ਲੋਕਾਂ ਦੀ ਮੱਦਦ ਕਰਕੇ ਵਧਾਓ ਉਤਸ਼ਾਹ: ਸੰਜੀਵ ਕੌਸ਼ਲ

0
105
  • ਮਾਲੀਆ ਅਤੇ ਆਫਤ ਪ੍ਰਬੰਧ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਕੀਤੀ ਅਪੀਲ

  • ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੀਤੀ ਕੋਵਿਡ ਨਾਲ ਜੰਗ ’ਚ ਜੁਟਣ ਦੀ ਅਪੀਲ

ਸੱਚ ਕਹੂੰ ਨਿਊਜ਼, ਫਰੀਦਾਬਾਦ। ਮਾਲੀਆ ਅਤੇ ਆਫਤ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਕਿਹਾ ਕਿ ਕੋਰੋਨਾ ਅੱਜ ਇੱਕ ਆਫਤ ਬਣ ਕੇ ਸਾਡੇ ਸਾਰਿਆਂ ਸਾਹਮਣੇ ਖੜ੍ਹੀ ਹੈ। ਸਾਨੂੰ ਆਪਣੇ ਬਿਹਤਰ ਪ੍ਰਬੰਧਨ ਰਾਹੀਂ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੰਦਿਆਂ ਉਤਸ਼ਾਹ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਦਿਨ-ਰਾਤ ਆਪਣੇ ਸੇਵਾ ਭਾਵ ਨਾਲ ਕੋਰੋਨਾ ਦੀ ਇਸ ਲੜਾਈ ’ਚ ਜੁਟ ਜਾਣ ਵਧੀਕ ਮੁੱਖ ਸਕੱਤਰ ਅੱਜ ਹੋਟਲ ਰਾਜਹੰਸ ’ਚ ਜ਼ਿਲ੍ਹਾ ਫਰੀਦਾਬਾਦ ’ਚ ਕੋਵਿਡ-19 ਦੀ ਸਥਿਤੀ ਅਤੇ ਪ੍ਰਬੰਧਾਂ ਦੀ ਸਮੀਖਿਆ ਕਰ ਰਹੇ ਸਨ।

ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਕੋਵਿਡ-19 ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਵਾਇਰਸ ਦੀ ਚੈਨ ਨੂੰ ਤੋੜਨਾ ਪਵੇਗਾ। ਲਾਕਡਾਊਨ ਨੂੰ ਗੰਭੀਰਤਾ ਨਾਲ ਲਾਗੂ ਕਰਵਾਉਣਾ ਹੈ ਅਤੇ ਲੋਕਾਂ ਨੂੰ ਸਮਝਾਉਣਾ ਹੈ ਕਿ ਜੇਕਰ ਤੁਸੀਂ ਸਾਰੇ ਆਪਣੇ ਘਰਾਂ ’ਚ ਨਹੀਂ ਰਹੇ ਤਾਂ ਇਸ ਮਹਾਂਮਾਰੀ ਦੇ ਫੈਲਾਅ ਨੂੰ ਨਹੀਂ ਰੋਕਿਆ ਜਾ ਸਕਦਾ।

ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਟੈਸਟਿੰਗ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਿਨ੍ਹਾਂ ਵੀ ਵਿਅਕਤੀਆਂ ’ਚ ਕੋਵਿਡ-19 ਦੇ ਲੱਛਣ ਵਿਖਾਈ ਦੇ ਰਹੇ ਹਨ, ਤੁਰੰਤ ਉਨ੍ਹਾਂ ਦੀ ਟੈਸਟਿੰਗ ਕਰਵਾਈ ਜਾਵੇ ਅਤੇ ਸਮੇਂ ’ਤੇ ਟੈਸਟ ਰਿਪੋਰਟ ਮੁਹੱਈਆ ਹੋਵੇ ਤਾਂ ਕਿ ਵਾਇਰਸ ਨੂੰ ਜ਼ਿਆਦਾ ਫੈਲਣ ਤੋਂ ਰੋਕਿਆ ਜਾ ਸਕੇ। ਵਧੀਕ ਮੁੱਖ ਸਕੱਤਰ ਨੇ ਮੀਟਿੰਗ ’ਚ ਆਯੂਸ਼ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਹਰੇਕ ਵਿਅਕਤੀ ਤੱਕ ਇਮਿਊਨਿਟੀ ਬੂਸਟਰ ਜ਼ਰੂਰ ਪਹੁੰਚਾਉਣ ਤਾਂ ਕਿ ਲੋਕਾਂ ਦੀ ਸਿਹਤ ਸੁਰੱਖਿਆ ਕੀਤੀ ਜਾ ਸਕੇ।

ਆਕਸੀਜਨ ਸਪਲਾਈ ਪ੍ਰਭਾਵਿਤ ਕਰਨ ਵਾਲਾ ਬਖਸ਼ਿਆ ਨਹੀਂ ਜਾਵੇਗਾ

ਉਨ੍ਹਾਂ ਨੇ ਆਕਸੀਜਨ ਸਪਲਾਈ ’ਤੇ ਵੀ ਲਗਾਤਾਰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਆਕਸੀਜਨ ਸਪਲਾਈ ਜਾਂ ਦਵਾਈਆਂ ਦੀ ਸਪਲਾਈ ਸਬੰਧੀ ਕੋਈ ਦਿੱਕਤ ਪੈਦਾ ਕਰਦਾ ਹੈ ਜਾਂ ਕਾਲਾਬਜ਼ਾਰੀ ਕਰਦਾ ਹੈ ਤਾਂ ਉਸ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।

ਨਿੱਜੀ ਹਸਪਤਾਲ ਦੇ ਬਾਹਰ ਲੱਗੇ ਇਲਾਜ ਦੀ ਰੇਟ ਲਿਸਟ

ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਹਰੇਕ ਨਿੱਜੀ ਹਸਪਤਾਲ ਦੇ ਬਾਹਰ ਇਲਾਜ ਲਈ ਰੇਟ ਲਿਸਟ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ ਹਰੇਕ ਨਿੱਜੀ ਹਸਪਤਾਲ ਮਰੀਜ਼ਾਂ ਤੋਂ ਓਨੀ ਹੀ ਫੀਸ ਲਵੇ ਜਿੰਨੀ ਤੈਅ ਕੀਤੀ ਗਈ ਹੈ ਇਸ ਲਈ ਸਿਹਤ ਵਿਭਾਗ ਲਗਾਤਾਰ ਨਿਗਰਾਨੀ ਰੱਖੇ ਅਤੇ ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਵੀ ਜਾਰੀ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।