ਮੱਧ ਪ੍ਰਦੇਸ਼ ’ਚ ਕਾਰ ਪਲਟਣ ਨਾਲ ਚਾਰ ਨੌਜਵਾਨਾਂ ਦੀ ਮੌਤ

0
2
Madhya Pradesh Accident

ਕਾਰ ਬੇਕਾਬੂ ਹੋ ਕੇ ਖੱਡ ’ਚ ਡਿੱਗੀ

ਗਵਾਲੀਅਰ। ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਬਿਲੌਆ ਥਾਣਾ ਇਲਾਕੇ ’ਚ ਕਾਰ ਪਲਟਣ ਕਾਰਨ ਉਸ ’ਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਕੱਲ੍ਹ ਰਾਤ ਲਗਭਗ 12 ਵਜੇ ਵਾਪਰੇ ਇਸ ਹਾਦਸੇ ’ਚ ਸੁਭਮ ਸ਼ਰਮਾ, ਨਵਜੋਤ ਢਿੱਲਨ, ਸ਼ਿਵ ਤੇ ਕਾਰਤਿਕ ਦੀ ਮੌਤ ਹੋ ਗਈ। ਚਾਰਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Madhya Pradesh Accident

ਸੂਤਰਾਂ ਨੈ ਕਿਹਾ ਕਿ ਚਾਰੇ ਕੱਲ੍ਹ ਜ਼ਿਲ੍ਹੇ ਦੇ ਡਬਰਾ ਤੋਂ ਇੱਥੇ ਆਏ ਸਨ ਤੇ ਰਾਤ ਵੇਲੇ ਵਾਪਸ ਪਰਤ ਰਹੇ ਸਨ, ਉਦੋਂ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੀ ਕਾਰ ਜੌਰਾਸੀ ਘਾਟੀ ’ਤੇ ਬੇਕਾਰੂ ਹੋ ਕੇ ਸੜਕ ਕਿਨਾਰੇ ਖੱਡ ’ਚ ਜਾ ਡਿੱਗੀ। ਦੇਰ ਰਾਤ ਚਾਰੇ ਲਾਸ਼ਾਂ ਨੂੰ ਕੱਢ ਕੇ ਹਸਪਤਾਲ ਲਿਆਇਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.