ਸ਼ੰਭੂ ਬਾਰਡਰ ਤੋਂ ਹਰਿਆਣਾ ‘ਚ ਦਾਖਲ ਹੋਏ ਕਿਸਾਨ

0
87
Shambhu Border

ਕਿਸਾਨ ਨੇ ਤੋੜੇ ਬੈਰੀਕੇਡਿੰਗ, ਪੁਲਿਸ ਨੇ ਕਿਸਾਨਾਂ ‘ਤੇ ਜਲ ਤੋਪਾਂ ਵੀ ਵਰ੍ਹਾਈਆਂ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਿਸਾਨ ਸ਼ੰਭੂ ਬਾਰਡਰ’ਤੇ ਬੈਰੀਕੇਟਿੰਗ ਤੋੜ ਕੇ ਹਰਿਆਣਾ ‘ਚ ਦਾਖਲ ਹੋਣ ‘ਚ ਕਾਮਯਾਬ ਹੋ ਗਏ ਹਨ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਜਲ ਤੋਪਾਂ ਨਾਲ ਵੀ ਹਮਲਾ ਕੀਤਾ ਪਰ ਕਿਸਾਨਾਂ ਦੇ ਰੋਹ ਅੱਗੇ ਹਰਿਆਣਾ ਪੁਲਿਸ ਨਾਕਾਮ ਸਾਬਿਤ ਹੋਈ। ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਸਾਰੇ ਬੈਰੇਕੇਟਿੰਗ ਤੋੜ ਦਿੱਤੇ ਹਨ। ਅੰਬਾਲਾ ਆਈਜੀ ਰੇਂਜ ਦੇ ਅਧਿਕਾਰੀ ਵੀ ਬਾਰਡਰ ‘ਤੇ ਮੌਜ਼ੂਦ ਹਨ। ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਹਰਿਆਣਾ ਬਾਰਡਰ ‘ਚ ਦਾਖਲ ਹੋ ਗਏ ਹਨ।

Shambhu Border

ਪੁਲਿਸ ਵੱਲੋਂ ਫਿਰ ਤੋਂ ਕਿਸਾਨਾਂ ਨੂੰ ਰੋਕਣ ਲਈ ਜ਼ੋਰ ਲਾਇਆ ਜਾ ਰਿਹਾ ਹੈ ਪਰ ਕਿਸਾਨਾਂ ਦੇ ਰੋਹ ਅੱਗੇ ਸਭ ਕੁਝ ਨਾਕਾਮ ਹੋ ਗਿਆ ਹੈ। ਸ਼ੰਭੂ ਬਾਰਡਰ ‘ਤੇ ਸੜਕ ‘ਤੇ ਇੱਕ ਪਾਸੇ ਕਿਸਾਨ ਤੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਤਾਇਨਾਤ ਹੈ। ਦੋਵਾਂ ਪਾਸਿਓਂ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਦਿੱਲੀ ਚੱਲੋ ਅੰਦੋਲਨ ਕਾਰਨ ਸ਼ੰਭੂ ਬਾਰਡਰ ਤੇ ਭਾਰੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ ਜਦੋਂ ਉਹ ਹਰਿਆਣਾ ਵੱਲ ਵਧਣ ਲੱਗੇ ਤਾਂ ਪੁਲੀਸ ਨਾਲ ਉਨ੍ਹਾਂ ਦੀ ਖਿੱਚ ਧੂਹ ਹੋਈ ਅਤੇ ਜਦੋਂ ਕਿਸਾਨ ਹਰਿਆਣਾ ਵੱਲ ਵਧਣ ਦਾ ਯਤਨ ਕਰ ਰਹੇ ਸਨ ਤਾਂ ਪੁਲੀਸ ਵੱਲੋਂ ਉਨ੍ਹਾਂ ਤੇ ਪਾਣੀ ਦੀਆਂ ਬੁਛਾੜਾਂ ਸਮੇਤ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ।

ਇਸ ਦੌਰਾਨ ਕਿਸਾਨਾਂ ਵੱਲੋਂ ਇਕ ਬੈਰੀਕੇਡ ਤੋੜ ਕੇ ਅੱਗੇ ਵਧ ਗਏ ਤਾਂ ਇਸ ਤੋਂ ਬਾਅਦ ਹਰਿਆਣਾ ਪੁਲੀਸ ਵੱਲੋਂ ਮਿੱਟੀ ਨਾਲ ਭਰੇ ਟਿੱਪਰ ਲਗਾਏ ਗਏ ਹਨ ਜਿਸ ਕਾਰਨ ਕਿਸਾਨ ਉੱਥੇ ਹੀ ਰੁਕੇ ਹੋਏ ਹਨ ਉਂਜ ਭਾਵੇਂ ਕਿਸਾਨਾਂ ਵੱਲੋਂ ਉਕਤ ਟਿੱਪਰਾਂ ਨੂੰ ਰਸਤਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਪੰਜਾਬ ਦੇ ਵੱਡੀ ਗਿਣਤੀ ਕਿਸਾਨ ਲਗਾਤਾਰ ਸ਼ੰਭੂ ਤੇ ਇਕੱਠੇ ਹੋ ਰਹੇ ਹਨ ਜੋ ਕਿ ਜੋ ਕਿ ਦਿੱਲੀ ਜਾਣ ਲਈ ਹਰ ਹੰਭਲਾ ਮਾਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.