ਪ੍ਰਸਿੱਧ ਪੁਲਾੜ ਵਿਗਿਆਨ ਰੋਡਡਮ ਨਰਸਿਮਹਾ ਦਾ ਦੇਹਾਂਤ

0
31
Roddam Narasimha

ਪ੍ਰਸਿੱਧ ਪੁਲਾੜ ਵਿਗਿਆਨ ਰੋਡਡਮ ਨਰਸਿਮਹਾ ਦਾ ਦੇਹਾਂਤ

ਬੰਗਲੌਰ। ਪ੍ਰਸਿੱਧ ਪੁਲਾੜ ਵਿਗਿਆਨੀ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਪ੍ਰੋ. ਰੋਡਡਮ ਨਰਸਿਮਹਾ ਦਾ ਸੋਮਵਾਰ ਦੀ ਰਾਤ ਦੇਹਾਂਤ ਹੋ ਗਿਆ ਹੈ। ਉਹ 86 ਸਾਲਾ ਦੇ ਸਨ।

Roddam Narasimha

ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਤੇ ਇੱਕ ਧੀ ਹੈ। ਮਰਹੂਮ ਵਿਗਿਆਨੀ ਦੇ ਪਵਿਰਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰੋ. ਨਰਸਿਮਹਾ ਦਿਲ ਦੀ ਬਿਮਾਰੀ ਤੋਂ ਪੀੜਤ ਸਨ ਤੇ ਇੱਕ ਨਿੱਜੀ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਜਿੱਕੇ ਉਨ੍ਹਾਂ ਨੇ ਕੱਲ੍ਹ ਰਾਤ ਅੰਤਿਮ ਸਾਹ ਲਿਆ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਵਿਗਿਆਨੀ ਸਲਾਹਕਾਰ ਤੇ ਕੌਮੀ ਪੁਲਾੜ ਪ੍ਰਯੋਗਸ਼ਾਲਾ ਦੇ ਡਾਇਰੈਕਟਰ ਰਹੇ ਪ੍ਰੋ. ਨਰਸਿਮਹਾ ਦਾ ਜੰਗੀ ਜਹਾਜ਼ ਲਾਈਟ ਕਾਂਮਬੈਟ ਏਅਰਕ੍ਰਾਫਟ (ਐਲਸੀਏ) ਤੇਜਸ ਦੀ ਡਿਜਾਈਨਿੰਗ ਤੇ ਇਯ ਨੂੰ ਵਿਕਸਿਤ ਕਰਨ ‘ਚ ਮਹੱਤਵਪੂਰਨ ਯੋਗਦਾਨ ਰਿਹਾ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ, ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਸਿੱਧਰਮੱਇਆ ਤੇ ਹੋਰ ਆਗੂਆਂ ਨੇ ਨਰਸਿਮਹਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.