ਰਾਮ-ਨਾਮ ਨਾਲ ਮਹਿਕ ਜਾਂਦੀ ਹੈ ਜ਼ਿੰਦਗੀ : ਪੂਜਨੀਕ ਗੁਰੂ ਜੀ

0
342

ਰਾਮ-ਨਾਮ ਨਾਲ ਮਹਿਕ ਜਾਂਦੀ ਹੈ ਜ਼ਿੰਦਗੀ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਇੱਕ ਅਜਿਹੀ ਦਵਾਈ ਹੈ, ਇੱਕ ਅਜਿਹੀ ਔਸ਼ਧੀ ਹੈ ਜੋ ਇਨਸਾਨ ਇਸ ਦਵਾਈ ਨੂੰ ਲੈਂਦਾ ਹੈ ਤਾਂ ਇਹ ਦਵਾਈ ਚਾਰੇ ਪਾਸੇ ਅਸਰ ਕਰਦੀ ਹੈ ਅੰਦਰੂਨੀ ਤੌਰ ’ਤੇ ਆਤਮਾ ਨੂੰ ਉਹ ਸ਼ਕਤੀ, ਉਹ ਨਸ਼ਾ ਦਿੰਦੀ ਹੈ ਜਿਸ ਦੁਆਰਾ ਆਤਮਾ ਉਸ ਭਗਵਾਨ, ਉਸ ਰਾਮ ਦੇ ਦਰਸ਼ਨ ਕਰ ਸਕਦੀ ਹੈ ਅਤੇ ਬਾਹਰੀ ਤੌਰ ’ਤੇ ਅਜਿਹੀ ਤੰਦਰੁਸਤੀ, ਤਾਜ਼ਗੀ ਦਿੰਦੀ ਹੈ ਜਿਸ ਨਾਲ ਇਨਸਾਨ ਨੂੰ ਕੋਈ ਵੀ ਗ਼ਮ, ਚਿੰਤਾ, ਟੈਨਸ਼ਨ ਨਹੀਂ ਸਤਾਉਂਦੀ ਮੁਰਝਾਈਆਂ ਕਲੀਆਂ ਖਿੜ ਜਾਂਦੀਆਂ ਹਨ ਮਾਲਕ ਦੇ ਨਾਮ ਨਾਲ ਸਦੀਆਂ ਤੋਂ ਵਿੱਛੜੀ ਆਤਮਾ ਮਾਲਕ ਨਾਲ ਮਿਲਣ ਦੇ ਕਾਬਲ ਬਣ ਜਾਂਦੀ ਹੈ ਮਾਲਕ ਦਾ ਨਾਮ ਸੱਚੇ ਦਿਲੋਂ, ਤੜਫ਼ ਨਾਲ ਲਵੇ ਤਾਂ ਇਨਸਾਨ ਜ਼ਰੂਰ ਪ੍ਰਭੂ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਦਾ ਹੈ ਉਸ ’ਤੇ ਰਹਿਮੋ-ਕਰਮ ਵਰਸਦਾ ਹੈ ਅਤੇ ਇੱਕ ਦਿਨ ਉਹ ਸਭ ਪਾਪ-ਗੁਨਾਹਾਂ ਤੋਂ ਹਲਕਾ ਹੋ ਜਾਂਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ ਨਾਮ ਤਾਂ ਲੈ ਲੈਂਦਾ ਹੈ ਪਰ ਜਾਪ ਨਹੀਂ ਕਰਦਾ, ਸਿਮਰਨ ਨਹੀਂ ਕਰਦਾ ਇਸ ਲਈ ਨਾਮ ਲੈ ਕੇ ਸਿਮਰਨ ਕਰੇ, ਭਗਤੀ-ਇਬਾਦਤ ਕਰੇ ਤਾਂ ਕੋਈ ਗ਼ਮ, ਗ਼ਮ ਨਹੀਂ ਰਹਿੰਦਾ ਕੋਈ ਦੁੱਖ, ਦੁੱਖ ਨਹੀਂ ਰਹਿੰਦਾ ਪਰ ਸਿਮਰਨ ਕਰੇ ਤਾਂ ਸਿਮਰਨ ਕਰੇ ਹੀ ਨਾ, ਭਗਤੀ ਕਰੇ ਹੀ ਨਾ ਤਾਂ ਕਿੱਥੋਂ ਹਿਰਦੇ ’ਚ ਸ਼ਾਂਤੀ ਆਵੇਗੀ, ਕਿੱਥੋਂ ਦਿਲੋ-ਦਿਮਾਗ ਵਿਚ ਖੁਸ਼ੀ ਆਵੇਗੀ ਇਨਸਾਨ ਰੋਜ ਬੋਝ ਵਾਂਗ ਜੀਵਨ ਗੁਜ਼ਾਰਦਾ ਰਹਿੰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਪ੍ਰਭੂ ਦੀ ਕਿਰਪਾ-ਦ੍ਰਿਸ਼ਟੀ ਹੋਵੇ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਗ਼ਮ, ਦੁੱਖ, ਦਰਦ, ਚਿੰਤਾਵਾਂ ਦੂਰ ਹੋ ਜਾਣ ਤਾਂ ਤੁਸੀਂ ਸੱਚੀ ਤੜਫ਼ ਨਾਲ, ਸੱਚੀ ਲਗਨ ਨਾਲ ਚਲਦੇ, ਬੈਠਦੇ, ਲੇਟ ਕੇ, ਕੰਮ-ਧੰਦਾ ਕਰਦੇ ਹੋਏ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੂੰ ਯਾਦ ਕਰਿਆ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.