ਕੈਨੇਡਾ ਰਹਿੰਦੇ ਭਦੌੜ ਦੇ ਹਰਵਿੰਦਰ ਹੈਰੀ ਦੀ ਕੈਲਗਰੀ ਵਿਖੇ ਭਿਆਨਕ ਸੜਕ ਹਾਦਸੇ ਚ ਮੌਤ, ਦੂਜਾ ਭਰਾ ਜਖਮੀ

0
3465
Harvinder Harry, Bhadaur Resident, Canada, Dies Road Accident, Calgary, Second Brother, Injured

ਭਾਰੀ ਬਰਫਬਾਰੀ ਕਾਰਨ ਰੋਡ ‘ਤੇ ਵਾਪਰਿਆ ਹਾਦਸਾ, ਪਿਛੇ ਤੋਂ ਟਰਾਲੇ ਨੇ ਮਾਰੀ ਟੱਕਰ।

ਸਮਾਜ ਸੇਵੀ ਦਰਸ਼ਨ ਕੁਮਾਰ ਭਦੌੜ ਦਾ ਪੁੱਤਰ ਸੀ ਹੈਰੀ।

ਬਰਨਾਲਾ, ਜੀਵਨ ਰਾਮਗੜ੍ਹ

ਕੈਨੇਡਾ ਰਹਿੰਦੇ ਭਦੌੜ ਦੇ ਸਮਾਜ ਸੇਵੀ ਦਰਸ਼ਨ ਕੁਮਾਰ ਕਿਲੇ ਵਾਲੇ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਇੱਕ ਨੌਜਵਾਨ ਪੁੱਤਰ ਦੀ ਕੈਨੇਡਾ ਵਿਖੇ ਕੈਲਗਰੀ ਚ ਬਰਫਬਾਰੀ (ਸਲਿਪਰੀ) ਦੌਰਾਨ ਹੋਏ ਭਿਆਨਕ ਸੜਕ ਹਾਦਸੇ ਚ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੈਲਗਰੀ ਵਿਖੇ ਦੇ ਸ਼ਾਮ ਸਮੇਂ ਸੰਦੀਪ ਕੁਮਾਰ ਸੋਨੀ ਤੇ ਉਸਦਾ ਛੋਟਾ ਭਰਾ ਹਰਵਿੰਦਰ ਕੁਮਾਰ ਹੈਰੀ ਦੋਵੇਂ ਇੱਕ ਗੱਡੀ ਤੇ ਸਵਾਰ ਹੋ ਕੇ ਘਰ ਤੋਂ ਕੰਮ ‘ਤੇ ਜਾ ਰਹੇ ਸਨ।

ਜਦ ਘਰ ਤੋਂ ਪੰਜਾਹ ਕੁ ਕਿਲੋਮੀਟਰ ਦੂਰੀ ‘ਤੇ ਐਡਮਿੰਟਨ ਰੋਡ ‘ਤੇ ਜਾ ਰਹੇ ਸਨ ਤਾਂ ਕੁਝ ਘੰਟੇ ਪਹਿਲਾਂ ਹੋਈ ਭਾਰੀ ਬਰਫਬਾਰੀ ਕਾਰਨ ਰੋਡ ‘ਤੇ ਸਲਿਪਰੀ ਦੀ ਵਜ੍ਹਾ ਕਰਕੇ ਸਾਹਮਣੇ ਜਾ ਰਿਹਾ ਟਰਾਲਾ ਹਾਦਸਾਗ੍ਰਸਤ ਹੋ ਗਿਆ। ਜਿਸ ਦੇ ਪਿੱਛੇ ਉਨ੍ਹਾਂ ਦੀ ਗੱਡੀ ਟਕਰਾ ਗਈ। ਇਸ ਹਾਦਸੇ ਚ ਸੰਦੀਪ ਕੁਮਾਰ ਸੁਰੱਖਿਅਤ ਰਿਹਾ ਪਰ ਸਾਈਡ ‘ਤੇ ਨਾਲ ਬੈਠੇ ਹਰਵਿੰਦਰ ਕੁਮਾਰ ਦੀ ਲੱਤ ਗੱਡੀ ਚ ਲੱਤ ਫਸ ਗਈ।

ਉਸਦੇ ਬਚਾਅ ਲਈ ਜਦ ਸੰਦੀਪ ਕੁਮਾਰ ਗੱਡੀ ਚੋਂ ਉੱਤਰ ਕੇ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਇਸ ਦੌਰਾਨ ਹੀ ਪਿਛੇ ਤੋਂ ਇੱਕ ਤੇਜ ਰਫਤਾਰ ਲੋਡ ਟਰਾਲੇ ਨੇ ਉਨ੍ਹਾਂ ਦੀ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ। ਜਿਸ ਕਾਰਨ ਉਨ੍ਹਾਂ ਦੀ ਗੱਡੀ ਵਿਚਕਾਰ ਹੋਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਹਰਵਿੰਦਰ ਕੁਮਾਰ ਹੈਰੀ (30) ਵੀ ਗੱਡੀ ਚ ਬੁਰੀ ਤਰ੍ਹਾਂ ਫਸ ਗਿਆ। ਜਿਸ ਦੇ ਚਲਦਿਆਂ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਦਕਿ ਸੰਦੀਪ ਕੁਮਾਰ ਸੋਨੀ ਜਖਮੀ ਹੋ ਗਿਆ। ਜਿਸਨੂੰ ਤੁਰੰਤ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ । ਜਿਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ। ਜਿਕਰਯੋਗ ਹੈ ਕਿ ਹਰਵਿੰਦਰ ਕੁਮਾਰ ਆਪਣੇ ਪਿਤਾ ਦਰਸ਼ਨ ਕੁਮਾਰ ਕਿਲੇ ਵਾਲੇ ਅਤੇ 4 ਭਰਾਵਾਂ ਨਾਲ ਲੰਬੇ ਸਮੇਂ ਤੋਂ ਕੈਨੇਡਾ ਵਿਖੇ ਪੱਕੇ ਤੌਰ ‘ਤੇ ਰਹਿ ਰਿਹਾ ਸੀ। ਜਿਉਂ ਹੀ ਇਹ ਮਨਹੂਸ ਖਬਰ ਆਈ ਤਾਂ ਸੋਗ ਦੀ ਲਹਿਰ ਫੈਲ ਗਈ।

ਭਦੌੜ ਰਹਿੰਦੇ ਮਿਰਤਕ ਦੇ ਵੱਡੇ ਭਰਾ ਸਦਮਾਗ੍ਰਸਤ ਪੱਤਰਕਾਰ ਕਾਲਾ ਸ਼ਰਮਾ ਨਾਲ ਜਿਥੇ ਵੱਖ ਵੱਖ ਸਮਾਜ ਸੇਵੀਆਂ, ਰਿਸ਼ਤੇਦਾਰਾਂ, ਸਨੇਹੀਆਂ ਦਾ ਕਾਫਲਾ ਦੁੱਖ ਪ੍ਰਗਟ ਕਰਨ ਪੁੱਜ ਗਿਆ, ਓਥੇ ਕੈਨੇਡਾ ਵਾਸੀ ਪੀੜਤ ਪਰਿਵਾਰ ਨਾਲ ਵੀ ਪਰਿਵਾਰ ਸਨੇਹੀ ਹਮਦਰਦੀ ਦਾ ਇਜ਼ਹਾਰ ਕਰ ਰਹੇ ਹਨ। ਪਰਿਵਾਰ ਅਨੁਸਾਰ ਹਰਵਿੰਦਰ ਕੁਮਾਰ ਦੇ ਵਿਆਹ ਦੀਆ ਵੀ ਇਸੇ ਸਾਲ ਤਿਆਰੀਆਂ ਸਨ, ਪਰੰਤੂ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ। ਹਰਵਿੰਦਰ ਦਾ ਅੰਤਿਮ ਸਸਕਾਰ ਕੈਨੇਡਾ ਦੇ ਕੈਲਗਰੀ ਵਿਖੇ ਹੀ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।