸਆਈ ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.