ਰਾਜਪੁਰਾ ’ਚ ਮਿਥਾਈਲ ਅਲਕੋਹਲ ਨਾਲ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਬੇਨਕਾਬ

0
29
Fake Sanitizer Rajpura

ਰਾਜਪੁਰਾ ’ਚ ਮਿਥਾਈਲ ਅਲਕੋਹਲ ਨਾਲ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਬੇਨਕਾਬ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਫੋਕਲ ਪੁਆਇੰਟ ਰਾਜਪੁਰਾ ਵਿਖੇ ਮਿਥਾਈਲ ਅਲਕੋਹਲ ਨਾਲ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਫੋਕਲ ਪੁਆਇੰਟ ਰਾਜਪੁਰਾ ਵਿਖੇ ਫੈਕਟਰੀ ’ਚੋਂ ਵੱਡੀ ਮਾਤਰਾ ’ਚ ਜਾਅਲੀ ਸੈਨੇਟਾਈਜ਼ਰ ਤੇ ਲੇਬਲ ਸਮੇਤ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ।

Fake Sanitizer Rajpura

ਆਬਾਕਾਰੀ ਮਹਿਕਮਾ ਪੰਜਾਬ, ਪਟਿਆਲਾ ਪੁਲਿਸ ਆਈ. ਆਰ.ਆਰ. ਬੀ. ਤੇ ਸਿਹਤ ਮਹਿਮਕੇ ਨੇ ਬੀਤੀ ਦੇਰ ਸ਼ਾਮ ਇੱਕ ਵੱਡੀ ਕਾਰਵਾਈ ਕਰਦਿਆਂ ਰਾਜਪੁਰਾ ਵਿਖੇ ਦੋ ਥਾਵਾਂ ’ਤੇ ਛਾਪੇਮਾਰੀ ਕਰਕੇ ਅਲਕੋਹਲ ’ਤੇ ਅਧਾਰਿਤ ਜਾਅਲੀ ਸੈਨੇਟਾਈਜ਼ਰ ਬਣਾਉਣ ਵਾਲੀ ਇੱਕ ਫੈਕਟਰੀ ਬੇਨਕਾਬ ਕੀਤੀ ਹੈ। ਇਸ ਫੈਕਟਰੀ ’ਚੋਂ ਵੱਡੀ ਮਾਤਰਾ ’ਚ ਮਿਥਾਈਲ ਅਲਕੋਹਰ ਨਾਲ ਜਾਅਲੀ ਸੈਨੇਟਾਈਜ਼ਰ ਬਣਾਉਣ ਦਾ ਸਮਾਨ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਸਾਰਾ ਸਮਾਨ ਕਬਜ਼ੇ ’ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.