ਹਰੇਕ ਲਈ ਜ਼ਰੂਰੀ ਹੈ ਪਰਮਾਤਮਾ ਦਾ ਨਾਮ

0
174

ਹਰੇਕ ਲਈ ਜ਼ਰੂਰੀ ਹੈ ਪਰਮਾਤਮਾ ਦਾ ਨਾਮ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਅਸੀਂ ਨਸ਼ਾ ਨਹੀਂ ਕਰਦੇ ਪਰਿਵਾਰ ਵਾਲੇ ਸੁਖ-ਸਹੂਲਤਾਂ ਨਾਲ ਰਹਿੰਦੇ ਹਨ ਰਹਿਣ ਖਾਣ ਨੂੰ ਚੰਗਾ ਹੈ, ਘਰ ਹੈ, ਬੱਚੇ ਹਨ ਤਾਂ ਅਸੀਂ ਕਿਉਂ ਨਾਮ ਸ਼ਬਦ ਲਈਏ? ਆਖ਼ਰ ਅਜਿਹਾ ਕੀ ਹੈ ਨਾਮ ਸ਼ਬਦ ’ਚ ? ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਨਾਮ ਸ਼ਬਦ ਨੂੰ ‘ਨਾਮ’ ਕਹੋ, ‘ਕਲਮਾ’ ਕਹੋ, ‘ਮੈਥਡ ਆਫ਼ ਮੈਡੀਟੇਸ਼ਨ’ ਕਹੋ, ਗੱਲ ਇੱਕ ਹੀ ਹੈ

ਮਾਲਕ ਦਾ ਨਾਮ ਸਾਰੇ ਸੁੱਖਾਂ ਦੀ ਖਾਨ ਹੈ ਆਪ ਜੀ ਨੇ ਫ਼ਰਮਾਇਆ ਕਿ ਜਦੋਂ ਤੁਹਾਡਾ ਵਿੱਲ ਪਾਵਰ, ਆਤਮਬਲ ਕਮਜੋਰ ਹੋਵੇ, ਉਸ ਸਮੇਂ ਦੁਨੀਆ ਦੇ ਹਰ ਆਦਮੀ ਦੀ ਸੋਚ ਬਦਲ ਜਾਂਦੀ ਹੈ ਨੈਗੇਟਿਵ (ਨਕਾਰਾਤਮਕ) ਹੋ ਜਾਂਦੀ ਹੈ ਤੇ ਆਤਮਬਲ ਦੇ ਆਉਣ ਨਾਲ ਪਾਜਿਟੀਵਿਟੀ (ਸਕਾਰਾਤਮਕਤਾ) ਵਧਦੀ ਹੈ, ਸਫ਼ਲਤਾ ਤੁਹਾਡੇ ਕਦਮ ਚੁੰਮਣ ਲੱਗ ਜਾਂਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਰ ਚੰਗੇ ਖੇਤਰ ’ਚ ਸਫ਼ਲਤਾ ਪ੍ਰਾਪਤ ਕਰਨ ਲਈ ਆਤਮਬਲ ਜ਼ਰੂਰੀ ਹੈ, ਪਰ ਅਜਿਹਾ ਕੋਈ ਟਾਨਿਕ ਐਲੋਪੈਥੀ, ਹੋਮਿਊਪੈਥੀ ਆਦਿ ’ਚ ਨਹੀਂ ਬਣਿਆ, ਜਿਸ ਨੂੰ ਖਾਣ ਨਾਲ ਆਤਮਬਲ ਵਧਦਾ ਹੋਵੇ

ਆਪ ਜੀ ਨੇ ਫ਼ਰਮਾਇਆ ਕਿ ਆਤਮਬਲ ਸਾਡੇ ਸਾਰਿਆਂ ’ਚ ਮੌਜ਼ੂਦ ਹੈ ਉਸ ਆਤਮਬਲ ਨੂੰ ਹਾਸਲ ਕਰਨ ਲਈ ਤੁਸੀਂ ਅੰਦਰ ਝਾਕੋ, ਆਪਣੇ ਅੰਦਰ ਜਾਓ ਇਨਸਾਨ ਆਪਣੇ ਅੰਦਰ ਕਿਵੇਂ ਜਾ ਸਕਦਾ ਹੈ ? ਕਿਹੜਾ ਤਰੀਕਾ ਹੈ, ਉਸ ਧੁਨ, ਅਨਹਦ ਨਾਦ ਜੋ ਸਾਰਿਆਂ ਦੇ ਅੰਦਰ ਹੈ, ਜਿਸ ਨਾਲ ਆਤਮਬਲ ਵਧਦਾ ਹੈ, ਉਸ ਨੂੰ ਪ੍ਰਾਪਤ ਕਰਨ ਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਹਿਲਾ ਸਟੇਜ ਹੈ ਸਤਿਸੰਗ ’ਚ ਆਓ, ਪੀਰ-ਫ਼ਕੀਰ ਦੇ ਬਚਨਾਂ ਨੂੰ ਸੁਣੋ ਦੂਜਾ ਨਾਮ ਲਓ ਤੇ ਤੀਜਾ ਉਸ ਦਾ ਅਭਿਆਸ ਕਰੋ ਆਤਮਬਲ ਵਧਾਉਣ ਲਈ ਨਾਮ ਸ਼ਬਦ ਤਾਂ ਮਿਲ ਗਿਆ ਪਰ ਉਸ ਦਾ ਜਾਪ ਨਹੀਂ ਕਰਦੇ ਤਾਂ ਉਹ ਵਧੇਗਾ ਕਿਵੇਂ ?

ਆਪ ਜੀ ਨੇ ਫ਼ਰਮਾਇਆ ਕਿ ਜਿਵੇਂ ਇਨਸਾਨ ਦੇ ਸਾਹਮਣੇ ਘਿਓ, ਦੁੱਧ, ਬਦਾਮ ਰੱਖੇ ਹਨ, ਉਸ ਨੂੰ ਸਜਦਾ ਕਰਨ ਨਾਲ ਨਾ ਤਾਂ ਉਨ੍ਹਾਂ ਦੀ ਪਾਵਰ ਆਵੇਗੀ ਅਤੇ ਨਾ ਹੀ ਸਵਾਦ ਉਨ੍ਹਾਂ ਨੂੰ ਖਾਓਗੇ ਤਾਂ ਹੀ ਸਵਾਦ ਵੀ ਆਵੇਗਾ ਤੇ ਤਾਕਤ ਵੀ ਉਸੇ ਤਰ੍ਹਾਂ ਨਾਮ ਸ਼ਬਦ ਹੈ, ਪੀਰ-ਫ਼ਕੀਰ ਉਸ ਨੂੂੰ ਨਾਮ ਸ਼ਬਦ ਦੇ ਦਿੰਦੇ ਹਨ ਉਸ ਦਾ ਲਗਾਤਾਰ ਅਭਿਆਸ ਕਰੋ, ਜਾਪ ਕਰੋ ਤਾਂ ਉਸ ਦਾ ਅਲੌਕਿਕ ਸਵਾਦ ਵੀ ਆਵੇਗਾ ਤੇ ਆਨੰਦ ਵੀ ਜੋ ਤੁਹਾਨੂੰ ਕਾਮ ਵਾਸਨਾ, ਮੋਹ, ਲੋਭ, ਹੰਕਾਰ ਸਾਰੀਆਂ ਬੁਰਾਈਆਂ ਤੋਂ ਦੂਰ ਕਰ ਦੇਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.