ਅਗਲੇ ਦੋ ਦਿਨ ਤੇਜ਼ ਸੀਤ ਲਹਿਰ

0
4

ਅਗਲੇ ਦੋ ਦਿਨ ਤੇਜ਼ ਸੀਤ ਲਹਿਰ

ਚੰਡੀਗੜ੍ਹ| ਦਿੱਲੀ ਸਮੇਤ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕਿਆਂ ’ਚ ਤੇਜ਼ ਸੀਤ ਲਹਿਰ ਕਾਰਨ ਪਾਰਾ ਸ਼ਿਮਲਾ ਤੋਂ ਘੱਟ ਰਿਕਾਰਡ ਕੀਤਾ ਗਿਆ ਹੈ ਤੇ ਅਗਲੇ ਦੋ ਦਿਨਾਂ ’ਚ ਸੀਤ ਲਹਿਰ ਤੋਂ ਰਾਹਤ ਦੀ ਸੰਭਾਵਨਾ ਨਹੀਂ ਹੈ। ਮੌਸਮ ਕੇਂਦਰ ਅਨੁਸਾਰ ਹਰਿਆਣਾ ਤੇ ਪੰਜਾਬ ’ਚ 22 ਦਸੰਬਰ ਤੱਕ ਕਈ ਥਾਵਾਂ ’ਤੇ ਸ਼ੀਤ ਲਹਿਰ ਦਾ ਕਹਿਰ ਬਣੇ ਰਹਿਣ ਤੇ ਕਿਤੇ-ਕਿਤੇ ਸੰਘਣੀ ਧੁੰਦ ਤੇ ਜ਼ਿਆਦਾ ਠੰਢ ਦੀ ਸੰਭਾਵਨਾ ਹੈ ਉਸ ਤੋਂ ਬਾਅਦ 24 ਦਸੰਬਰ ਤੱਕ ਮੌਸਮ ਖੁਸਕ ਦੌਰਾਨ ਸੰਘਣੀ ਧੁੰਦ ਦੇ ਆਸਾਰ ਹਨ।

Cold Wave

ਪ੍ਰਚੰਡ ਸੀਤ ਲਹਿਰ ਠਰੇ ਪੱਛਮੀ ਉੱਤਰੀ ’ਚ ਰਾਹਤ ਦੀ ਗੱਲ ਇਹ ਹੈ ਕਿ ਤੇਜ ਧੁੱਪ ਨਿਕਲਣ ਨਾਲ ਸਾਰੇ ਪ੍ਰਾਣੀਆਂ ਨੂੰ ਕੜਾਕੇ ਦੀ ਠੰਢ ਤੋਂ ਰਾਹਤ ਮਿਲੀ ਸ਼ਿਮਲਾ ਦਾ ਘੱਟੋ-ਘੱਟ ਪਾਰਾ ਅੱਠ ਡਿਗਰੀ ਰਿਹਾ ਜਦੋਂਕਿ ਅੰਮ੍ਰਿਤਸਰ ਇੱਕ ਡਿਗਰੀ, ਨਾਰਨੌਲ ਦੋ ਡਿਗਰੀ, ਦਿੱਲੀ, ਹਿਸਾਰ, ਕਰਨਾਲ, ਪਠਾਨਕੋਟ ਤਰਤੀਬਵਾਰ ਤਿੰਨ ਡਿਗਰੀ, ਚੰਡੀਗੜ੍ਹ, ਅੰਬਾਲਾ, ਰੋਹਤਕ, ਬਠਿੰਡਾ, ਹਲਵਾਰਾ ਦਾ ਪਾਰਾ ਤਰਤੀਵਾਰ ਚਾਰ ਡਿਗਰੀ, ਸਰਸਾ, ਪਟਿਆਲਾ ਦਾ ਪਾਰਾ ਪੰਜ ਡਿਗਰੀ, ਲੁਧਿਆਣਾ ਤੇ ਡਿਗਰੀ ਰਿਹਾ। ਬਰਫ਼ਬਾਰੀ ਤੋਂ ਬਾਅਦ ਭਿਆਨਕ ਠੰਢ ਦਰਮਿਆਨ ਸ੍ਰੀਨਗਰ ਦਾ ਪਾਰਾ ਸਿਫ਼ਰ ਤੋਂ ਘੱਟ ਛੇ ਡਿਗਰੀ, ਜੰਮੂ ਚਾਰ ਡਿਗਰੀ ਰਿਹਾ ਹਿਮਾਚਲ ਪ੍ਰਦੇਸ਼ ’ਚ ਕੁਝ ਇਲਾਕੇ ਸਿਫਰ ਤੋਂ ਕਈ ਡਿਗਰੀ ਹੇਠਾਂ ਚਲੇ ਗਏ ਹਨ ਭੁੰਤਰ, ਸੁੰਦਰਨਗਰ,ਮਨਾਲੀ, ਸੋਲਨ, ਊਨਾ ਤੇ ਕਲਪਾ ਸਿਰਫ਼ਤੋਂ ਘੱਟ ਰਹੇ ਧਰਮਸ਼ਾਲਾ ਦਾ ਪਾਰਾ ਇੱਕ ਡਿਗਰੀ, ਮੰਡੀ ਦੋ ਡਿਗਰੀ, ਨਾਹਨ ਸੱਤ ਡਿਗਰੀ ਰਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.