ਕਿਸਾਨਾ ਦੀ 7 ਘੰਟੇ ਚਲੀ ਮੈਰਾਥਨ ਮੀਟਿੰਗ, ਨਹੀ ਹੋਇਆ ਚਿੱਠੀ ’ਤੇ ਕੋਈ ਫੈਸਲਾ

0
1

ਅੱਜ ਮੁੜ ਤੋਂ ਹੋਏਗੀ ਮੀਟਿੰਗ, 5 ਮੈਂਬਰੀ ਕਮੇਟੀ ਦਾ ਹੋਇਆ ਗਠਨ

ਕੁਝ ਆਗੂ ਚਾਹੁੰਦੇ ਹਨ ਕੇਂਦਰ ਸਰਕਾਰ ਨਾਲ ਮੀਟਿੰਗ ਕਰਨਾ ਤਾਂ ਕੁਝ ਅਜੇ ਨਹੀਂ ਹੱਕ ’ਚ

ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਵਲੋਂ ਭੇਜੀ ਗਈ ਚਿੱਠੀ ਅਨੁਸਾਰ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਜਾਂ ਫਿਰ ਨਹੀਂ, ਇਸ ਸਬੰਧੀ 7 ਘੰਟੇ ਚਲੀ ਮੈਰਾਥਨ ਮੀਟਿੰਗ ਵਿੱਚ ਕਿਸਾਨ ਆਗੂ ਕੋਈ ਵੀ ਫੈਸਲਾ ਨਹੀਂ ਕਰ ਸਕੇ। ਜਿਸ ਕਾਰਨ ਕਿਸਾਨ ਆਗੂਆਂ ਵਲੋਂ ਫੈਸਲਾ ਬੁੱਧਵਾਰ ਨੂੰ ਮੁੜ ਤੋਂ ਮੀਟਿੰਗ ਕਰਦੇ ਹੋਏ ਲੈਣ ਦੀ ਗਲ ਆਖਦੇ ਹੋਏ ਮੰਗਲਵਾਰ ਨੂੰ ਮੀਟਿੰਗ ਬਿਨਾਂ ਕਿਸੇ ਫੈਸਲੇ ਤੋਂ ਹੀ ਖ਼ਤਮ ਕਰ ਦਿੱਤੀ ਗਈ। ਹਾਲਾਂਕਿ ਇਸ ਮੀਟਿੰਗ ਵਿੱਚ 5 ਕਿਸਾਨ ਆਗੂਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ þ, ਜਿਹੜੀ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਫੈਸਲੇ ਤੱਕ ਪੁੱਜਣ ਦੀ ਕੋਸ਼ਸ਼ ਕਰੇਗੀ।

ਹੁਣ ਤੱਕ ਕਈ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੀ ਚਿੱਠੀ ਗੱਲਬਾਤ ਕਰਨ ਲਈ ਤਿਆਰ ਹਨ ਤਾਂ ਕੁਝ ਕਿਸਾਨ ਜਥੇਬੰਦੀਆਂ ਵਲੋਂ ਗੱਲਬਾਤ ਨਾ ਕਰਨ ਸਬੰਧੀ ਕਿਹਾ ਜਾ ਰਿਹਾ þ, ਜਿਸ ਪਿੱਛੇ ਵੱਖ-ਵੱਖ ਤਰਕ ਵੀ ਦਿੱਤੇ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਸਾਰੇ ਆਗੂਆਂ ਦੀ ਆਪਸੀ ਗੱਲਬਾਤ ’ਚ ਹੀ ਸਹਿਮਤੀ ਨਾ ਹੋਣ ਕਰਕੇ ਕੱਲ ਤੱਕ ਲਈ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ þ ਤਾਂ ਕਿ ਰਾਤ ਭਰ ਵਿਚਾਰ ਕਰਨ ਤੋਂ ਬਾਅਦ ਕਿਸਾਨ ਆਗੂ ਮੁੜ ਬੁੱਧਵਾਰ ਨੂੰ ਮੀਟਿੰਗ ਲਈ ਕੋਈ ਆਖਰੀ ਫੈਸਲਾ ਕਰ ਸਕਣ।

ਦੱਸਿਆ ਜਾ ਰਿਹਾ ਹੈ ਕਿ ਇਸ 7 ਘੰਟੇ ਲੰਬੀ ਮੀਟਿੰਗ ਵਿੱਚ ਕੁਝ ਆਗੂ ਮੀਟਿੰਗ ਦੀ ਸ਼ੁਰੂਆਤ ਤੋਂ ਹੀ ਚਾਹੁੰਦੇ ਹਨ ਕਿ ਕਿਸੇ ਵੀ ਤਰੀਕੇ ਗੱਲਬਾਤ ਮੁੜ ਸ਼ੁਰੂ ਕੀਤੀ ਜਾਵੇ, ਕਿਉਂਕਿ ਗੱਲਬਾਤ ਨੂੰ ਹੁਣ 15 ਦਿਨ ਤੱਕ ਦਾ ਸਮਾਂ ਬੀਤ ਗਿਆ ਹੈ ਅਤੇ ਜਦੋਂ ਤੱਕ ਗੱਲਬਾਤ ਹੀ ਨਹੀਂ ਹੋਏਗੀ ਤਾਂ ਕਿਸੇ ਵੀ ਸਿੱਟੇ ‘ਤੇ ਨਹੀਂ ਪੁੱਜਿਆ ਜਾ ਸਕਦਾ þ ਪਰ ਕੁਝ ਕਿਸਾਨ ਜਥੇਬੰਦੀਆਂ ਵਲੋਂ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਤਜਵੀਜ਼ ਵਾਲੀ ਚਿੱਠੀ ਆਉਣ ਤੱਕ ਗੱਲਬਾਤ ਨਾਂ ਕਰਨ ਸਬੰਧੀ ਸਲਾਹ ਦਿੱਤੀ ਗਈ। ਕੁਝ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਅੰਦੋਲਨ ਨੂੰ ਤਿੱਖਾ ਕਰਨ ਦੇ ਨਾਲ ਹੀ ਹੋਰ ਫੈਸਲੇ ਲਏ ਜਾਣ ਅਤੇ ਨਾਲ-ਨਾਲ ਕੇਂਦਰ ਸਰਕਾਰ ਨਾਲ ਗੱਲਬਾਤ ਵੀ ਜਾਰੀ ਰੱਖੀ ਜਾਵੇ ਤਾਂ ਕਿ ਉਨਾਂ ਨੂੰ ਪਤਾ ਚਲ ਸਕੇ ਕਿ ਆਖਰ ਕੇਂਦਰ ਸਰਕਾਰ ਕਿਸ ਪੱਧਰ ਤੱਕ ਹੇਠਾਂ ਆ ਗਈ þ।

ਇਸ ਤਰਾਂ ਦੀਆਂ ਕਈ ਚਰਚਾਵਾਂ ਹੋਣ ਦੇ ਨਾਲ ਹੀ 7 ਘੰਟੇ ਦੀ ਮੀਟਿੰਗ ਦੌਰਾਨ ਸਹਿਮਤੀ ਨਹੀਂ ਬਣੀ। ਜਿਸ ਤੋਂ ਬਾਅਦ ਇੱਕ 5 ਮੈਂਬਰੀ ਕਮੇਟੀ ਦਾ ਗਠਨ ਕਰਦੇ ਹੋਏ ਮੀਟਿੰਗ ਨੂੰ ਅਗਲੇ ਦਿਨ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਕਮੇਟੀ ਵਿੱਚ ਕੁਲਵੰਤ ਸਿੰਘ, ਡਾ. ਦਰਸ਼ਨ ਪਾਲ, ਬਲਬੀਰ ਸਿੰਘ, ਰਾਜਿੰਦਰ ਸਿੰਘ ਅਤੇ ਪ੍ਰੇਮ ਸਿੰਘ ਭੋਗਪੁਰ ਸ਼ਾਮਲ ਹਨ। ਇਹ ਕਮੇਟੀ ਇਸ ਸੰਘਰਸ਼ ਵਿੱਚ ਸ਼ਾਮਲ ਹਰ ਕਿਸਾਨ ਜਥੇਬੰਦੀ ਨਾਲ ਗੱਲਬਾਤ ਕਰਦੇ ਹੋਏ ਕਿਸੇ ਸਿੱਟੇ ’ਤੇ ਪੁੱਜਣ ਦੀ ਕੋਸ਼ਸ਼ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.