ਦਿੱਲੀ ’ਚ ਭੂਚਾਲ ਦੇ ਝਟਕੇ

0
1
Earthquake Delhi

ਹਫ਼ਤੇ ’ਚ ਦੂਜੀ ਵਾਰ ਆਇਆ ਭੂਚਾਲ

ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਇੱਕ ਵਾਰ ਫਿਰ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਏਐਨਆਈ ਅਨੁਸਾਰ ਰਿਐਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 2.3 ਰਹੀ।

Turkey, Earthquake

ਦਿੱਲੀ ਦੇ ਨਾਂਗਲੋਈ ’ਚ ਇਹ ਭੂਚਾਲ ਸਵੇਰੇ 5:02 ਮਿੰਟਾਂ ’ਤੇ ਆਇਆ। ਹੁਣ ਤੱਕ ਇਸ ਭੂਚਾਲ ਦੇ ਝਟਕੇ ਨਾਲ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਰਾਜਧਾਨੀ ’ਚ ਇੱਕ ਹਫ਼ਤੇ ’ਚ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਪਹਿਲਾਂ ਵੀ ਦਿੱਲੀ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਹਫ਼ਤੇ ’ਚ ਦੋ ਵਾਰੀ ਲੱਗੇ ਇਨ੍ਹਾਂ ਭੂਚਾਲ ਦੇ ਝਟਕਿਆਂ ਨਾਲ ਲੋਕਾਂ ’ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.