ਯਤਨ ਅਤੇ ਇੰਤਜ਼ਾਰ

0
17

ਯਤਨ ਅਤੇ ਇੰਤਜ਼ਾਰ

ਆਨੰਦ! ਮਹਾਤਮਾ ਬੁੱਧ ਦੇ ਚਚੇਰੇ ਭਰਾ ਉਮਰ ’ਚ ਉਨ੍ਹਾਂ ਤੋਂ ਵੱਡੇ ਗੁਣਾਂ ਤੇ ਮਹਾਨਤਾ ਕਾਰਨ ਉਨ੍ਹਾਂ ਨੂੰ ਆਪਣੇ ਸ਼ਿਸ਼ਾਂ ’ਚੋਂ ਸਭ ਤੋਂ ਪਿਆਰਾ ਲੱਗਦਾ ਸੀ ਆਨੰਦ ਮਹਾਤਮਾ ਬੁੱਧ ਤੁਰੇ ਜਾ ਰਹੇ ਸਨ ਨਾਲ ਹੀ ਆਨੰਦ ਤੇ ਹੋਰ ਸ਼ਿਸ਼ ਵੀ ਸਨ ਪਿਆਸ ਲੱਗੀ ਨੇੜੇ ਹੀ ਇੱਕ ਤਲਾਬ ਸੀ ਆਨੰਦ ਪਾਣੀ ਲੈਣ ਗਿਆ ਛੇਤੀ ਪਰਤ ਆਇਆ ‘‘ਕੀ ਗੱਲ ਹੈ, ਪਾਣੀ ਨਹੀਂ ਲਿਆਏ?’’ ‘ ‘ਨਹੀਂ ਭਗਵਾਨ! ਇਹ ਪਾਣੀ ਬਹੁਤ ਗੰਦਾ ਹੈ ਬਲਦ ਗੱਡੀਆਂ ਤੇ ਹੋਰ ਪਸ਼ੂਆਂ ਦੇ ਲੰਘਣ ਨਾਲ ਪੀਣ ਯੋਗ ਨਹੀਂ ਰਿਹਾ’’

ਪਰ ਮਹਾਤਮਾ ਬੁੱਧ ਨਹੀਂ ਮੰਨੇ ਵਾਪਸ ਭੇਜ ਦਿੱਤਾ ਆਨੰਦ ਨੂੰ ਉੱਥੋਂ ਪਾਣੀ ਲਿਆਉਣ ਨੂੰ ਕਿਹਾ ਅਜਿਹਾ ਤਿੰਨ ਵਾਰ ਹੋਇਆ ਗੰਦੇ ਪਾਣੀ ਕਾਰਨ ਆਨੰਦ ਨੂੰ ਖਾਲੀ ਭਾਂਡੇ ਪਰਤਣਾ ਪਿਆ ਚੌਥੀ ਵਾਰ ਆਨੰਦ ਗਿਆ ਤਲਾਅ ਤੱਕਦਾ ਹੀ ਰਹਿ ਗਿਆ, ਉੱਥੇ ਨਾ ਘਾਹ, ਨਾ ਪੱਤੇ, ਨਾ ਹੀ ਤੈਰ ਰਹੇ ਗਲੇ-ਸੜੇ ਤਿਣਕੇ ਇਸ ਵਾਰ ਪਾਣੀ ਪੂਰੀ ਤਰ੍ਹਾਂ ਸਾਫ਼ ਸੀ ਇਹ ਦੇਖ ਕੇ ਆਨੰਦ ਹੈਰਾਨ ਰਹਿ ਗਿਆ

ਉਸਨੇ ਭਾਂਡੇ ’ਚ ਪਾਣੀ ਲਿਆ ਅਤੇ ਬੁੱਧ ਦੇ ਕੋਲ ਪਰਤ ਆਇਆ ਮਹਾਤਮਾ ਬੁੱਧ ਬੋਲੇ, ‘‘ਆਨੰਦ ਯਾਦ ਰੱਖੀਂ ਸਾਡੇ ਜੀਵਨ ਦੇ ਪਾਣੀ ਨੂੰ ਵੀ ਵਿਚਾਰਾਂ ਦੇ ਪਸ਼ੂ ਅਤੇ ਬਲਦ ਗੱਡੀਆਂ ਰੋਜ਼ਾਨਾ ਪ੍ਰਦੂਸ਼ਿਤ ਕਰਦੇ ਰਹਿੰਦੇ ਹਨ ਅਜਿਹੇ ’ਚ ਅਸੀਂ ਬੇਚੈਨ ਹੋ ਕੇ ਜੀਵਨ ਤੋਂ ਦੂਰ ਭੱਜਣ ਲੱਗਦੇ ਹਾਂ ਬੱਸ ਇਸੇ ਨਾਲ ਅਸੀਂ ਅਸਫ਼ਲ ਹੋ ਜਾਂਦੇ ਹਾਂ ਜੇਕਰ ਅਸੀਂ ਹੌਂਸਲਾ ਰੱਖੀਏ ਯਤਨ ਤੇ ਇੰਤਜ਼ਾਰ ਕਰੀਏ ਮਨ ਨੂੰ ਸ਼ਾਂਤ ਅਤੇ ਸ਼ੁੱਧ ਹੋਣ ਦਾ ਮੌਕਾ ਦਈਏ, ਤਾਂ ਸਭ ਕੁਝ ਠੀਕ, ਨਿਰਮਲ, ਸਾਫ਼ ਹੋ ਜਾਂਦਾ ਹੈ, ਉਸੇ ਤਲਾਬ ਵਾਂਗ’’ ਕਹਿੰਦੇ ਹੋਏ ਮਹਾਤਮਾ ਬੁੱਧ ਨੇ ਪਾਣੀ ਦਾ ਕੁਮੰਡਲ ਆਪਣੇ ਹੱਥ ’ਚ ਫੜ ਲਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.