ਗੁਣਾਂ ਦੀ ਖਾਨ, ਅਮਰੂਦ

0
5
Guava

ਗੁਣਾਂ ਦੀ ਖਾਨ, ਅਮਰੂਦ

ਫਲਾਂ ਦਾ ਨਾਂਅ ਸੁਣ ਕੇ ਸਭ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਹਰ ਇੱਕ ਵਿਅਕਤੀ ਦੇ ਮਨਪਸੰਦ ਫਲ ਅਲੱਗ-ਅਲੱਗ ਹੁੰਦੇ ਹਨ ਪਰ ਹਰੇਕ ਫਲ ਕਈ-ਕਈ ਗੁਣਾਂ ਦਾ ਖਜਾਨਾ ਹੁੰਦਾ ਹੈ। ਫਲਾਂ ਤੋਂ ਸਾਨੂੰ ਵਿਟਾਮਿਨ, ਫਾਇਬਰ ਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਹ ਸਾਡੇ ਸਰੀਰ ਲਈ ਬਹੁਤ ਗੁਣਕਾਰੀ ਹਨ ਪਰ ਤਾਂ ਜੇ ਇਹ ਤਾਜ਼ਾ ਤੇ ਮੌਸਮੀ ਹੋਣ।

guava

ਕਈ ਲੋਕ ਆਮ ਤੌਰ ’ਤੇ ਵੱਡੀਆਂ ਦੁਕਾਨਾਂ ਤੋਂ ਮਹਿੰਗੇ ਫਲ ਖਰੀਦ ਲੈਣਾ ਚੰਗਾ ਸਮਝਦੇ ਹਨ ਤੇ ਮੌਸਮੀ ਫਲ ਸਸਤੇ ਹੋਣ ਕਾਰਨ ਨਹੀਂ ਖਰੀਦਦੇ ਪਰ ਮਹਿੰਗੇ ਬੇਮੌਸਮੀ ਫਲਾਂ ਨਾਲੋਂ ਮੌਸਮੀ ਫਲ ਵਧੇਰੇ ਲਾਭ ਦਿੰਦੇ ਹਨ। ਅੱਜ-ਕੱਲ੍ਹ ਦੇ ਮੌਸਮੀ ਫਲਾਂ ਵਿੱਚ ਅਮਰੂਦ ਆ ਰਹੇ ਹਨ। ਇਹ ਸਾਨੂੰ 50-60 ਰੁਪਏ ਕਿੱਲੋ ਅਸਾਨੀ ਨਾਲ ਮਿਲ ਜਾਂਦੇ ਹਨ ਤੇ 100 ਰੁਪਏ ਕਿੱਲੋ ਵਾਲੇ ਸੇਬਾਂ ਨਾਲੋਂ ਜਿਆਦਾ ਚੰਗੇ ਹਨ। ਅੱਜ-ਕੱਲ੍ਹ ਜਿਆਦਾਤਰ ਲੋਕ ਅਮਰੂਦ ਹੀ ਖਾਣਾ ਪਸੰਦ ਕਰਦੇ ਹਨ। ਇਹ ਜਿੱਥੇ ਖਾਣ ਵਿੱਚ ਬਹੁਤ ਸੁਆਦ ਲੱਗਦੇ ਹਨ, ਉੱਥੇ ਸਾਡੇ ਸਰੀਰ ਲਈ ਵੀ ਬਹੁਤ ਗੁਣਕਾਰੀ ਹਨ। ਇਨ੍ਹਾਂ ਵਿੱਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਜੋ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ।

ਸ਼ੂਗਰ ਲੈਵਲ ਨੂੰ ਕੰਟਰੋਲ ਰੱਖਦਾ

ਅੱਜ-ਕੱਲ੍ਹ ਮੋਟਾਪੇ ਤੋਂ ਹਰ ਕੋਈ ਪਰੇਸ਼ਾਨ ਹੈ ਤੇ ਅਮਰੂਦਾਂ ਵਿੱਚ ਕੈਲੋਰੀ ਘੱਟ ਹੁੰਦੀ ਹੈ, ਇਸ ਲਈ ਜੇ ਅਸੀਂ ਅਮਰੂਦ ਰੋਜ਼ਾਨਾ ਰੱਜ ਕੇ ਖਾਈਏ ਤੇ ਭੋਜਨ ਤੇ ਹੋਰ ਚੀਜ਼ਾਂ ਘੱਟ ਕਰ ਦੇਈਏ ਤਾਂ ਮੋਟਾਪੇ ਤੋਂ ਛੁਟਕਾਰਾ ਮਿਲ ਸਕਦਾ ਹੈ।
ਇਸ ਵਿੱਚ ਮੌਜੂਦ ਫਾਈਬਰ ਡਾਇਬਟੀਜ਼ ਦੇ ਮਰੀਜ਼ਾਂ ਲਈ ਲਾਭਕਾਰੀ ਹੈ । ਇਹ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਦਾ ਹੈ ।
ਕਬਜ਼ ਬਹੁਤ ਬਿਮਾਰੀਆਂ ਨੂੰ ਜਨਮ ਦਿੰਦੀ ਹੈ । ਅਮਰੂਦ ਦੇ ਬੀਜ ਸਾਡੇ ਪੇਟ ਨੂੰ ਸਾਫ ਕਰਨ ਵਿੱਚ ਮੱਦਦ ਕਰਦੇ ਹਨ । ਇਸ ਨੂੰ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਪਾਚਣ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ ।

Guava

ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਦੂਰ ਕਰਨ ਵਿੱਚ ਵੀ ਅਮਰੂਦ ਸਹਾਈ

ਇੱਕ ਕਹਾਵਤ ਅਨੁਸਾਰ ‘ਦੰਦ ਗਏ ਸੁਆਦ ਗਿਆ’ ਦੰਦਾਂ ਦੀ ਦੇਖਭਾਲ ਸਾਡੇ ਲਈ ਬਹੁਤ ਅਹਿਮ ਹੈ ਅਮਰੂਦਾਂ ਵਿੱਚ ਦੰਦ ਮਜ਼ਬੂਤ ਰੱਖਣ ਦੇ ਗੁਣ ਹੁੰਦੇ ਹਨ। ਇਹ ਦੰਦਾਂ ਦੀ ਇਨਫੈਕਸ਼ਨ ਦੂਰ ਕਰਦੇ ਨੇ। ਇਸ ਦੀਆਂ ਪੱਤੀਆਂ ਦਾ ਰਸ ਦੰਦਾਂ ਤੇ ਜਾੜ੍ਹਾਂ ਨੂੰ ਮਜ਼ਬੂਤ ਕਰਦਾ ਹੈ ।
ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਦੂਰ ਕਰਨ ਵਿੱਚ ਵੀ ਅਮਰੂਦ ਸਹਾਈ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਸੀ ਤੇ ਲਾਈਕੋਪੀਨ ਨਾਮਕ ਫਾਈਟੋ ਤੱਤ ਪਾਇਆ ਜਾਂਦਾ ਹੈ ਜੋ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। ਇਸ ਲਈ ਸਾਨੂੰ ਅਮਰੂਦਾਂ ਦੀ ਰੁੱਤ ਵਿੱਚ ਰੋਜ਼ਾਨਾ ਅਮਰੂਦ ਜਰੂਰ ਖਾਣੇ ਚਾਹੀਦੇ ਹਨ ਤਾਂ ਕਿ ਇਸ ਦਾ ਪੂਰਾ ਲਾਭ ਲੈ ਸਕੀਏ।
ਸੁਖਦੀਪ ਸਿੰਘ ਗਿੱਲ,
ਸ ਪ ਸ ਚਹਿਲਾਂਵਾਲੀ
ਮੋ. 94174-51887

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.