ਸੰਭਲ ਕੇ ਖਾਓ, ਤਾਂ ਕਿ ਪੇਟ ਨਾ ਵਧੇ

0
65

ਸੰਭਲ ਕੇ ਖਾਓ, ਤਾਂ ਕਿ ਪੇਟ ਨਾ ਵਧੇ

ਚੰਗਾ ਖਾਣਾ ਸਰੀਰ ਨੂੰ ਤਾਂ ਸਿਹਤਮੰਦ ਰੱਖਦਾ ਹੀ ਹੈ, ਨਾਲ ਹੀ ਦਿਲ ਵੀ ਖੁਸ਼ ਰਹਿੰਦਾ ਹੈ ਆਧੁਨਿਕ ਜੀਵਨਸ਼ੈਲੀ ਦੇ ਚੱਲਦਿਆਂ ਅਸੀਂ ਹਮੇਸ਼ਾ ਪੌਸ਼ਟਿਕ ਖਾਣਾ ਨਹੀਂ ਖਾ ਸਕਦੇ ਖਾਣੇ ’ਚ ਕਦੇ ਗੜਬੜੀ ਤਾਂ ਠੀਕ ਹੈ ਪਰ ਅਕਸਰ ਕੀਤੀ ਗਈ ਗੜਬੜੀ ਮੋਟਾਪਾ ਲਿਆਉਂਦੀ ਹੈ ਮੋਟਾਪੇ ਦੇ ਨਾਲ-ਨਾਲ ਕਈ ਹੋਰ ਬਿਮਾਰੀਆਂ ਵੀ ਆ ਜਾਂਦੀਆਂ ਹਨ ਜਿਵੇਂ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟਰੋਲ ਆਦਿ ਇਨ੍ਹਾਂ ਤੋਂ ਬਚਣਾ ਹੈ ਤਾਂ ਪੌਸ਼ਟਿਕ ਖਾਣਾ ਹੀ ਸਭ ਤੋਂ ਬਿਹਤਰ ਬਦਲ ਹੈ ਕਦੀ-ਕਦਾਈਂ ਜੰਕ ਫੂਡ ਖਾਣ ਨਾਲ ਕੋਈ ਦਿੱਕਤ ਨਹੀਂ ਹੈ ਪਰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ:-

1. ਖਾਣ ਦਾ ਸਮਾਂ ਨਿਸ਼ਚਿਤ ਕਰੋ: ਆਪਣੇ ਸਰੀਰ ਨੂੰ ਨਿਸ਼ਚਿਤ ਸਮੇਂ ’ਤੇ ਭੋਜਨ ਕਰਾਉਣ ਦੀ ਆਦਤ ਪਾਓ ਜਦੋਂ ਵੀ ਭੁੱਖ ਲੱਗੇ, ਜਿੰਨੀ ਵਾਰ ਵੀ ਭੁੱਖ ਲੱਗੇ, ਤਾਂ ਉਸ ਸਮੇਂ ਖਾਣਾ ਸਿਹਤ ਲਈ ਠੀਕ ਨਹੀਂ ਦਿਨ ਭਰ ’ਚ ਕਿੰਨੇ ਵਾਰ ਮੁੱਖ ਭੋਜਨ ਕਰਨਾ ਹੈ ਤੇ ਕਿੰਨੀ ਵਾਰ ਛੋਟੇ ਆਹਾਰ ਜਿਵੇਂ: ਚਾਹ-ਬਿਸਕੁਟ, ਫਰੂਟ-ਚਾਟ ਆਦਿ ਲੈਣਾ ਹੈ, ਇਨ੍ਹਾਂ ਸਭ ਦਾ ਸਮਾਂ ਜ਼ਰੂਰ ਤੈਅ ਕਰੋ ਤੇ ਉਸੇ ਮੁਤਾਬਕ ਹੀ ਭੋਜਨ ਕਰੋ ਬਹੁਤ ਸਾਰੇ ਲੋਕ ਕਦੇ ਵੀ ਕੁਝ ਵੀ ਖਾ ਲੈਂਦੇ ਹਨ ਬੱਸ ਦਿਲ ਵਿੱਚ ਆਇਆ ਤੇ ਖਾ ਲਿਆ, ਇਸ ਆਦਤ ਨੂੰ ਛੱਡ ਕੇ ਨਿਸ਼ਚਿਤ ਸਮੇਂ ’ਤੇ ਭੋਜਨ ਕਰੋ

2. ਬਾਹਰ ਦੇ ਖਾਣੇ ਤੋਂ ਕਰੋ ਤੌਬਾ: ਬਾਹਰ ਖਾਣ ਸਮੇਂ ਆਮ ਲੋੜੀਂਦੀ ਡਾਇਟ ਤੋਂ ਜ਼ਿਆਦਾ ਖਾਧਾ ਜਾਂਦਾ ਹੈ ਸ਼ਾਇਦ ਇਹ ਸਾਰਿਆਂ ਦਾ ਤਜ਼ਰਬਾ ਹੈ ਕਿਉਂਕਿ ਬਾਹਰ ਹੋਟਲਾਂ ਦੇ ਖਾਣੇ ’ਚ ਕ੍ਰੀਮ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਸਬਜ਼ੀਆਂ ਨੂੰ ਸਵਾਦ ਬਣਾਉਣ ਲਈ ਅਕਸਰ ਹੋਟਲ ਅਤੇ ਢਾਬਿਆਂ ਵਾਲੇ ਸਬਜ਼ੀ ਜ਼ਿਆਦਾ ਫਰਾਈ ਕਰ ਦਿੰਦੇ ਹਨ ਜਿਸ ਨਾਲ ਤੁਹਾਡੇ ਸਰੀਰ ’ਚ ਜ਼ਿਆਦਾ ਕੈਲੋਰੀਜ਼ ਚਲੀਆਂ ਜਾਂਦੀਆਂ ਹਨ ਪੇਟ ਭਾਰੀ ਹੋ ਜਾਂਦਾ ਹੈ ਅਜਿਹੇ ’ਚ ਚੰਗਾ ਹੋਵੇਗਾ ਕਿ ਬਾਹਰ ਮਹੀਨੇ ’ਚ ਇੱਕ ਜਾਂ ਦੋ ਵਾਰ ਹੀ ਖਾਧਾ ਜਾਵੇ ਜਦੋਂ ਵੀ ਬਾਹਰ ਖਾਣਾ ਖਾ ਕੇ ਆਓ ਤਾਂ ਅਗਲੇ ਦਿਨ ਹਲਕਾ-ਫੁਲਕਾ ਖਾ ਕੇ ਹੀ ਪੇਟ ਨੂੰ ਆਰਾਮ ਦਿਓ

3. ਖਾਣੇ ਦੇ ਸਮੇਂ ਹੀ ਖਾਣਾ ਖਾਓ: ਜਦੋਂ ਵੀ ਤੁਹਾਡੇ ਖਾਣੇ ਦਾ ਸਮਾਂ ਹੋਵੇ, ਤੁਸੀਂ ਆਪਣੇ ਸਾਰੇ ਕੰਮ ਇੱਕ ਪਾਸੇ ਰੱਖ ਕੇ ਪੂਰਾ ਧਿਆਨ ਸਿਰਫ਼ ਖਾਣੇ ’ਤੇ ਹੀ ਦਿਓ ਜੇਕਰ ਤੁਸੀਂ ਦਫ਼ਤਰ ਵਿੱਚ ਹੋ ਤਾਂ ਡਾਇਨਿੰਗ ਰੂਮ ਵਿੱਚ ਜਾ ਕੇ ਆਪਣਾ ਖਾਣਾ ਖਾਓ ਅਕਸਰ ਲੋਕ ਕੰਮ ਨਿਪਟਾਉਣ ਦੇ ਚੱਕਰ ’ਚ ਕਈ ਕੰਮ ਕਰਦੇ ਹੋਏ ਖਾਣਾ ਖਾਂਦੇ ਹਨ, ਜਿਵੇਂ ਕੰਪਿਊਟਰ ’ਤੇ ਕੰਮ ਵੀ ਕਰ ਰਹੇ ਹਨ ਤੇ ਖਾਣਾ ਵੀ ਖਾ ਰਹੇ ਹਨ ਅਜਿਹੇ ’ਚ ਖਾਣਾ-ਖਾਣ ਦੀ ਰਫ਼ਤਾਰ ’ਤੇ ਧਿਆਨ ਵੀ ਨਹੀਂ ਜਾਂਦਾ ਤੇ ਜ਼ਿਆਦਾ ਖਾਣਾ ਖਾਧਾ ਜਾਂਦਾ ਹੈ ਜ਼ਿਆਦਾ ਰੁੱਝੇ ਰਹਿਣ ਵਾਲੇ ਲੋਕ ਇਸ ਤਰ੍ਹਾਂ ਖਾਣਾ ਖਾਂਦੇ ਹਨ ਪਰ ਧਿਆਨ ਦਿਓ, ਜੇਕਰ ਮੋਟਾਪਾ ਕਾਬੂ ’ਚ ਰੱਖਣਾ ਹੈ ਤਾਂ ਖਾਣਾ ਚੰਗੀ ਤਰ੍ਹਾਂ ਚਿੱਥ ਕੇ ਖਾਓ ਤੇ ਪੂਰਾ ਧਿਆਨ ਸਿਰਫ ਆਪਣੇ ਖਾਣੇ ’ਤੇ ਹੀ ਦਿਓ

4. ਮਿੱਠੇ ਦਾ ਪ੍ਰਯੋਗ ਸੀਮਤ ਕਰੋ: ਜੇਕਰ ਤੁਹਾਨੂੰ ਕੁਝ ਮਿੱਠਾ ਖਾਣ ਦੀ ਜ਼ਰੂਰਤ ਨਹੀਂ ਹੈ, ਬੱਸ ਮਿੱਠਾ ਇਸ ਲਈ ਖਾ ਰਹੇ ਹੋ ਕਿ ਇਹ ਸਵਾਦ ’ਚ ਚੰਗਾ ਹੈ ਤਾਂ ਮਿੱਠਾ ਨਾ ਖਾਓ ਕਿਉਂਕਿ ਚਾਕਲੇਟ, ਕੈਂਡੀ, ਕੇਕ, ਪੇਸਟ੍ਰੀ, ਮਿਠਾਈਆਂ ’ਚ ਮਿੱਠਾ ਬਹੁਤ ਜ਼ਿਆਦਾ ਹੁੰਦਾ ਹੈ ਜੋ ਕਿ ਸਿਰਫ਼ ਇੱਕ ਪੀਸ ਲੈਣ ਨਾਲ ਤੁਹਾਡੀ ਦਿਨ ਭਰ ਦੀ ਸ਼ੱਕਰ ਨੂੰ ਪੂਰਾ ਕਰ ਦਿੰਦਾ ਹੈ ਅਜਿਹੇ ’ਚ ਮਿੱਠਾ ਉਦੋਂ ਹੀ ਲਵੋ ਜਦੋਂ ਜ਼ਿਆਦਾ ਜ਼ਰੂਰਤ ਹੋਵੇ ਲੋੜ ਤੋਂ ਜ਼ਿਆਦਾ ਮਿੱਠੇ ਦਾ ਸੇਵਨ ਨਾ ਕਰੋ ਇਸ ਨਾਲ ਸਰੀਰ ’ਚ ਸ਼ੂਗਰ ਲੈਵਲ ਵਧ ਜਾਵੇਗਾ ਜੋ ਕਈ ਬਿਮਾਰੀਆਂ ਨੂੰ ਸੱਦਾ ਦੇਣਾ ਹੀ ਹੈ

5. ਬਾਹਰ ਜਾਂਦੇ ਸਮੇਂ ਰੱਖੋ ਕੁਝ ਨਾਲ: ਜੇਕਰ ਤੁਸੀਂ ਖਰੀਦਦਾਰੀ ਕਰਨ ਜਾ ਰਹੇ ਹੋ ਜਾਂ ਕਿਤੇ ਜਾ ਰਹੇ ਹੋ, ਜਿੱਥੇ ਪਹੁੰਚਣ ’ਤੇ ਜ਼ਿਆਦਾ ਸਮਾਂ ਲੱਗੇਗਾ ਜਾਂ ਦਫ਼ਤਰ ਜਾ ਰਹੇ ਹੋ ਤਾਂ ਖਾਣ-ਪੀਣ ਲਈ ਕੁਝ ਸਨੈਕਸ ਲੈ ਜਾਓ, ਦਫ਼ਤਰ ’ਚ ਵੀ ਖਾਣੇ ਦਾ ਟਿਫ਼ਨ ਘਰੋਂ ਹੀ ਲੈ ਕੇ ਜਾਓ ਬਾਹਰ ਰਹਿ ਕੇ ਵੀ ਤੁਸੀਂ ਘਰ ਦਾ ਪੌਸ਼ਟਿਕ ਖਾਣਾ ਤੇ ਸਨੈਕਸ ਖਾ ਰਹੇੇ ਹੋ ਤਾਂ ਤੁਹਾਡੀ ਸਿਹਤ ਠੀਕ ਰਹੇਗੀ ਸਨੈਕਸ ’ਚ ਫ਼ਲ, ਸੁੱਕੇ ਮੇਵੇ, ਭੁੱਜੇ ਹੋਏ ਛੋਲੇ, ਪੁੰਗਰੀਆਂ ਦਾਲਾਂ, ਉੱਬਲੀ ਹੋਈ ਸਬਜ਼ੀ, ਸੈਂਡਵਿੱਚ ਆਦਿ ਰੱਖੋ ਜੇਕਰ ਕੁਝ ਬਾਹਰੋਂ ਲੈ ਕੇ ਖਾਣਾ ਪਵੇ ਤਾਂ ਉਸਦੀ ਪੌਸ਼ਟਿਕਤਾ ’ਤੇ ਜ਼ਰੂਰ ਧਿਆਨ ਦਿਓ

6. ਇੱਕਦਮ ਇਕੱਠਾ ਨਾ ਖਾਓ: ਜਦੋਂ ਵੀ ਖਾਓ, ਬਹੁਤ ਸਾਰਾ ਇੱਕ ਵਾਰ ’ਚ ਨਾ ਖਾਓ ਦਿਨ ਭਰ ’ਚ ਵੰਡ ਕਰਕੇ ਹੀ ਖਾਓ ਫ਼ਲ ਅਤੇ ਦੁੱਧ ਨਾਸ਼ਤੇ ’ਚ ਜੇਕਰ ਇਕੱਠੇ ਖਾਂਦੇ ਹੋ ਤਾਂ ਦੁੱਧ ਸਵੇਰੇ ਤੇ ਫ਼ਲ ਰਾਤ ਨੂੰ ਜਾਂ ਇਸਦੇ ਉਲਟ ਕਰਕੇ ਲੈ ਸਕਦੇ ਹੋ ਸਲਾਦ ਦੁਪਹਿਰ ਦੇ ਖਾਣੇ ਨਾਲ ਲੈ ਰਹੇ ਹੋ ਤਾਂ ਸਪ੍ਰਾਉਟਸ ਨੂੰ ਸ਼ਾਮ ਦੇ ਵਕਤ ਸਨੈਕਸ ਦੇ ਰੁੂਪ ਵਿੱਚ ਖਾਓ ਇਸ ਤਰ੍ਹਾਂ ਸਰੀਰ ’ਚ ਪੌਸ਼ਟਿਕ ਖਾਣਾ ਵੀ ਚਲਾ ਜਾਵੇਗਾ ਤੇ ਤੁਸੀਂ ਸਿਹਤਮੰਦ ਵੀ ਰਹੋਗੇ

7. ਜੰਕ ਫੂਡ ਦਾ ਸੇਵਨ ਘੱਟ ਕਰੋ: ਦਿਨ ਭਰ ’ਚ ਜੋ ਵੀ ਖਾਧਾ ਜਾਵੇ, ਉਸ ਵਿੱਚੋਂ ਜੰਕ ਜਾਂ ਫਾਸਟ ਫੂਡ ਨੂੰ ਸਿਰਫ 10 ਪ੍ਰਤੀਸ਼ਤ ਥਾਂ ਦਿਓ 90 ਪ੍ਰਤੀਸ਼ਤ ਪੌਸ਼ਟਿਕ ਭੋਜਨ ਹੀ ਲਵੋ, ਕਿਉਂਕਿ ਪੌਸ਼ਟਿਕ ਭੋਜਨ ਹੀ ਸਿਹਤ ਲਈ ਸਭ ਤੋਂ ਉੱਤਮ ਹੁੰਦਾ ਹੈ
ਹਰਪ੍ਰੀਤ ਸਿੰਘ ਬਰਾੜ
ਸਾਬਕਾ ਡੀ.ਓ.174, ਮਿਲਟਰੀ ਹਸਪਤਾਲ,
ਕੇ.ਵੀ. ਏਅਰਫੋਰਸ, ਬਠਿੰਡਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.