ਈਡੀ ਦੇ ਸੰਮਨ ਅਮਰਿੰਦਰ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ : ਹਰੀਸ਼ ਰਾਵਤ

0
26

ਈਡੀ ਨੇ ਰਣਇੰਦਰ ਸਿੰਘ ਨੂੰ 27 ਅਕਤੂਬਰ ਨੂੰ ਤਲਬ ਹੋਣ ਲਈ ਕਿਹਾ

ਚੰਡੀਗੜ੍ਹ। ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੇ ਉਲੰਘਣਾ ਮਾਮਲੇ ‘ਚ ਘਿਰੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸੰਮਨ ਭੇਜੇ ਗਏ ਹਨ।

ਇਸ ਮਾਮਲੇ ਸਬੰਧੀ ਪੰਜਾਬ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਰਾਵਤ ਨੇ ਕਿਹਾ ਕਿ ਈਡੀ ਵੱਲੋਂ ਭੇਜੇ ਗਏ ਸੰਮਨ  ਅਮਰਿੰਦਰ ਸਿੰਘ ਦੀ ਅਵਾਜ਼ ਨੂੰ ਨਹੀਂ ਦਬਾ ਸਕਦੇ। ਅਮਰਿੰਦਰ ਸਿੰਘ ਪੰਜਾਬ ਦੀ ਆਵਾਜ਼ ਹਨ, ਦੇਸ਼ ਭਰ ਦੇ ਕਿਸਾਨਾਂ ਦੀ ਅਵਾਜ਼ ਹਨ। ਉਨ੍ਹਾਂ ਟਵਿੱਟਰ ‘ਤੇ ਲਿਖਿਆ, ‘ਜ਼ਰਾ ਈਡੀ ਦੇ ਸੰਮਨ ਦੀ ਟਾਈਮਿੰਗ ਤਾਂ ਵੇਖੋ।’ ਉਨ੍ਹਾਂ ਸਵਾਲੀਆਂ ਅੰਦਾਜ਼ ‘ਚ ਲਿਖਿਆ, ‘ਅਵਾਜ਼ ਚੁੱਕੋਗੇ ਤਾਂ ਈਡੀ, ਇਨਕਮ ਟੈਕਸ, ਸੀਬੀਆਈ ਸਾਰੇ ਤੁਹਾਡੇ ਪਿੱਛੇ ਖੜ ਕਰ ਦਿੱਤੇ ਜਾਣਗੇ। ਇਹ ਮੈਸੇਜ਼ ਹੈ ਨਾ, ਇਹ ਸੰਦੇਸ਼ ਹੈ।’ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਣਇੰਦਰ ਸਿੰਘ ਨੂੰ 27 ਅਕਤੂਬਰ ਨੂੰ ਤਲਬ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.