ਦਿੱਲੀ ਸਰਹੱਦਾਂ ਤੋਂ ਪੰਜਾਬ ਤੱਕ, ਤਿਓਹਾਰਾਂ ਜ਼ਰੀਏ ਰੋਸ ਪ੍ਰਦਰਸ਼ਨ, ਸਾੜੀ ਗਈ ਖੇਤੀ ਕਾਨੂੰਨਾਂ ਦੀਆਂ ਲੱਖਾਂ ਕਾਪੀਆਂ

0
2

ਦਿੱਲੀ ਦੇ ਤਿੰਨੇ ਬਾਰਡਰ ’ਤੇ ਕਿਸਾਨਾਂ ਨੇ ਸਾੜੀ ਕਾਪੀਆਂ ਤੇ ਪੰਜਾਬ ਦੇ ਹਰ ਪਿੰਡ ਵਿੱਚ ਇਸੇ ਤਰੀਕੇ ਨਾਲ ਮਨਾਈ ਲੋਹੜੀ

ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ‘ਤੇ ਪਿਛਲੇ 49 ਦਿਨਾਂ ਤੋਂ ਡਟੇ ਹੋਏ ਕਿਸਾਨਾਂ ਨੇ ਹੁਣ ਤਿਓਹਾਰਾਂ ਜ਼ਰੀਏ ਆਪਣਾ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਨਵੇਂ ਸਾਲ ਦੌਰਾਨ ਪੰਜਾਬ ਭਰ ਦੇ ਲੋਕਾਂ ਨੂੰ ਦਿੱਲੀ ਖਾਣੇ ਲਈ ਸੱਦਿਆ ਗਿਆ ਸੀ ਤੇ ਹੁਣ ਲੋਹੜੀ ਮੌਕੇ ਤਿੰਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜਦੇ ਹੋਏ ਆਪਣਾ ਰੋਸ ਜ਼ਾਹਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੋਹੜੀ ਵਾਲੇ ਦਿਨ ਕਈ ਲੱਖਾਂ ਕਾਪੀਆਂ ਨੂੰ ਹੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ।  ਕਿਸਾਨਾਂ ਵੱਲੋਂ ਦਿੱਤੇ ਗਏ ਇਸ ਸੱਦੇ ਵਿੱਚ ਪੰਜਾਬ ਭਰ ਦੇ ਲਗਭਗ 13 ਹਜ਼ਾਰ ਤੋਂ ਜਿਆਦਾ ਪਿੰਡਾਂ ਨੇ ਜਿਥੇ ਲੋਹੜੀ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ,

ਉਥੇ ਹੀ ਸ਼ਹਿਰੀ ਇਲਾਕੇ ਵਿੱਚ ਵੀ ਕਾਪੀਆਂ ਨੂੰ ਸਾੜੀਆਂ ਗਿਆ। ਇਸ ਸੱਦੇ ਵਿੱਚ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਨੇ ਵੀ ਭਾਗ ਲੈਂਦੇ ਹੋਏ 16 ਹਜ਼ਾਰ ਤੋਂ ਜਿਆਦਾ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜ ਕੇ ਇਨਾਂ ਕਾਨੂੰਨਾਂ ਦੇ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਵਿਖੇ ਲੋਹੜੀ ਮੌਕੇ ਕਿਸਾਨਾਂ ਦਾ ਸਾਥ ਦੇਣ ਲਈ ਕਈ ਵੱਡੇ ਗਾਇਕ ਅਤੇ ਅਦਾਕਾਰਾਂ ਨੇ ਵੀ ਭਾਗ ਲਿਆ। ਇਸ ਦੌਰਾਨ ਇਨਾਂ ਗਾਇਕ ਅਤੇ ਅਦਾਕਾਰਾਂ ਵਲੋਂ ਵੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਨੂੰ ਸਾੜਦੇ ਹੋਏ ਕੇਂਦਰ ਸਰਕਾਰ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਇਨਾਂ ਨੂੰ ਕਾਨੂੰਨਾਂ ਨੂੰ ਵਾਪਸ ਲੈ ਕੇ ਰੇੜਕੇ ਨੂੰ ਖ਼ਤਮ ਕਰੇ।

ਹੁਣ 26 ਜਨਵਰੀ ਦੀ ਤਿਆਰੀ ’ਚ ਜੁਟੇ ਕਿਸਾਨ

ਲੋਹੜੀ ਮੌਕੇ ਪੰਜਾਬ ਦੇ ਪਿੰਡ-ਪਿੰਡ ਖੇਤੀ ਕਾਨੂੰਨਾਂ ਨੂੰ ਸਾੜਨ ਦਾ ਸੱਦਾ ਦੇਣ ਵਾਲੀ ਕਿਸਾਨ ਜਥੇਬੰਦੀਆਂ ਹੁਣ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਕਰਵਾਉਣ ਲਈ ਤਿਆਰੀ ਵਿੱਚ ਜੁੱਟ ਗਈਆਂ ਹਨ। ਕਿਸਾਨ ਜਥੇਬੰਦੀਆਂ ਵਲੋਂ ਹਰ ਪਿੰਡ ਵਿੱਚੋਂ ਟਰੈਕਟਰ ਟ੍ਰਾਲੀ ਨੂੰ ਦਿੱਲੀ ਸੱਦਿਆ ਜਾ ਰਿਹਾ ਹੈ ਤਾਂ ਕਿ ਇਹ ਟਰੈਕਟਰ ਪਰੇਡ ਇਤਿਹਾਸਕ ਹੋਣ ਦੇ ਨਾਲ ਹੀ ਉਨਾਂ ਦੀ ਤਾਕਤ ਦਿਖਾ ਸਕੇ।
ਅਗਲੇ ਦਿਨ ਤੋਂ ਹੀ ਇਸ ਟਰੈਕਟਰ ਪਰੇਡ ਲੈ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਏਗਾ, ਜਿਸ ਵਿੱਚ ਡਿਊਟੀਆਂ ਲਗਾਉਣ ਦੇ ਨਾਲ ਹੀ ਇਸ ਪਰੇਡ ਦਾ ਬਲ਼ੂ ਪ੍ਰਿੰਟ ਤਿਆਰ ਕੀਤਾ ਜਾਏਗਾ, ਜਿਸ ਦੇ ਤਹਿਤ ਇਸ ਪਰੇਡ ਨੂੰ ਅੰਜਾਮ ਦਿੱਤਾ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.