ਜੇ. ਐਨ. ਏ. ਦੇ ਮਾਲਕ ਦੇ ਪੁੱਤਰ ਨੇ ਇਲਾਜ ਦੌਰਾਨ ਤੋੜਿਆ ਦਮ

0
35
J. N. A. Son Died

ਆਪਣੀ ਲਾਇਸੰਸੀ ਰਿਵਾਲਰ ਨਾਲ ਬੀਤੀ ਰਾਤ ਮਾਰੀ ਸੀ ਖੁਦ ਨੂੰ ਗੋਲੀ

ਜਲੰਧਰ। ਘਰੇਲੂ ਕਲੇਸ਼ ਦੇ ਚੱਲਦਿਆਂ ਜਲੰਧਰ ਦੇ  ਜੀ. ਐਨ. ਏ. (ਚਾਚੋਕੀ) ਗਰੁੱਪ  ਦੇ ਮਾਲਕ ਦੇ ਪੁੱਤਰ ਨੇ ਬੀਤੀ ਰਾਤ ਆਪਣੀ ਲਾਇਸੰਸੀ ਰਿਵਾਲਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।

J. N. A. Son Died

ਇਸ ਦਰਦਨਾਕ ਘਟਨਾ ਕਾਰਨ ਪੂਰੇ ਸ਼ਹਿਰ ‘ਚ ਗਮ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਗੋਰਾਇਆ ਦੇ ਪਿੰਡ ਵਿਰਕਾਂ ਦੇ ਰਹਿਣ ਵਾਲ ਜੀ. ਐਨ. ਏ. ਗਰੁੱਪ  ਦੇ ਜਗਦੀਸ਼ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਵੱਲੋਂ ਦੇਰ ਰਾਤ ਖ਼ੁਦ ਨੂੰ ਗ਼ੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਤੁਰੰਤ ਜ਼ਖਮੀ ਹਾਲਤ ‘ਚ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਗੁਰਿੰਦਰ ਸਿੰਘ ਨੂੰ ਪਹਿਲਾਂ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਜੌਹਲ ਹਸਪਤਾਲ ਜਲੰਧਰ ‘ਚ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.