ਅਜੀਤਵਾਲ ਵਿਖੇ ਕਿਸਾਨਾਂ ਨੇ ਰੋਕੀਆਂ ਰੇਲ ਗੱਡੀਆਂ

0
95

ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕਿਸਾਨੀ ਘੋਲ ਨੂੰ ਲੀਹੋ ਲਾਹਾਉਣ ਲਈ ਤਰਾਂ-ਤਰਾਂ ਦੀਆਂ ਚਾਲਾਂ ਚਲ ਰਹੀ ਹੈ : ਸੁਖਦੇਵ ਸਿੰਘ ਕੋਕਰੀ

ਅਜੀਤਵਾਲ (ਕਿਰਨ ਰੱਤੀ) ਕੇਂਦਰ ਦੀ ਮੋਦੀ ਸਰਕਾਰ ਵੱਲੋ ਖੇਤੀ ਨਾਲ ਸਬੰਧਿਤ ਲਿਆਦੇ ਗਏ ਤਿੰਨ ਕਾਲੇ ਕਾਨੂੰਨ ਬਿਜਲੀ ਸੋਧ ਬਿੱਲ 2020 ’ਤੇ ਪਰਾਲੀ ਸਾੜਨ ਨਾਲ ਸਬੰਧਿਤ, ਆਰਡੀਨੈਂਸ ਰੱਦ ਕਰਾਉਣ ਤੇ ਐਮ. ਐਸ. ਪੀ. ਦੀ ਗਰੰਟੀ ਦਾ ਨਵਾਂ ਕਾਨੂੰਨ ਬਣਾਉਣ ਲਈ ਮੁਲਕ ਭਰ ਦੀਆਂ ਲੱਗਭਗ 500 ਕਿਸਾਨ ਜੰਥੇਬੰਦੀਆਂ ਦੇ ਸਯੰੁਕਤ ਮੋਰਚੇ ਵੱਲੋ 12 ਤੋ 4 ਵਜੇ ਤੱਕ ਰੇਲਾਂ ਜਾਮ ਕਰਨ ਦੇ ਸੱਦੇ ’ਤੇ ਅੱਜ ਅਜੀਤਵਾਲ ਵਿਖੇ ਰੇਲਵੇ ਸਟੇਸ਼ਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ’ਤੇ ਵੱਖ-ਵੱਖ ਯੂਨੀਅਨਾਂ ਵੱਲੋ ਰੇਲਾਂ ਰੋਕ ਕੇ ਚੱਕਾ ਜਾਮ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ’ਚ ਪਹੁੰਚੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੁਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਭਾਕਿਯੂ ਏਕਤਾ ਉਗਰਾਹਾਂ ਤੇ ਬਲੋਰ ਸਿੰਘ ਘੱਲ ਕਲਾਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਲਿਆਂਦੇ ਕਾਲੇ ਕਾਨੂੰਨਾ ਦੇ ਖਿਲਾਫ ਕਿਸਾਨਾਂ ਦਾ ਸਘੰਰਸ ਲੱਗਭਗ ਪਿਛਲੇ 8 ਮਹੀਨਿਆਂ ਤੋ ਚੱਲਿਆ ਆ ਰਿਹਾ ਹੈ, 26 ਨਵੰਬਰ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨ।

ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕਿਸਾਨੀ ਘੋਲ ਨੂੰ ਲੀਹੋ ਲਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਚਲ ਰਹੀ ਹੈ। ਸਰਕਾਰ ਕਿਸਾਨਾਂ ਨੂੰ ਕਿਤੇ ਅੱਤਵਾਦੀ, ਕਿਤੇ ਮਾਉਵਾਦੀ ਤੇ ਪਾਕਿਸਤਾਨੀ ਤੇ ਚੀਨੀ ਸਹਿ, ਕਿਤੇ ਅੰਦੋਲਣ ਜੀਵੀ, ਕਿਤੇ ਪਰਜੀਵੀ ਦੱਸ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾ ਕਰਦੀ ਰਹੀ ਹੈ। 26 ਜਨਵਰੀ ਨੂੰ ਪੁਲੀਸ ਸ਼ਹਿ ’ਤੇ ਦਿੱਲੀ ਦੇ ਲਾਲ ਕਿਲੇ ’ਤੇ ਜੋ ਕੁਝ ਘਟਨਾ ਕਰਮ ਵਾਪਰਿਆ ਉਸ ਨੂੰ ਸਰਕਾਰ ਨੇ ਇੱਕ ਧਰਮ ਨਾਲ„ਜੋੜ ਕਿ ਕਿਸਾਨੀ ਘੋਲ ਵਿੱਚ ਵੰਡੀਆ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਫਿਰ ਗਾਜੀਪੁਰ, ਸਿੰਘੁ, ਕੁੰਡਲੀ ਤੇ ਟਿਕਰੀ ਬਾਰਡਰ ਤੇ ਭਾਜਪਾ ਤੇ ਆਰ. ਐਸ. ਐਸ. ਦੇ ਗੁੰਡੇ ਭੇਜ ਕੇ ਪੁਲੀਸ„ਦੀ ਸ਼ਹਿ ਤੇ ਜਬਰੀ ਧਰਨੇ ਚਕਾਉਣ ਦੀਆਂ ਕੋਸ਼ਿਸ਼ ਕੀਤੀ ਗਈ। ਸਰਕਾਰ ਦੀਆਂ ਕਿਸਾਨਾਂ ਨੇ ਸਾਰੀਆਂ ਚਾਲਾਂ ਨੂੰ ਅਸਫਲ ਕੀਤਾ ਹੈ।

ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਕੇਦਰ ਸਰਕਾਰ ਅਸਲ ਵਿੱਚ ਸਾਮਰਾਜੀ ਕੰਪਨੀਆਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਚਹੇਤੀ ਸਰਕਾਰ ਹੈ ਤੇ ਇਹ ਸਾਰੇ ਕਾਨੂੰਨ ਉਹਨਾਂ ਨੂੰ ਫਾਇਦੇ ਪਹੁੰਚਾਉਣ ਲਈ ਹੀ ਲਿਆਂਦੇ ਗਏ ਹਨ ਪਰ ਕਿਸਾਨਾਂ ਦਾ ਇਹ ਸਘੰਰਸ ਖੇਤੀ ਨਾਲ ਸਬੰਧਤ ਪੰਜੇ ਕਾਨੂੰਨ ਰੱਦ ਕਰਵਾਉਣ ਐਮ. ਐਸ. ਪੀ ਦੀ ਗਰੰਟੀ ਦਾ ਨਵਾਂ ਕਾਨੂੰਨ ਬਣਾਉਣ, ਦਿੱਲੀ ਪੁਲਿਸ ਵੱਲੋ ਗਿ੍ਰਫਤਾਰ ਕੀਤੇ ਕਿਸਾਨਾਂ ਤੇ ਜਬਤ ਕੀਤੇ ਟਰੈਕਟਰਾਂ ਨੂੰ ਬਿਨਾ ਸ਼ਰਤ ਛਡਵਾਉਣ ਤੱਕ ਜਾਰੀ ਰਹੇਗਾ ਤੇ ਆਗੂਆਂ ਨੇ ਇਹ ਵੀ ਅਪੀਲ ਕੀਤੀ ਕਿ 21 ਫਰਵਰੀ ਨੂੰ ਬਰਨਾਲਾ ਦਾਣਾ ਮੰਡੀ ਵਿੱਚ ਮਜਦੂਰਾਂ ਤੇ ਕਿਸਾਨਾ ਦੀ ਹੋ ਰਹੀ ਮਹਾ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਮੁਲੀਅਤ ਕੀਤੀ ਜਾਵੇਗੀ।

ਹੋਰਨਾ ਤੋ ਇਲਾਵਾ ਭੋਲਾ ਸਿੰਘ ਦੋਧਰ, ਜਸਦੀਪ ਸਿੰਘ ਗੈਰੀ ਸਾਬਕਾ ਸਰਪੰਚ, ਰੁਪਿੰਦਰ ਸਿੰਘ, ਚਰਨਜੀਤ ਕੌਰ ਕੁੱਸਾ, ਬਲਵਿੰਦਰ ਸਿੰਘ ਨੱਥੋਕੇ, ਨਛੱਤਰ ਸਿੰਘ ਕੋਕਰੀ ਹੇਰਾ ਨੇ ਵੀ ਸੰਬੌਧਨ ਕੀਤਾ। ਇਸ ਮੌਕੇ ਬਚਿੱਤਰ ਕੌਰ, ਬੂਟਾ ਸਿੰਘ ਭਾਗੀਕੇ, ਬਲਦੇਵ ਸਿੰਘ ਜੀਰਾ, ਸੁਰਿੰਦਰ ਕੌਰ, ਟਹਿਲ ਸਿੰਘ, ਸਰਪੰਚ ਗੁਰਿੰਦਰਪਾਲ ਸਿੰਘ ਡਿੰਪੀ, ਮਾਸਟਰ ਗੁਰਚਰਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਤੇ ਇਲਾਕਾ ਨਿਵਾਸੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.