ਹੰਕਾਰ ਨੂੰ ਖ਼ਤਮ ਕਰੋ

0
5

ਹੰਕਾਰ ਨੂੰ ਖ਼ਤਮ ਕਰੋ

ਇੱਕ ਪਿੰਡ ਤੋਂ ਬਾਹਰ ਬਹੁਤ ਹੀ ਚੌੜੀ ਸੜਕ ਜਾਂਦੀ ਸੀ, ਜੋ ਉਸ ਪਿੰਡ ਨੂੰ ਨਾਲ ਦੇ ਸ਼ਹਿਰ ਨਾਲ ਜੋੜਦੀ ਸੀ ਉਸ ਦੇ ਨਾਲ ਹੀ ਇੱਕ ਡੰਡੀ ਵੀ ਜਾਂਦੀ ਸੀ, ਜੋ ਕੁਝ ਦੂਰ ਅੱਗੇ ਜਾ ਕੇ ਉਸ ਸੜਕ ਨਾਲ ਮਿਲ ਜਾਂਦੀ ਸੀ
ਚੌੜੀ ਸੜਕ ਨੇ ਨਾਲ ਜਾਂਦੀ ਡੰਡੀ ਨੂੰ ਕਿਹਾ, ”ਮੇਰੇ ਹੁੰਦਿਆਂ ਤੇਰੀ ਹੋਂਦ ਫਾਲਤੂ ਜਿਹੀ ਲੱਗਦੀ ਹੈ ਐਵੇਂ ਹੀ ਤੂੰ ਮੇਰੇ ਅੱਗੇ-ਪਿੱਛੇ ਜਾਲ ਵਿਛਾ ਕੇ ਚੱਲਦੀ ਹੈਂ!” ਡੰਡੀ ਨੇ ਭੋਲੇਪਣ ‘ਚ ਕਿਹਾ, ‘ਮੈਂ ਨਹੀਂ ਜਾਣਦੀ, ਤੇਰੇ ਹੁੰਦਿਆਂ ਲੋਕ ਮੇਰੇ ‘ਤੇ ਕਿਉਂ ਤੁਰਦੇ ਹਨ? ਇੱਕ ਤੋਂ ਬਾਅਦ ਇੱਕ ਤੁਰਿਆ, ਦੂਜਾ ਤੁਰਿਆ ਤੇ ਫਿਰ ਤੀਜਾ ਇਸ ਤਰ੍ਹਾਂ ਮੇਰਾ ਜਨਮ ਫਾਲਤੂ ਹੀ ਹੋਇਆ ਹੈ!”
ਸੜਕ ਨੇ ਮਾਣ ਨਾਲ ਕਿਹਾ, ‘ਮੈਨੂੰ ਤਾਂ ਲੋਕਾਂ ਨੇ ਬੜੀ ਲਗਨ ਨਾਲ ਬਣਾਇਆ ਹੈ, ਮੈਂ ਕਈ ਸ਼ਹਿਰਾਂ-ਪਿੰਡਾਂ ਨੂੰ ਜੋੜਦੀ ਜਾਂਦੀ ਹਾਂ!’
ਡੰਡੀ ਹੈਰਾਨੀ ਨਾਲ ਸੁਣ ਰਹੀ ਸੀ ਉਸ ਨੇ ਕਿਹਾ, ‘ਸੱਚ! ਮੈਂ ਤਾਂ ਬਹੁਤ ਛੋਟੀ ਹਾਂ!’

ਉਸੇ ਸਮੇਂ ਇੱਕ ਵੱਡੀ ਵਾਹਨ, ਖਰਾਬ ਹੋ ਕੇ ਰੁਕ ਗਈ ਸਾਹਮਣੇ ਛੋਟੀ ਪੁਲ਼ੀ ਦੇ ਇੱਕ ਪਾਸੇ ਬੋਰਡ ਲੱਗਾ ਸੀ, ‘ਵੱਡੇ ਸਾਧਨ ਸਾਵਧਾਨ! ਪੁਲ਼ੀ ਕਮਜ਼ੋਰ ਹੈ’

ਸਾਧਨ , ਮੁਸਾਫ਼ਰਾਂ ਨਾਲ ਭਰਿਆ ਹੋਇਆ ਸੀ, ਜੋ ਪੁਲ਼ੀ ਤੋਂ ਨਹੀਂ ਜਾ ਸਕਦਾ ਸੀ ਪੂਰੀ ਗੱਡੀ ਖਾਲੀ ਕਰਵਾਈ ਗਈ ਲੋਕ ਡੰਡੀ ‘ਤੇ ਤੁਰ ਪਏ ਡੰਡੀ, ਪੁਲ਼ੀ ਵਾਲੇ ਸੁੱਕੇ ਨਾਲੇ ਤੋਂ ਜਾ ਕੇ, ਫਿਰ ਉਸੇ ਰਸਤੇ ਨਾਲ ਮਿਲਦੀ ਸੀ ਉਸ ਪਾਰ, ਫਿਰ ਮੁਸਾਫ਼ਰਾਂ ਨੂੰ ਬਿਠਾ ਕੇ ਗੱਡੀ ਚੱਲ ਪਈ ਉਹ ਸੜਕ ਬੇਇੱਜ਼ਤੀ ਮਹਿਸੂਸ ਕਰ ਰਹੀ ਸੀ, ਕਿਉਂਕਿ ਅੱਜ ਡੰਡੀ ਨੇ ਬਿਨਾ ਕੁਝ ਕਹੇ-ਸੁਣੇ ਹੀ ਉਸ ਦੇ ਹੰਕਾਰ ਨੂੰ ਖ਼ਤਮ ਕਰ ਦਿੱਤਾ ਤੇ ਆਪਣੀ ਹੋਂਦ ਦਾ ਮਹੱਤਵ ਸਮਝਾ ਚੁੱਕੀ ਸੀ

ਪ੍ਰੇਰਨਾ: ਛੋਟੀ ਤੋਂ ਛੋਟੀ ਚੀਜ਼ ਵੀ, ਸਮਾਂ ਆਉਣ ‘ਤੇ ਕੀਮਤੀ ਬਣ ਜਾਂਦੀ ਹੈ ਆਪਣੇ-ਆਪ ਨੂੰ ਕਦੇ ਸਭ ਤੋਂ ਵਧਿਆ ਸਮਝ ਕੇ ਜਾਂ ਹੰਕਾਰੀ ਬਣ ਕੇ ਦੂਜਿਆਂ ਨੂੰ ਨੀਵਾਂ ਨਹੀਂ ਵਿਖਾਉਣਾ ਚਾਹੀਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.