ਮੈਂ ਹੁਣ ਠੀਕ ਹੋ ਰਿਹਾ ਹਾਂ : ਕਪਿਲ ਦੇਵ

0
25
Kapil Dev

ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ। ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ‘ਚ ਭਰਤੀ ਹੋਏ ਭਾਰਤੀ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਆਪਣੀ ਸਿਹਤ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹੁਣ ਠੀਕ ਹੋ ਰਹੇ ਹਨ।

Kapil Dev

ਭਾਰਤ ਨੂੰ ਪਹਿਲੀ ਵਾਰ ਆਪਣੀ ਕਪਤਾਨੀ ‘ਚ 1983 ‘ਚ ਵਿਸ਼ਵ ਜੇਤੂ ਬਣਾਉਣ ਵਾਲੇ ਕਪਿਲ ਦੇਵ ਨੂੰ ਦਿਲ ਦੌਰਾ ਪਿਆ ਸੀ ਤੇ ਉਨ੍ਹਾਂ ਦੀ ਰਾਜਧਾਨੀ ਦੇ ਇੱਕ ਹਸਪਤਾਲ ‘ਚ ਏਂਜੀਓਪਲਾਸਟੀ ਸਰਜਰੀ ਹੋਈ ਸੀ, ਜਿਸ ਤੋਂ ਬਾਅਦ ਉਹ ਰਾਤ ਇੱਕ ਵਜੇ ਓਖਲਾ ਸਥਿਤ ਫੋਰਟਿਸ ਹਸਪਤਾਲ ਪਹੁੰਚੇ ਸਨ। ਫੋਰਟਿਸ ਵੱਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਕਿ ਕਪਿਲ ਦੇਵ ਦੀ ਛਾਤੀ ‘ਚ ਦਰਦ ਦੀ ਸ਼ਿਕਾਇਤ ਦੇ ਨਾਲ ਹਸਪਤਾਲ ਪਹੁੰਚੇ। 62 ਸਾਲਾ ਕਪਿਲ ਦੀ ਜਾਂਚ ਕੀਤੀ ਗਈ ਤੇ ਕੋਰਡੀਓਲਾੱਜੀ ਵਿਭਾਗ ਦੇ ਡਾਇਰੈਕਟਰ ਡਾ. ਅਤੁਲ ਮਾਥੁਰ ਨੇ ਰਾਤ ‘ਚ ਹੀ ਕਪਿਲ ਦੀ ਏਂਜੀਓਪਲਾਸਟੀ ਸਰਜਰੀ ਕੀਤੀ। ਕਪਿਲ ਨੇ ਟਵੀਟ ਕਰਕੇ ਕਿਹਾ, ‘ਤੁਹਾਡੇ ਸਭ ਦੇ ਬੇਹੱਦ ਪਿਆਰ ਤੇ ਸ਼ੁੱਭਕਾਮਨਾਵਾਂ ਦਾ ਬਹੁਤ-ਬਹੁਤ ਧੰਨਵਾਦ। ਮੈਂ ਸਭਾ ਦਾ ਮੇਰੀ ਸਿਹਤ ਲਈ ਪ੍ਰਾਰਥਨਾ ਕਰਨ ਲਈ ਧੰਨਵਾਦ ਕਰਦਾ ਹਾਂ। ਮੈਂ ਹੁਣ ਠੀਕ ਹੋ ਰਿਹਾ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.