‘ਝੂਠੇ ਅੰਕੜੇ ਦਿਖਾ ਕੇ ਸਿੱਖਿਆ ਸਕੱਤਰ ਕਰ ਰਹੇ ਨੇ ਸਿੱਖਿਆ ਦਾ ਉਜਾੜਾ’

0
23
Education

ਡੀਟੀਐੱਫ ਵੱਲੋਂ ਸਿੱਖਿਆ ਸਕੱਤਰ ਦੇ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਰੈਲੀ

ਮੋਹਾਲੀ, (ਕੁਲਵੰਤ ਕੋਟਲੀ) । ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੀ ਅਗਵਾਈ ‘ਚ ਅਧਿਆਪਕ ਮੰਗਾਂ ਸਬੰਧੀ ਸੂਬੇ ਭਰ ‘ਚੋਂ ਪਹੁੰਚੇ ਸੈਂਕੜੇ ਅਧਿਆਪਕਾਂ ਨੇ ਸਥਾਨਕ ਫੇਜ਼ 8 ਸਥਿਤ ਸਿੱਖਿਆ ਸਕੱਤਰ ਦੇ ਦਫਤਰ ਅੱਗੇ ਸੂਬਾ ਪੱਧਰੀ ਰੋਸ ਰੈਲੀ ਕਰਕੇ ਪੰਜਾਬ ਪ੍ਰਾਪਤੀ ਸਰਵੇਖਣ ਦੇ ਦਿਖਾਏ ਜਾ ਰਹੇ ਅੰਕੜਿਆਂ ਨੂੰ ਝੂਠੇ ਕਰਾਰ ਦਿੱਤਾ। ਕਰੀਬ ਦੁਪਹਿਰ ਤੋਂ ਚਲਦੀ ਰੈਲੀ ਵਿੱਚ ਸ਼ਾਮ 4 ਵਜੇ ਤੱਕ ਸਿੱਖਿਆ ਵਿਭਾਗ ਦੇ ਕਿਸੇ ਵੀ ਅਧਿਕਾਰੀ ਵੱਲੋਂ ਮੰਗ ਪੱਤਰ ਲੈਣ ਲਈ ਨਾ ਪਹੁੰਚਣ ‘ਤੇ ਰੋਹ ਵਿੱਚ ਆਏ ਅਧਿਆਪਕਾਂ ਨੇ ਵਿੱਦਿਆ ਭਵਨ ਦੇ ਦਫਤਰ ਦੇ ਦੋਵੇਂ ਗੇਟਾਂ ਦਾ ਘਿਰਾਓ ਕਰਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ, ਜਿਸ ਕਾਰਨ ਵਿੱਦਿਆ ਭਵਨ ਦੇ ਮੁਲਾਜ਼ਮਾਂ ਨੂੰ ਬਾਹਰ ਨਿਕਲਣ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

Education

ਇਸ ਮੌਕੇ ਅਧਿਆਪਕਾਂ ਨੇ ਪੰਜਾਬ ਸਰਕਾਰ ਤੇ ਸਕੱਤਰ ਸਕੂਲ ਸਿੱਖਿਆ ਦੀਆਂ ਅਧਿਆਪਕ ਮਾਰੂ ਨੀਤੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਸਿੱਖਿਆ ਸਕੱਤਰ ਪੰਜਾਬ ਦੇ ਮੰਤਰੀਆਂ ਤੋਂ ਵੱਡੇ ਹੋ ਗਏ ਹਨ ਜੋ ਮੰਤਰੀਆਂ ਵੱਲੋਂ ਮੰਨੀਆਂ ਗਈਆਂ ਮੰਗਾਂ ਲਾਗੂ ਨਹੀਂ ਕਰ ਰਹੇ ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦੇ ਬਦਲ ਵਜੋਂ ਜਬਰੀ ਪੇਸ਼ ਕਰਕੇ ਸਿੱਖਿਆ ਦਾ ਉਜਾੜਾ ਕਰਦਿਆਂ ਨਿੱਜੀਕਰਨ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਕੰਮ ਕਰ ਰਹੇ ਹਨ।

‘Education secretary destroying education by showing false figures’

ਆਗੂਆਂ ਨੇ ਕਿਹਾ ਕਿ ਬੇਲੋੜੇ/ਬੇਮੌਕੇ ਹੁੰਦੇ ਆਨਲਾਈਨ ਟੈਸਟਾਂ ਤੇ ਜੂਮ ਮੀਟਿੰਗਾਂ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਿਨ-ਰਾਤ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਤੇ ਪੰਜਾਬ ਅਚੀਵਮੈਂਟ ਸਰਵੇ ਆਦਿ ਵਿੱਚ 100 ਫੀਸਦੀ ਆਨਲਾਈਨ ਭਾਗੀਦਾਰੀ ਦਿਖਾਉਣ ਲਈ, ਗੈਰ-ਸੰਵਿਧਾਨਕ ਢਾਂਚੇ ਰਾਹੀਂ ਅਧਿਆਪਕਾਂ ‘ਤੇ ਝੂਠੇ ਅੰਕੜੇ ਇਕੱਠੇ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਆਗੂਆਂ ਨੇ ਕਿਹਾ ਕਿ ਅਨੁਪਾਤਕ ਢੰਗ ਨਾਲ ਸਾਰੇ ਸਕੂਲ ਖੋਲ੍ਹਣ ਆਦਿ ਮੰਗਾਂ ਸਬੰਧੀ ਅੱਜ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਵੱਲੋਂ ਅਧਿਆਪਕ ਮੰਗਾਂ ਪ੍ਰਤੀ ਅਪਣਾਏ ਅੜੀਅਲ ਵਤੀਰੇ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਹੁਣ ਅਧਿਆਪਕ ਸਰਕਾਰ ਨੂੰ ਘੇਰਨਗੇ ਜਥੇਬੰਦੀ ਨੇ ਐਲਾਨ ਕੀਤਾ ਕਿ 1, 2, 3 ਦਸੰਬਰ ਨੂੰ ਤਹਿਸੀਲ ਪੱਧਰ ‘ਤੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੇ ਪੁਤਲੇ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

‘Education secretary destroying education by showing false figures’

ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ‘ਚ ਨਵੀਂ ਭਰਤੀ ਲਈ ਤਨਖਾਹ ਗਰੇਡਾਂ ਨੂੰ ਗਲਤ ਢੰਗ ਨਾਲ ਘਟਾਉਣ ਅਤੇ ਕੇਂਦਰੀ ਸਕੇਲ ਲਾਗੂ ਕਰਨ ਦੇ ਫੈਸਲੇ ਰੱਦ ਕਰਨ, ਕੱਚੇ, ਠੇਕਾ ਅਧਾਰਿਤ ਅਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਨੂੰ ਪੱਕਾ ਕਰਨ, ਗ੍ਰਹਿ ਜਿਲ੍ਹਿਆਂ ਤੋਂ ਬਾਹਰ ਭਰਤੀ ਹੋਣ ਅਤੇ ਤਰੱਕੀ ਲੈਣ ਵਾਲੇ ਅਧਿਆਪਕਾਂ ਨੂੰ ਬਿਨਾਂ ਕੋਈ ਸ਼ਰਤ ਲਗਾਏ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦੇ ਕੇ ਬਦਲੀ ਪ੍ਰਕਿਰਿਆ ਸ਼ੁਰੂ ਕਰਨ, ਸਕੂਲਾਂ ਵਿੱਚ ਸਾਰੇ ਕਾਡਰਾਂ ਦੀਆਂ ਖਾਲੀ ਹਜ਼ਾਰਾਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਕਰਨ ਆਦਿ ਮੰਗਾਂ ਨੂੰ ਮਿੱਟੀ ਵਿੱਚ ਰੋਲਦਿਆਂ ਪੰਜਾਬ ਸਰਕਾਰ ਅਤੇ ਇਸ ਦੀ ਅਫਸਰਸ਼ਾਹੀ ਲਗਾਤਾਰ ਅਧਿਆਪਕ ਵਿਰੋਧੀ ਫੈਸਲੇ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.