ਨਿੰਮ ਦੇ ਪੱਤਿਆਂ ਨਾਲ ਕਰੋ ਪਿੰਪਲਸ ਦਾ ਸਫਾਇਆ

0
35
Pimples

ਐੱਮਐੱਸਜੀ ਟਿਪਸ

ਬਜ਼ਾਰ ‘ਚ ਮਿਲਣ ਵਾਲੇ ਜ਼ਿਆਦਾਤਰ ਕਾਸਮੈਟਿਕਸ ‘ਚ ਖਤਰਨਾਕ ਉਤਪਾਦ ਹੁੰਦੇ ਹਨ, ਜਿਨ੍ਹਾਂ ਦੀ ਰੋਜ਼ਾਨਾ ਵਰਤੋਂ ਨਾਲ ਤੁਹਾਨੂੰ ਚਮੜੀ ਸਬੰਧੀ ਕਈ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ ਪੁਰਾਤਨ ਸਮੇਂ ‘ਚ ਔਰਤਾਂ ਆਪਣੇ ਰੂਪ ਨੂੰ ਨਿਖਾਰਨ ਲਈ ਕੁਦਰਤੀ ਤਰੀਕਿਆਂ ‘ਤੇ ਜ਼ਿਆਦਾ ਨਿਰਭਰ ਰਿਹਾ ਕਰਦੀਆਂ ਸਨ ਉਹ ਆਈ-ਲਾਈਨਰ, ਨੇਲ-ਪਾਲਿਸ਼, ਲਿਪਸਟਿਕ, ਮਸਕਾਰੇ ਆਦਿ ਕਿਸੇ ਵੀ ਚੀਜ਼ ਦੀ ਵਰਤੋਂ ਨਹੀਂ ਕਰਦੀਆਂ ਸਨ, ਫਿਰ ਵੀ ਉਨ੍ਹਾਂ ਦਾ ਰੂਪ ਨਿੱਖਰਿਆ-ਨਿੱਖਰਿਆ ਨਜ਼ਰ ਆਉਂਦਾ ਸੀ ਅੱਜ ਦੇ ਦੌਰ ‘ਚ ਅਸੀਂ ਉਨ੍ਹਾਂ ਸਭ ਚੀਜ਼ਾਂ ਨੂੰ ਭੁੱਲ ਗਏ ਹਾਂ ਇਨ੍ਹਾਂ ਦੀ ਵਰਤੋਂ ਹਾਲਾਂਕਿ ਮਿਹਨਤ ਦਾ ਕੰਮ ਹੈ, ਪਰ ਅਸਲ ‘ਚ ਇਨ੍ਹਾਂ ਦਾ ਅਸਰ ਬਹੁਤ ਜ਼ਿਆਦਾ ਤੇ ਲੰਮੇ ਸਮੇਂ ਤੱਕ ਰਹਿੰਦਾ ਹੈ ਸਭ ਤੋਂ ਸੁਖਦ ਪਹਿਲੂ ਇਹ ਹੈ ਕਿ ਇਨ੍ਹਾਂ ਚੀਜ਼ਾਂ ਦਾ ਕੋਈ ਸਾਈਡ-ਇਫੈਕਟ ਜਾਂ ਨੁਕਸਾਨ ਨਹੀਂ ਹੁੰਦਾ।

ਮੁਹਾਸਿਆਂ ਲਈ…

ਚਿਹਰੇ ‘ਤੇ ਪਿੰਪਲਸ ਜਾਂ ਮੁਹਾਸੇ ਨਾ ਹੋਣ, ਇਸ ਲਈ ਚਿਹਰੇ ਨੂੰ ਦਿਨ ‘ਚ 3-4 ਵਾਰ ਆਮ ਪਾਣੀ ਨਾਲ ਧੋਵੋ, ਇਸ ਨਾਲ ਵਾਧੂ ਤੇਲ ਚਮੜੀ ‘ਚੋਂ ਨਿੱਕਲ ਜਾਂਦਾ ਹੈ ਤੇ ਪਿੰਪਲਸ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ।
ਨਿੰਮ ਦੇ ਪੱਤੇ ਉਬਾਲ ਲਓ ਤੇ ਉਸ ਪਾਣੀ ਨੂੰ ਠੰਢਾ ਕਰ ਲਓ ਤੇ ਇਸ ਪਾਣੀ ਨਾਲ ਚਿਹਰੇ ਨੂੰ ਧੋਵੋ ਤਾਂ ਪਿੰਪਲਸ ਬਹੁਤ ਛੇਤੀ ਠੀਕ ਹੋ ਜਾਂਦੇ ਹਨ।

Pimples

ਦਿਨ ‘ਚ ਤਿੰਨ ਵਾਰ ਐਮਐਸਜੀ ਐਲੋਵੇਰਾ ਜੈੱਲ ਲਾਉਣ ਨਾਲ ਵੀ ਪਿੰਪਲਸ ਬਹੁਤ ਛੇਤੀ ਠੀਕ ਹੋ ਜਾਂਦੇ ਹਨ ਇਸ ਲਈ ਸਭ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋਵੋ, ਫਿਰ ਤੌਲੀਏ ਨਾਲ ਚਿਹਰਾ ਹਲਕਾ ਸੁਕਾਉਣ ਤੋਂ ਬਾਅਦ ਜੈੱਲ ਦੀ ਮੋਟੀ ਪਰਤ ਲਾਓ, ਕੁਝ ਹੀ ਦਿਨਾਂ ‘ਚ ਫਰਕ ਤੁਸੀਂ ਖੁਦ ਮਹਿਸੂਸ ਕਰੋਗੇ।
ਐੱਮਐਸਜੀ ਨਿੰਮ ਦੇ ਸਾਬਣ ਦੀ ਵਰਤੋਂ ਨਾਲ ਪਿੰਪਲਸ ਤੋਂ ਬਚਿਆ ਜਾ ਸਕਦਾ ਹੈ

ਬੁੱਲ੍ਹਾਂ ਦਾ ਕਾਲਾਪਣ…

ਬੁੱਲ੍ਹਾਂ ਨੂੰ ਖੂਬਸੂਰਤ ਬਣਾਉਣ ਲਈ ਤੁਸੀਂ ਕੀ ਨਹੀਂ ਕਰਦੇ ਲਿਪਸਟਿਕ, ਲਿਪਬਾਮ, ਮਾਸ਼ਚਰਾਈਜ਼ਰ ਤੇ ਹੋਰ ਪਤਾ ਨਹੀਂ ਕੀ-ਕੀ! ਪਰ ਬੁੱਲ੍ਹਾਂ ‘ਤੇ ਲਾਏ ਜਾਣ ਵਾਲੇ ਕਈ ਉਤਪਾਦ ਲਗਾਤਾਰ ਵਰਤਣ ਨਾਲ ਅਸਲ ‘ਚ ਉਨ੍ਹਾਂ ਨੂੰ ਖੂਬਸੂਰਤ ਬਣਾਉਣ ਦੀ ਬਜਾਇ ਨੁਕਸਾਨ ਪਹੁੰਚਾ ਸਕਦੇ ਹਨ ਜੇਕਰ ਤੁਸੀਂ ਵੀ ਆਪਣੇ ਬੁੱਲ੍ਹਾਂ ਦੇ ਫਟਣ ਜਾਂ ਕਾਲੇਪਣ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਓ ਇਹ ਕੁਝ ਘਰੇਲੂ ਨੁਸਖੇ:-
ਬੁੱਲ੍ਹਾਂ ਦੀ ਖੁਸ਼ਕੀ ਹਟਾਉਣ ਲਈ ਥੋੜ੍ਹੀ ਜਿਹੀ ਮਲਾਈ ‘ਚ ਚੂੰਢੀ ਭਰ ਹਲਦੀ ਮਿਲਾ ਕੇ ਹੌਲੀ-ਹੌਲੀ ਬੁੱਲ੍ਹਾਂ ‘ਤੇ ਮਾਲਿਸ਼ ਕਰੋ ਤੁਸੀਂ ਵੇਖੋਗੇ ਕਿ ਇਸ ਘਰੇਲੂ ਉਪਾਅ ਨਾਲ ਕੁਝ ਹੀ ਦਿਨਾਂ ‘ਚ ਤੁਹਾਡੇ ਬੁੱਲ੍ਹ ਮੁਲਾਇਮ ਤੇ ਗੁਲਾਬੀ ਲੱਗਣ ਲੱਗ ਜਾਣਗੇ।

ਗੁਲਾਬ ਦੀਆਂ ਪੱਤੀਆਂ ਬੁੱਲ੍ਹਾਂ ਦੇ ਕਾਲੇਪਣ ਨੂੰ ਦੂਰ ਕਰਨ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ ਇਸ ਦੀ ਰੋਜ਼ਾਨਾ ਵਰਤੋਂ ਨਾਲ ਬੁੱਲ੍ਹਾਂ ਦਾ ਰੰਗ ਹਲਕਾ ਗੁਲਾਬੀ ਤੇ ਚਮਕਦਾਰ ਹੋ ਜਾਂਦਾ ਹੈ ਇਸ ਲਈ ਗੁਲਾਬ ਦੀਆਂ ਪੱਤੀਆਂ ਨੂੰ ਪੀਹ ਕੇ ਇਸ ‘ਚ ਥੋੜ੍ਹੀ ਜਿਹੀ ਗਲਿਸਰੀਨ ਮਿਲਾ ਕੇ ਉਸ ਘੋਲ ਨੂੰ ਰੋਜ਼ ਰਾਤ ‘ਚ ਸੌਂਦੇ ਸਮੇਂ ਆਪਣੇ ਬੁੱਲ੍ਹਾਂ ‘ਤੇ ਲਾ ਕੇ ਸੌਂ ਜਾਓ ਤੇ ਸਵੇਰੇ ਧੋ ਲਵੋ।

ਐੱਮਐੱਸਜੀ ਟਿਪਸ | ਕੇਸਰ…

ਬੁੱਲ੍ਹਾਂ ਦਾ ਕਾਲਾਪਣ ਦੂਰ ਕਰਨ ਲਈ ਕੱਚੇ ਦੁੱਧ ‘ਚ ਕੇਸਰ ਪੀਹ ਕੇ ਬੁੱਲ੍ਹਾਂ ‘ਤੇ ਮਲ਼ੋ, ਇਸ ਦੀ ਵਰਤੋਂ ਨਾਲ ਬੁੱਲ੍ਹਾਂ ਦਾ ਕਾਲਾਪਣ ਤਾਂ ਦੂਰ ਹੁੰਦਾ ਹੀ ਹੈ, ਨਾਲ ਹੀ ਉਹ ਪਹਿਲਾਂ ਤੋਂ ਵੱਧ ਆਕਰਸ਼ਕ ਬਣਨ ਲੱਗਦੇ ਹਨ।
ਨਿੰਬੂ ਨਾਲ ਵੀ ਬੁੱਲ੍ਹਾਂ ਦਾ ਕਾਲਾਪਣ ਦੂਰ ਹੋ ਸਕਦਾ ਹੈ ਇਸ ਲਈ ਤੁਸੀਂ ਨਿੰਬੂ ਨੂੰ ਨਿਚੋੜਨ ਤੋਂ ਬਾਅਦ ਬਚੇ ਹੋਏ ਨਿੰਬੂ ਦੇ ਟੁਕੜਿਆਂ ਨੂੰ ਸਵੇਰੇ-ਸ਼ਾਮ ਬੁੱਲ੍ਹਾਂ ‘ਤੇ ਰਗੜੋ।

ਸ਼ਹਿਦ ਦੀ ਵਰਤੋਂ ਨਾਲ ਕੁਝ ਹੀ ਦਿਨਾਂ ‘ਚ ਤੁਹਾਡੇ ਬੁੱਲ੍ਹ ਚਮਕਦਾਰ ਤੇ ਮੁਲਾਇਮ ਹੋ ਜਾਂਦੇ ਹਨ ਇਸ ਲਈ ਥੋੜ੍ਹਾ ਜਿਹਾ ਸ਼ਹਿਦ ਆਪਣੀ ਉਂਗਲੀ ‘ਤੇ ਲਾ ਕੇ ਹੌਲੀ-ਹੌਲੀ ਆਪਣੇ ਬੁੱਲ੍ਹਾਂ ‘ਤੇ ਮਲ਼ੋ ਜਾਂ ਫਿਰ ਸ਼ਹਿਦ ‘ਚ ਥੋੜ੍ਹਾ ਜਿਹਾ ਸੁਹਾਗਾ ਮਿਲਾ ਕੇ ਬੁੱਲ੍ਹਾਂ ‘ਤੇ ਲਾਓ ਅਜਿਹਾ ਦਿਨ ‘ਚ ਦੋ ਵਾਰ ਕਰੋ ਫਿਰ ਦੇਖੋ ਇਸ ਦਾ ਅਸਰ।
ਚੁਕੰਦਰ ਨੂੰ ‘ਖੂਨ ਬਣਾਉਣ ਵਾਲੀ ਮਸ਼ੀਨ’ ਵੀ ਕਹਿੰਦੇ ਹਨ ਚੁਕੰਦਰ ਬੁੱਲ੍ਹਾਂ ਲਈ ਵੀ ਓਨਾ ਹੀ ਫਾਇਦੇਮੰਦ ਹੁੰਦਾ ਹੈ ਚੁਕੰਦਰ ਨੂੰ ਕੱਟ ਕੇ ਉਸਦੇ ਟੁਕੜਿਆਂ ਨੂੰ ਬੁੱਲਾਂ ‘ਤੇ ਲਾਉਣ ਨਾਲ ਬੁੱਲ੍ਹ ਗੁਲਾਬੀ ਤੇ ਚਮਕਦਾਰ ਬਣਦੇ ਹਨ।

ਐੱਮਐੱਸਜੀ ਟਿਪਸ | ਡਾਰਕ ਸਰਕਲ ਤੋਂ ਕਿਵੇਂ ਬਚੀਏ?

ਅੱਖਾਂ ਦੇ ਹੇਠਾਂ ਪੈਣ ਵਾਲੇ ਡਾਰਕ ਸਰਕਲ ਤੁਹਾਡੀ ਖੂਬਸੂਰਤੀ ਵਿਗਾੜ ਸਕਦੇ ਹਨ ਇਹ ਸਮੱਸਿਆ ਕਈ ਕਾਰਨਾਂ ਕਰਕੇ ਜਿਵੇਂ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਹੋਣਾ, ਨੀਂਦ ਨਾ ਆਉਣਾ, ਮਾਨਸਿਕ ਤਣਾਅ ਜਾਂ ਬਹੁਤ ਜ਼ਿਆਦਾ ਦੇਰ ਤੱਕ ਕੰਪਿਊਟਰ ‘ਤੇ ਕੰਮ ਕਰਨ ਕਾਰਨ ਵੀ ਹੋ ਸਕਦੀ ਹੈ, ਨਾਲ ਹੀ ਵਿਅਕਤੀ ਥੱਕਿਆ-ਥੱਕਿਆ ਜਿਹਾ ਤੇ ਉਮਰ ਦਰਾਜ ਵੀ ਨਜ਼ਰ ਆਉਂਦਾ ਹੈ।

Pimples

ਐੱਮਐੱਸਜੀ ਟਿਪਸ

ਟਮਾਟਰ ਦੇ ਰਸ ‘ਚ ਨਿੰਬੂ ਦਾ ਰਸ, ਚੂੰਢੀ ਭਰ ਵੇਸਣ ਤੇ ਹਲਦੀ ਮਿਲਾ ਲਓ ਇਸ ਪੇਸਟ ਨੂੰ ਆਪਣੀਆਂ ਅੱਖਾਂ ਦੇ ਚਾਰੇ ਪਾਸੇ ਲਾਓ ਤੇ 20 ਮਿੰਟਾਂ ਤੋਂ ਬਾਅਦ ਚਿਹਰੇ ਨੂੰ ਧੋ ਲਓ ਅਜਿਹਾ ਹਫ਼ਤੇ ‘ਚ ਤਿੰਨ ਵਾਰ ਜ਼ਰੂਰ ਕਰੋ ਇਸ ਨਾਲ ਡਾਰਕ ਸਰਕਲ ਹੌਲੀ-ਹੌਲੀ ਘੱਟ ਹੋਣ ਲੱਗਣਗੇ
ਗੁਲਾਬ ਜਲ ਦੀ ਮੱਦਦ ਨਾਲ ਡਾਰਕ ਸਰਕਲ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੋ ਹੋ ਅੱਖਾਂ ਬੰਦ ਕਰਕੇ ਗੁਲਾਬ ਜਲ ‘ਚ ਭਿੱਜੀ ਹੋਈ ਰੂੰ ਨੂੰ ਅੱਖਾਂ ‘ਤੇ ਰੱਖੋ ਅਜਿਹਾ ਸਿਰਫ਼ 10 ਮਿੰਟਾਂ ਤੱਕ ਕਰੋ ਅਜਿਹਾ ਕਰਨ ਨਾਲ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਚਮਕ ਉੱਠੇਗੀ।

ਐੱਮਐੱਸਜੀ ਟਿਪਸ

ਬਾਦਾਮ ਦਾ ਤੇਲ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਫਾਇਦੇਮੰਦ ਹੈ ਬਾਦਾਮ ਦੇ ਤੇਲ ਨੂੰ ਅੱਖਾਂ ਦੇ ਆਸ-ਪਾਸ ਲਾ ਕੇ ਕੁਝ ਮਿੰਟਾਂ ਲਈ ਛੱਡ ਦਿਓ, ਫਿਰ ਉਂਗਲੀਆਂ ਨਾਲ 10 ਮਿੰਟਾਂ ਤੱਕ ਹਲਕੀ ਮਾਲਿਸ਼ ਕਰੋ, ਇਸ ਤੋਂ ਬਾਅਦ ਚਿਹਰਾ ਸਾਫ਼ ਕਰ ਲਓ।
ਆਲੂ ਦੀ ਵਰਤੋਂ ਬਹੁਤ ਹੀ ਅਸਰਦਾਰ ਨੁਸਖ਼ਾ ਹੈ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਤੇ ਉਸ ਤੋਂ ਬਾਅਦ ਆਲੂ ਦੀ ਪਤਲੀ ਸਲਾਈਸ ਕੱਟ ਕੇ ਉਨ੍ਹਾਂ ਨੂੰ ਅੱਖਾਂ ‘ਤੇ 20-25 ਮਿੰਟ ਰੱਖੋ ਉਸ ਤੋਂ ਬਾਅਦ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ।

ਐੱਮਐੱਸਜੀ ਟਿਪਸ

ਸੰਤਰੇ ਦਾ ਰਸ ਤੇ ਗਲਿਸਰੀਨ ਦੀ ਵਰਤੋਂ ਵੀ ਬਹੁਤ ਫਾਇਦੇਮੰਦ ਹੈ ਸੰਤਰੇ ਦਾ ਰਸ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜੋ ਕਿ ਚਮੜੀ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਸੰਤਰੇ ਦੇ ਰਸ ‘ਚ ਗਲਿਸਰੀਨ ਦੀਆਂ ਕੁਝ ਬੂੰਦਾਂ ਮਿਲਾਓ ਤੇ ਇਸ ਪੇਸਟ ਨੂੰ ਹਰ ਰੋਜ਼ ਅੱਖਾਂ ਤੇ ਆਸ-ਪਾਸ ਦੇ ਏਰੀਏ ‘ਤੇ ਲਾਓ ਇਹ ਡਾਰਕ ਸਰਕਲ ਤੋਂ ਛੁਟਕਾਰਾ ਦਿਵਾਉਣ ‘ਚ ਪ੍ਰਭਾਵਸ਼ਾਲੀ ਤਰੀਕਾ ਹੈ।

ਜੈਤੂਨ ਦਾ ਤੇਲ ਸੁੰਦਰਤਾ ਨਾਲ ਜੁੜੀਆਂ ਕਈ ਸਮੱਸਿਆਵਾਂ ‘ਚ ਕਾਫ਼ੀ ਫਾਇਦੇਮੰਦ ਹੈ ਇਸ ਦੀ ਅੱਖਾਂ ਦੇ ਆਸ-ਪਾਸ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਇਸ ਨਾਲ ਖੂਨ ਸੰਚਾਰ ਠੀਕ ਰਹਿੰਦਾ ਹੈ ਤੇ ਅੱਖਾਂ ਦੀ ਥਕਾਨ ਘੱਟ ਹੁੰਦੀ ਹੈ ਤੇ ਡਾਰਕ ਸਰਕਲ ਦੀ ਸਮੱਸਿਆ ਵੀ ਘੱਟ ਹੋ ਜਾਂਦੀ ਹੈ।
ਪੁਦੀਨੇ ਦੀਆਂ ਪੱਤੀਆਂ ਨੂੰ ਪੀਹ ਲਓ ਤੇ ਅੱਖਾਂ ਦੇ ਆਲੇ-ਦੁਆਲੇ ਲਾ ਲਓ ਇਸ ਪੇਸਟ ਨੂੰ ਕੁਝ ਦੇਰ ਤੱਕ ਇੰਜ ਹੀ ਛੱਡ ਦਿਓ ਫਿਰ ਅੱਖਾਂ ਨੂੰ ਪਾਣੀ ਨਾਲ ਧੋ ਲਓ ਇਸ ਨਾਲ ਤੁਹਾਨੂੰ ਡਾਰਕ ਸਰਕਲ ਤੋਂ ਛੁਟਕਾਰ ਪਾਉਣ ਲਈ ਕਾਫ਼ੀ ਸਹਾਇਤਾ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.