ਕਰੋੜਾਂ ਦੀ ਡਰੱਗ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ

0
2
Two terrorists arrested with weapons and ammunition

ਕਰੋੜਾਂ ਦੀ ਡਰੱਗ ਸਣੇ ਨਸ਼ਾ ਤਸਕਰ ਗ੍ਰਿਫ਼ਤਾਰ

ਜਲਾਲਾਬਾਦ। ਜਲਾਲਾਬਾਦ ਦੇ ਇਲਾਕੇ ’ਚ ਪੈਂਦੀ ਬੀ.ਐੱਸ.ਐੱਫ ਦੀ ਪੋਸਟ ਸੰਤੋਖ ਸਿੰਘ ਵਾਲਾ ਤੋਂ ਫ਼ਿਰੋਜ਼ਪੁਰ ਦੀ ਸੀ.ਆਈ.ਏ. ਸਟਾਫ਼ ਪੁਲਿਸ ਨੇ ਤਸਕਰ ਦੀ ਨਿਸ਼ਾਨਦੇਹੀ ’ਤੇ 5 ਕਿਲੋ ਹੈਰੋਇਨ ਇਕ ਪਿਸਟਲ ਦੋ ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਤਸਕਰ ਨੂੰ ਸੀ.ਆਈ.ਏ. ਸਟਾਫ ਪੁਲਿਸ ਨੇ ਪਹਿਲੇ ਫੜਿ੍ਹਆ ਸੀ, ਜਿਸ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ,

ਜਿਸ ਦੇ ਬਾਅਦ ਉਸ ਤੋਂ ਹੋਈ ਪੁੱਛਗਿਛ ਦੌਰਾਨ 2 ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਫ਼ਿਲਾਹਲ ਮਾਮਲੇ ’ਚ ਤਫ਼ਤੀਸ਼ ਕੀਤੀ ਜਾ ਰਹੀ ਹੈ, ਪੁਲਿਸ ਮੁਤਾਬਕ ਫੜ੍ਹੇ ਗਏ ਤਸਕਰ ਦੇ ਪਾਕਿਸਤਾਨ ਦੇ ਸਮੱਗਲਰ ਨਾਲ ਸਬੰਧ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.