ਮਹਿਲਾ ਉਦਮੀਆਂ ਨੂੰ ਮਿਲੇ ਉਤਸ਼ਾਹ

0
110

ਮਹਿਲਾ ਉਦਮੀਆਂ ਨੂੰ ਮਿਲੇ ਉਤਸ਼ਾਹ

ਭਾਰਤੀ ਸਮਾਜ ਦੇ ਢਾਂਚੇ ’ਚ ਮਹਿਲਾ ਉਦਮੀਆਂ ਨੂੰ ਉਤਸ਼ਾਹ ਦੇਣ ਲਈ ਸਮਾਜਿਕ-ਪਰਿਵਾਰਕ ਤੇ ਆਰਥਿਕ, ਸਾਰੇ ਮੋਰਚਿਆਂ ’ਤੇ ਬਦਲਾਅ ਦੀ ਦਰਕਾਰ ਹੈ ਪਰਿਵੇਸ਼, ਪਰਿਵਾਰ ਤੇ ਪਰੰਪਰਾਗਤ ਸੋਚ ਨਾਲ ਜੁੜੇ ਅਜਿਹੇ ਕਈ ਪੱਖ ਹਨ, ਜੋ ਉਦਮੀਆਂ ਬਣਾਉਣ ਦੀ ਇੱਛਾ ਰੱਖਣ ਵਾਲੀਆਂ ਔਰਤਾਂ ਲਈ ਅੜਿੱਕਾ ਬਣਦੇ ਹਨ ਕਾਰੋਬਾਰ ਦੀ ਸ਼ੁਰੂਆਤ ਕਰਨ ’ਚ ਹੀ ਨਹੀਂ ਉਸ ਨੂੰ ਵਿਸਥਾਰ ਦੇਣ ’ਚ ਵੀ ਔਰਤਾਂ ਪੁਰਸ਼ਾਂ ਤੋਂ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਹਨ ਆਰਥਿਕ ਸਰਵੇਖਣ 2019-20 ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੱਕ ਦੇਸ਼ ’ਚ 27,084 ਜ਼ਿਆਦਾਤਰ ਸਟਾਰਟਅਪ ਕੰਪਨੀਆਂ ’ਚ ਘੱਟੋ-ਘੱਟ ਇੱਕ ਮਹਿਲਾ ਨਿਰਦੇਸ਼ਕ ਵਾਲੀਆਂ ਕੰਪਨੀਆਂ ਦਾ ਹਿੱਸਾ ਸਿਰਫ਼ 43 ਫੀਸਦੀ ਹੀ ਸੀ ਇਨੋਵੇਨ ਕੈਪੀਟਲ ਦੇ ਅਨੁਸਾਰ 2018 ’ਚ ਅਜਿਹੀ ਵਿੱਤੀ ਪੋਸ਼ਿਤ ਸਟਾਰਟਅਪ ਕੰਪਨੀਆਂ ਦਾ ਹਿੱਸਾ 17 ਫੀਸਦੀ ਸੀ,

ਜਿਨ੍ਹਾਂ ’ਚ ਘੱਟੋ-ਘੱਟ ਇੱਕ ਔਰਤ ਸਹਿ-ਸੰਸਥਾਪਕ ਹੋਵੇ ਸਾਲ 2019 ’ਚ ਅਜਿਹੀਆਂ ਕੰਪਨੀਆਂ ਦੀ ਗਿਣਤੀ ਘੱਟ ਕੇ ਸਿਰਫ਼ 12 ਫੀਸਦੀ ਰਹਿ ਗਈ ਜ਼ਿਕਰਯੋਗ ਹੈ ਕਿ ਬੀਤੇ ਸਾਲ ਮਹਿਲਾ ਉਦਮੀ ਇੰਡੇਕਸ ’ਚ ਵੀ ਭਾਰਤ ਕੁੱਲ 57 ਦੇਸ਼ਾਂ ’ਚ 52ਵੇਂ ਸਥਾਨ ’ਤੇ ਰਿਹਾ ਸੀ ਅਜਿਹੇ ਅੰਕੜੇ ਦੱਸਦੇ ਹਨ ਕਿ ਅੱਜ ਵੀ ਮਹਿਲਾ ਉਦਮੀਆਂ ਦੇ ਸਾਹਮਣੇ ਅਣਗਿਣਤ ਚੁਣੌਤੀਆਂ ਮੌਜ਼ੂਦ ਹਨ ਜੋ ਕਾਰੋਬਾਰੀ ਦੁਨੀਆ ’ਚ ਉਨ੍ਹਾਂ ਦਾ ਦਖਲ ਵਧਣ ’ਚ ਵੱਡਾ ਅੜਿੱਕਾ ਬਣਦੀ ਹੈ

ਦਰਅਸਲ, ਮਹਿਲਾ ਉਦਮੀਆਂ ਨੂੰ ਅੱਗੇ ਲਿਆਉਣ ਲਈ ਸਿਰਫ਼ ਆਰਥਿਕ ਮੱਦਦ ਜਾਂ ਸਹੂਲਤਾਂ ਹੀ ਕਾਫ਼ੀ ਨਹੀਂ ਹੁੰਦੀਆਂ ਸਮਗਰ ਤੌਰ ’ਤੇ ਸਮਾਜਿਕ ਤੇ ਪਰਿਵਾਰਕ ਸੋਚ ’ਚ ਬਦਲਾਅ ਆਏ ਬਿਨਾ ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਕੀਤੀਆਂ ਜਾ ਸਕਦੀਆਂ ਹਾਲਾਂਕਿ ਬੀਤੇ ਕੁਝ ਵਰਿ੍ਹਆਂ ’ਚ ਕਿਰਤ ਸ਼ਕਤੀਆਂ ’ਚ ਇਸਤਰੀਆਂ ਦੀ ਹਿੱਸੇਦਾਰੀ ਤੇਜ਼ੀ ਨਾਲ ਵਧ ਹੈ ਤੇ ਔਰਤਾਂ ਦੇ ਕੰਮ-ਕਾਜੀ ਬਣਨ ਤੇ ਉਦਮੀ ਹੋਣ ’ਚ ਵੱਡਾ ਅੰਤਰ ਹੁੰਦਾ ਹੈ ਨੌਕਰੀ ਕਰਦੇ ਹੋਏ ਘਰ-ਦਫ਼ਤਰ ਜ਼ਿੰਮੇਵਾਰੀਆਂ ਤੋਂ ਇਲਾਵਾ ਦੂਜੀਆਂ ਉਲਝਣਾਂ ਔਰਤਾਂ ਦੇ ਹਿੱਸੇ ਨਹੀਂ ਆਉਂਦੀਆਂ ਜਦੋਂਕਿ ਕਾਰੋਬਾਰ ’ਚ ਉਨ੍ਹਾਂ ਕਈ ਮੋਰਚਿਆਂ ’ਤੇ ਇਕੱਠੇ ਜੂਝਣਾ ਪੈਂਦਾ ਹੈ

ਉਨ੍ਹਾਂ ਵੱਲੋਂ ਚਲਾਏ ਜਾ ਰਹੇ ਉਦਮੀਆਂ ’ਚ ਨਿਵੇਸ਼ ਕਰਨ ਤੋਂ ਲੈ ਕੇ ਉਸ ਦੇ ਸਫ਼ਲ ਹੋਣ ਤੱਕ, ਕਿੰਨੇ ਹੀ ਪੂਰਵਗ੍ਰਹਿ ਤੇ ਮੁਲਾਂਕਣ ਸਿਰਫ਼ ਔਰਤ ਹੋਣ ਦੇ ਨਾਤੇ ਉਨ੍ਹਾਂ ਦੇ ਹਿੱਸੇ ਆਉਂਦੇ ਹਨ ਇਹੀ ਵਜ੍ਹਾ ਹੈ ਕਿ ਲਗਭਗ ਹਰ ਖੇਤਰ ’ਚ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੀ ਅੱਧੀ ਆਬਾਦੀ ਦੀ ਕਾਰੋਬਾਰ ਦੇ ਖੇਤਰ ’ਚ ਹਿੱਸੇਦਾਰੀ ਅੱਜ ਵੀ ਸੀਮਤ ਹੀ ਹੈ, ਜਿਸ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਸਾਡੇ ਦੇਸ਼ ’ਚ ਔਰਤ ਉਦਮੀਆਂ ਲਈ ਨਾ ਤਾਂ ਕਾਰੋਬਾਰ ਦਾ ਰਾਹ ਸੌਖਾ ਹੈ ਤੇ ਨਾ ਸਮਾਜਿਕ-ਪਰਿਵਾਰਕ ਮਾਹੌਲ ਉਨ੍ਹਾਂ ਦਾ ਸਹਿਯੋਗੀ ਬਣਿਆ ਵੇਖਿਆ ਗਿਆ ਹੈ

ਇਹੀ ਵਜ੍ਹਾ ਹੈ ਕਿ ਕੁਝ ਅਫਤਾਂ ਨੂੰ ਛੱਡ ਦੇਈਏ ਤਾਂ ਸਾਡੇ ਇੱਥੇ ਕਾਰੋਬਾਰ ਦੀ ਦੁਨੀਆ ’ਚ ਉਨ੍ਹਾਂ ਦੀ ਗਿਣਤੀ ਕੀਤੀ ਹੀ ਹੈ ਮਹਿਲਾ ਉਦਮੀਆਂ ਨੂੰ ਕਿਸੇ ਵੀ ਦੇਸ਼ ਦੀ ਆਰਥਿਕ ਤਰੱਕੀ ਦਾ ਇੱਕ ਮਹੱਤਵਪੂਰਨ ਸਰੋਤ ਮੰਨਿਆ ਜਾਂਦਾ ਹੈ ਮਹਿਲਾ ਉਦਮੀ ਨਾ ਸਿਰਫ਼ ਖੁਦ ਨੂੰ ਆਤਮ ਨਿਰਭਰ ਬਣਾਉਂਦੀ ਹੈ ਸਗੋਂ ਦੂਜਿਆਂ ਲਈ ਵੀ ਰੁਜ਼ਗਾਰ ਪੈਦਾ ਕਰਦੀ ਹੈ ਮੌਜ਼ੂਦਾ ਸਮੇਂ ’ਚ ਭਾਰਤ ’ਚ ਔਰਤਾਂ ਵੱਲੋਂ ਕਈ ਉਦਯੋਗ ਚਲਾਏ ਵੀ ਜਾ ਰਹੇ ਹਨ ਇਨ੍ਹਾਂ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ ਅਜਿਹੇ ਉਦਯੋਗਾਂ ’ਚ ਹੋਰ ਔਰਤਾਂ ਨੂੰ ਕੰਮ ਕਰਨ ਲਈ ਕਾਫ਼ੀ ਸਹਿਜ ਤੇ ਸੁਰੱਖਿਅਤ ਮਾਹੌਲ ਵੀ ਮਿਲਦਾ ਹੈ,

ਜਿਸ ਨਾਲ ਰੁਜ਼ਗਾਰ ਪ੍ਰਾਪਤ ਕਰਨ ਦੀ ਰਾਹ ਸੌਖੀ ਹੁੰਦੀ ਹੈ ਜ਼ਿਕਰਯੋਗ ਹੈ ਕਿ ਭਾਰਤ ’ਚ ਕਿਰਤ ਸ਼ਕਤੀਆਂ ਦਾ ਇੱਕ ਤਿਹਾਈ ਤੋਂ ਕੁਝ ਵੱਧ ਹਿੱਸਾ ਔਰਤਾਂ ਦਾ ਹੈ, ਜੋ ਜੀਡੀਪੀ ਨੂੰ ਵਧਾਉਣ ਤੇ ਰੁਜਗਾਰ ਦੇ ਮੌਕੇ ਪੈਦਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ਇਸਤਰੀ ਕਿਰਤ ਸ਼ਕਤੀ ਦੀ ਇਹ ਹਿੱਸੇਦਾਰੀ ਭਾਰਤੀ ਅਰਥਵਿਵਸਥਾ ਨੂੰ ਗਤੀ ’ਚ ਅਹਿਮ ਸਾਬਤ ਹੋ ਸਕਦੀ ਹੈ

ਉਂਜ ਵੀ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਦੇਸ਼ ਦੇ ਮਹਾਂਨਗਰਾਂ ’ਚ ਹੀ ਨਹੀਂ ਪਿੰਡਾਂ-ਕਸਬਿਆਂ ’ਚ ਵੀ ਔਰਤਾਂ ਵੱਲੋਂ ਪਾਪੜ, ਅਚਾਰ ਨੂੰ ਤਿਆਰ ਕਰਕੇ ਵੇਚਣ ਦਾ ਰੁਝਾਣ ਬਹੁਤ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਔਰਤਾਂ ਵੱਲੋਂ ਚਲਾਏ ਛੋੇਟੇ-ਛੋਟੇ ਉਦਯੋਗਾਂ ’ਚ ਬਣੇ ਪਰੰਪਰਾਗਤ ਹਸਤਕਲਾ ਤੇ ਕਢਾਈ-ਬੁਣਾਈ ਦੀਆਂ ਚੀਜ਼ਾਂ ਦੇਸ਼ ਹੀ ਨਹੀਂ ਵਿਦੇਸ਼ਾਂ ’ਚ ਖੂਬ ਪਸੰਦ ਕੀਤੀਆਂ ਜਾਂਦੀਆਂ ਰਹੀਆਂ ਹਨ ਅਜਿਹੇ ਕਈ ਉਦਾਹਰਨ ਹਨ, ਜਿਨ੍ਹਾਂ ’ਚ ਖੁਦ ਜ਼ੋਖਮ ਉਠਾ ਕੇ ਘਰੇਲੂ ਜ਼ਿੰਮਵਾਰੀਆਂ ਨੂੰ ਸੰਭਾਲਦਿਆਂ ਕਾਰੋਬਾਰ ਦੀ ਦੁਨੀਆ ’ਚ ਔਰਤਾਂ ਨੇ ਆਪਣੀ ਪਛਾਣ ਬਣਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ ਸਫ਼ਲ ਵੀ ਹੋਈਆਂ, ਉਨ੍ਹਾਂ ਦੇ ਉਤਪਾਦਾਂ ਦਾ ਵੱਡਾ ਬਜ਼ਾਰ ਵੀ ਬਣਿਆ ਪਰ ਇਹ ਵੀ ਸੱਚ ਹੈ ਕਿ ਜ਼ਿਆਦਾਤਰ ਔਰਤਾਂ ਦੇ ਹਿੱਸੇ ਘਰੇਲੂ ਜ਼ਿੰਮੇਵਾਰੀਆਂ ਦਾ ਬੋਝ ਇੰਨਾ ਜ਼ਿਆਦਾ ਹੈ ਕਿ ਨਵਾਚਾਰ ਜਾਂ ਉਦਯੋਗ ਲਾਉਣ ਦਾ ਰਸਤਾ ਨਹੀਂ ਚੁਣ ਸਕਦੀਆਂ

ਮਹਿਲਾ ਉਦਮੀ ਦੇਸ਼ ਦੇ ਮਨੁੱਖੀ ਵਸੀਲੇ ਦਾ ਅਹਿਮ ਹਿੱਸਾ ਹਨ ਬਾਵਜ਼ੂਦ ਇਸ ਦੇ ਕਾਰੋਬਾਰੀ ਪ੍ਰਵੇਸ਼ ’ਚ ਅੱਜ ਵੀ ਔਰਤ ਅਗਵਾਈ ਵਾਲੇ ਸੰਸਥਾਵਾਂ ਪ੍ਰਤੀ ਲੋਕਾਂ ’ਚ ਅਸਹਿਜਤਾ ਤੇ ਅਵਿਸ਼ਵਾਸ ਦਾ ਮਾਹੌਲ ਦਾ ਵਰਤਾਅ ਦੇਖਣ ਨੂੰ ਮਿਲਦਾ ਹੈ ਕੌਮੀ ਨਮੂਨਾ ਸਰਵੇਖਣ (ਐਨਐਸਐਸਓ) ਦਾ ਕਹਿਣਾ ਹੈ ਕਿ ਭਾਰਤ ਦੇ ਵਪਾਰਕ ਅਦਾਰਿਆਂ ’ਚੋਂ ਸਿਰਫ਼ 14 ਫੀਸਦੀ ਔਰਤਾਂ ਵੱਲੋਂ ਚਲਾਏ ਜਾ ਰਹੇ ਹਨ ਇਨ੍ਹਾਂ ’ਚੋਂ ਜ਼ਿਆਦਾਤਰ ਉਦਯੋਗ ਛੋਟੇ ਪੱਧਰ ’ਤੇ ਖੁਦ ਵਿੱਤੀ ਪੋਸ਼ਿਤ ਹਨ, ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਔਰਤਾਂ ਨੂੰ ਫੰਡਿੰਗ ਸਾਧਨਾਂ ਤੇ ਕਾਰੋਬਾਰ ਦੀ ਸਹਾਇਤਾ ਲਈ ਮੌਜ਼ੂਦਾ ਯੋਜਨਾਵਾਂ ਦੀ ਜਾਣਕਾਰੀ ਵੀ ਘੱਟ ਹੀ ਹੁੰਦੀ ਹੈ ਸੁਰੱਖਿਅਤ ਮਾਹੌਲ ਦੌਰਾਨ ਔਰਤਾਂ ਵਪਾਰਕ ਸੰਪਰਕ ਬਣਾਉਣ ਤੇ ਉਨ੍ਹਾਂ ਨੂੰ ਵਿਸਥਾਰ ਦੇਣ ’ਚ ਝਿਜਕਦੀਆਂ ਹਨ

ਉਦਯੋਗ ਨੂੰ ਸਥਾਪਤ ਕਰਨ ਦੀ ਦੌੜ ’ਚ ਜ਼ਿਆਦਾਤਰ ਆਪਣਿਆਂ ਦਾ ਸਾਥ ਵੀ ਨਹੀਂ ਮਿਲਦਾ ਬਾਵਜ਼ੂਦ ਇਸ ਦੇ ਬੀਤੇ ਕੁਝ ਸਾਲਾਂ ’ਚ ਔਰਤਾਂ ਨੇ ਆਪਣੀ ਕਾਬਲੀਅਤ ਦੇ ਬਲ ਕਾਰੋਬਾਰ ਦੀ ਦੁਨੀਆ ’ਚ ਮੌਜ਼ੂਦਗੀ ਦਰਜ ਵੀ ਕਰਵਾਈ ਹੈ ਖੁਦ ਜੋਖਮ ਉਠਾ ਕੇ ਆਪਣੀ ਜਗ੍ਹਾ ਬਣਾਈ ਹੈ ਅਜਿਹੇ ’ਚ ਜੇਕਰ ਸਰਕਾਰ ਦੀਆਂ ਨੀਤੀਆਂ ਸਹਿਯੋਗੀ ਬਣਨ, ਔਰਤਾਂ ਨੂੰ ਉਦਯੋਗ ਲਈ ਉਚਿਤ ਆਰਥਿਕ ਮੱਦਦ ਮਿਲਣ ਦੀ ਰਾਹ ਖੁੱਲ੍ਹੇ ਤਾਂ ਕਾਰੋਬਾਰ ਦੇ ਸੰਸਾਰ ’ਚ ਉਨ੍ਹਾਂ ਦੀ ਪ੍ਰਭਾਵੀ ਹਿੱਸੇਦਾਰੀ ਦੇਖਣ ਨੂੰ ਮਿਲ ਸਕਦੀ ਹੈ ਹਾਲ ਹੀ ’ਚ ਆਈ ਬੇਨ ਐਂਡ ਕੰਪਨੀ ਤੇ ਗੂਗਲ ਦੀ ‘ਵੂਮਨ ਇੰਟਰਪ੍ਰੇਨਓਰਸ਼ਿਪ ਇਨ ਇੰਡੀਆ-ਪਾਵਰਿੰਗ ਦਿ ਇਕਾੱਨਮੀ ਵਿ ਹਰ’ ਨਾਂਟ ਦੀ ਇੱਕ ਰਿਪੋਰਟ ਅਨੁਸਾਰ ਔਰਤਾਂ ’ਚ ਉਦਮਸ਼ੀਲਤਾ ਨੂੰ ਉਤਸ਼ਾਹ ਦਿੱਤਾ ਜਾਵੇ ਤਾਂ ਦੇਸ਼ ਦੇ ਆਰਥਿਕ ਤੇ ਸਮਾਜਿਕ ਤਸਵੀਰ ’ਚ ਕਾਫ਼ੀ ਬਦਲਾਅ ਆ ਸਕਦਾ ਹੈ

ਇਹ ਰਿਪੋਰਟ ਦੱਸਦੀ ਹੈ ਕਿ ਉਦਮਸ਼ੀਲਤਾ ਲਈ ਔਰਤਾਂ ਦਾ ਅੱਗੇ ਆਉਣਾ ਦੇਸ਼ ’ਚ 15 ਤੋਂ 17 ਕਰੋੜ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਦਾ ਹੈ ਭਾਰਤ ਵਰਗੇ ਵੱਡੀ ਆਬਾਦੀ ਵਾਲੇ ਦੇਸ਼ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਚ ਔਰਤਾਂ ਉਦਮੀਆਂ ਦੀ ਇਸ ਭੂਮਿਕਾ ’ਤੇ ਗੌਰ ਕੀਤਾ ਜਾਣਾ ਜ਼ਰੂਰੀ ਹੈ

ਇਸਤਰੀਆਂ ਦੀ ਇਹ ਕਾਰੋਬਾਰੀ ਹਿੱਸੇਦਾਰੀ ਦੇਸ਼ ਦੇ ਵਿਕਾਸ ’ਚ ਅਹਿਮ ਭੂਮਿਕਾ ਨਿਭਾਵੇਗੀ ਨਾਲ ਹੀ ਔਰਤਾਂ ਖੁਦ ਅੱਗੇ ਵਧਦਿਆਂ ਦੂਜੀਆਂ ਔਰਤਾਂ ਨੂੰ ਵੀ ਸ਼ਕਤੀਸ਼ਾਲੀ ਤੇ ਆਤਮ ਨਿਰਭਰ ਬਣਾਉਣ ’ਚ ਮੱਦਦਗਾਰ ਬਣ ਸਕਦੀ ਹਨ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਹੇ ਸਾਡੇ ਦੇਸ਼ ’ਚ ਔਰਤਾਂ ਲਈ ਰੁਜ਼ਗਾਰ ਪਾਉਣ ਦੇ ਮੌਕੇ ਵਧਾ ਸਕਦੀ ਹੈ,

ਜੋ ਕੁੱਲ ਮਿਲਾ ਕੇ ਦੇਸ਼ ਦੀ ਅੱਧੀ ਆਬਾਦੀ ਨੂੰ ਹਰ ਤਰ੍ਹਾਂ ਨਾਲ ਮਜ਼ਬੂਤ ਬਣਾ ਸਕਦਾ ਹੈ ਯਕੀਨਨ, ਨੀਤੀਗਤ ਬਦਲਾਅ ਤੇ ਤਕਨੀਕ ਦਾ ਸਾਥ ਲੈ ਕੇ ਕਾਰੋਬਾਰ ਦੀ ਦੁਨੀਆ ’ਚ ਔਰਤ-ਪੁਰਸ ਦਾ ਅੰਤਰ ਖਤਮ ਕੀਤਾ ਜਾ ਸਕਦਾ ਹੈ ਧਿਆਨ ਦੇਣ ਯੋਗ ਗੱਲ ਹੈ ਹੁਣ ਸਾਡੇ ਇੱਥੇ ਸਮਾਜਿਕ ਪਰਿਵਾਰਕ ਮਾਹੌਲ ਵੀ ਬਦਲ ਰਿਹਾ ਹੈ ਔਰਤਾਂ ਆਪਣੇ ਫੈਸਲੇ ਖੁਦ ਲੈਣ ਲੱਗੀਆਂ ਹਨ ਆਪਣੇ ਕੰਮ-ਕਾਜ ਦਾ ਖੇਤਰ ਖੁਦ ਚੁਣ ਰਹੀਆਂ ਹਨ ਪਰੰਪਰਰਿਕ ਸੰਰਚਨਾ ਦਾ ਇਹ ਬਦਲਾਅ Çਲੰਗਿਕ ਭੇਦ-ਭਾਵ ਨੂੰ ਦੂਰ ਕਰਨ ਦਾ ਪਹਿਲਾ ਕਦਮ ਹੈ ਬੁਨਿਆਦੀ ਸੋਚ ਦਾ ਇਹ ਬਦਲਾਅ ਔਰਤਾਂ ’ਚ ਉਦਮਸ਼ੀਲਤਾ ਤੇ ਹੁਨਰ ਵਿਕਾਸ ਨੂੰ ਗਤੀ ਦੇਣ ਵਾਲਾ ਅਹਿਮ ਕਾਰਕ ਬਣ ਸਕਦਾ ਹੈ ਇੰਨਾ ਹੀ ਨਹੀਂ ਇਹ ਘਰ ਤੋਂ ਲੈ ਕੇ ਕਾਰਜ ਖੇਤਰ ਤੱਕ ਔਰਤ-ਪੁਰਸ਼ ਸਮਾਨਤਾ ਲਿਆਉਣ ਵਾਲਾ ਕਦਮ ਵੀਸਹੀ ਸਾਬਤ ਹੋਵੇਗਾ
ਡਾ. ਮੋਨਿਕਾ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.