ਪਾਕਿ ਸੈਨਿਕਾਂ ਦੀ ਗੋਲੀਬਾਰੀ ’ਚ ਪੰਜ ਨਾਗਰਿਕ ਜ਼ਖਮੀ

0
23
Terrorist

ਪਾਕਿ ਸੈਨਿਕਾਂ ਦੀ ਗੋਲੀਬਾਰੀ ’ਚ ਪੰਜ ਨਾਗਰਿਕ ਜ਼ਖਮੀ

ਸ੍ਰੀਨਗਰ। ਪਾਕਿਸਤਾਨ ਨੇ ਮੁੜ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ਦੀ ਸਰਹੱਦ ਨਾਲ ਲੱਗਦੇ ਕੁਪਵਾੜਾ ਜ਼ਿਲੇ ਵਿਚ ਬੁੱਧਵਾਰ ਦੀ ਰਾਤ ਨੂੰ ਗੋਲੀਆਂ ਚਲਾਈਆਂ ਅਤੇ ਗੋਲੀਬਾਰੀ ਕੀਤੀ, ਜਿਸ ਵਿਚ ਪੰਜ ਨਾਗਰਿਕ ਜ਼ਖਮੀ ਹੋ ਗਏ ਅਤੇ ਇਕ ਮਸਜਿਦ ਸਮੇਤ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ।

Terrorists

ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਤੰਗਧਾਰ ਤੇ ਕਰਨਾਹ ਸੈਕਟਰਾਂ ਵਿੱਚ ਕੰਟਰੋਲ ਰੇਖਾ ਨੇੜੇ ਭਾਰਤੀ ਫੌਜ ਦੀਆਂ ਅਗਲੀਆਂ ਚੌਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਗੱਲ ਦਾ ਜਵਾਬ ਭਾਰਤੀ ਸੈਨਿਕਾਂ ਨੇ ਵੀ ਦਿੱਤਾ। ਗੋਲੀਬਾਰੀ ਵਿਚ ਪੰਜ ਨਾਗਰਿਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਇਕ ਮਸਜਿਦ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.