ਮਾਝੇ ‘ਚ ਕਿਸਾਨਾਂ ਨੇ ਚਾਰ ਘੰਟੇ ਚੱਕਾ ਜਾਮ ਕਰਕੇ ਮੋਦੀ ਸਰਕਾਰ ਨੂੰ ਲਲਕਾਰਿਆ

0
55

ਮਾਝੇ ‘ਚ ਕਿਸਾਨਾਂ ਨੇ ਚਾਰ ਘੰਟੇ ਚੱਕਾ ਜਾਮ ਕਰਕੇ ਮੋਦੀ ਸਰਕਾਰ ਨੂੰ ਲਲਕਾਰਿਆ

ਅੰਮ੍ਰਿਤਸਰ, (ਰਾਜਨ ਮਾਨ) ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਮਾਝੇ ਵਿੱਚ ਦਰਜਨਾਂ ਥਾਵਾਂ ‘ਤੇ ਕਿਸਾਨਾਂ ਨੇ ਚੱਕਾ ਜਾਮ ਕਰਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕੀਤਾ ਹੈ ਸੜਕਾਂ ‘ਤੇ ਪਰਿਵਾਰਾਂ ਸਮੇਤ ਉਤਰੇ ਕਿਸਾਨਾਂ ਨੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਉਹ ਨਾ ਝੁਕਣਗੇ ਤੇ ਨਾ ਡਰਨਗੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ ਰੇਲਵੇ ਟਰੈਕ ‘ਤੇ ਅੱਜ 43ਵੇਂ ਦਿਨ ਵਿੱਚ ਦਾਖਲ ਹੋ ਗਿਆ , ਜੋ ਲਗਾਤਾਰ ਹਰ ਰੋਜ਼ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਉਜਾਗਰ ਕਰਦਾ ਸਫਲਤਾ ਵੱਲ ਵਧ ਰਿਹਾ ਹੈ ਇਸ ਅੰਦੋਲਨ ਵਿੱਚ ਹਰ ਰੋਜ਼ ਕਿਸਾਨ ਮਜ਼ਦੂਰ , ਬੀਬੀਆਂ ਪੂਰੇ ਰੋਹ ਨਾਲ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੇਲ ਟਰੈਕ ਤੋਂ ਸ਼ਾਮਲ ਹੋ ਕੇ ਦੇਸ਼ ਤੇ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ , ਮੰਡੀ , ਬਜ਼ਾਰ ਤੇ ਜਨਤਕ ਸਾਧਨਾਂ ‘ਤੇ ਮੋਦੀ ਸਰਕਾਰ ਵੱਲੋਂ ਅੰਡਾਨੀਆਂ , ਅੰਬਾਨੀਆਂ ਦਾ ਕਬਜ਼ਾ ਕਰਵਾਉਣ ਵਿਰੁੱਧ ਸੰਘਰਸ਼ ਨੂੰ ਤਿੱਖੇ ਰੂਪ ਵਿੱਚ ਲੜਨ ਦਾ ਸਕੰਲਪ ਕਰਦੇ ਹਨ

ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ 10 ਜ਼ਿਲ੍ਹਿਆਂ ਵਿੱਚ 42 ਤੋਂ ਵੱਧ ਥਾਵਾਂ ‘ਤੇ 12 ਤੋਂ 4 ਵਜੇ ਤੱਕ ਸੜਕੀ ਆਵਾਜਾਈ ਪੂਰੀ ਤਰ੍ਹਾਂ ਜਾਮ ਕੀਤੀ ਤੇ ਕੇਂਦਰ ਸਰਕਾਰ ਖਿਲਾਫ ਭਾਰੀ ਨਾਅਰੇਬਾਜ਼ੀ ਕਰਦਿਆਂ ਕਿਸਾਨ ਮਾਰੂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਇਸੇ ਤਰਾਂ ਫਿਰੋਜ਼ਪੁਰ ਵਿਚ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ , ਫਾਜਿਲਕਾ , ਮੁਕਤਸਰ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ , ਤਰਨਤਾਰਨ ਵਿੱਚ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ , ਹਰਪ੍ਰੀਤ ਸਿੰਘ ਸਿਧਵਾਂ , ਕਪੂਰਥਲਾ ਤੇ ਜਲੰਧਰ ਵਿੱਚ ਖਜਾਨਚੀ ਗੁਰਲਾਲ ਸਿੰਘ , ਹੁਸ਼ਿਆਰਪੁਰ ਤੇ ਗੁਰਦਾਸਪੁਰ ਸਵਿੰਦਰ ਸਿੰਘ ਚੁਤਾਲਾ , ਅੰਮ੍ਰਿਤਸਰ ਵਿਚ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ , ਗੁਰਬਚਨ ਸਿੰਘ ਚੱਬਾ , ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਅੰਮ੍ਰਿਤਸਰ ਗੋਲਡਨ ਗੇਟ ਬਾਈਪਾਸ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਪੱਧਰ ‘ਤੇ ਦੇਸ਼ ਵਾਸੀਆਂ ਦਾ ਇਹ ਅੰਦੋਲਨ ਕਿਸਾਨਾਂ ਮਜ਼ਦੂਰਾਂ ਦੇ ਰੂਪ ਵਿੱਚ ਅੱਜ ਇਤਿਹਾਸ ਰਚ ਗਿਆ ਹੈ

ਇਸ ਦੀਆਂ ਬਰਕਤਾਂ ਸਦਕਾ ਖੇਤੀ ਕਾਨੂੰਨ ਸਮੇਤ ਲੋਕ ਵਿਰੋਧੀ ਕਾਨੂੰਨ ਰੱਦ ਹੋਣਗੇ ਕਾਰਪੋਰੇਟ ਘਰਾਣਿਆਂ ਤੋਂ ਭਾਰਤ ਤੇ ਭਾਰਤੀ ਖੇਤੀ ਨੂੰ ਮੁਕਤ ਕਰਵਾਉਣ ਵਿੱਚ ਅੱਜ ਦਾ ਸੰਘਰਸ਼ ਮੀਲ ਪੱਥਰ ਸਾਬਤ ਹੋਵੇਗਾ ਸ਼ਾਮ 6 ਵਜੇ ਸੂਬਾ ਕੋਰ ਕਮੇਟੀ ਦੀ ਮੀਟਿੰਗ ਤਰਨਤਾਰਨ ਵਿੱਚ ਹੋਵੇਗੀ ਅੱਜ ਦੇ ਇਕੱਠ ਵਿੱਚ ਬੀਬੀਆਂ , ਬੱਚੇ , ਕਿਸਾਨ , ਮਜ਼ਦੂਰ , ਦੁਕਾਨਦਾਰ ਤੇ ਮੁਲਾਜ਼ਮ ਰਈਆ ਮੋੜ , ਜੰਡਿਆਲਾ ਰੇਲਵੇ ਸਟੇਸ਼ਨ , ਮਹਿਤਾ ਚੌਕ , ਗੱਗੋਮਾਹਲ , ਰਾਮਤੀਰਥ , ਲੋਪੋਕੇ ਚੋਗਾਵਾਂ , ਖਾਸਾ ਆਦਿ ਥਾਵਾਂ ਤੇ ਪਹੁੰਚੇ

ਇਸੇ ਤਰ੍ਹਾਂ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਗੁਰਦਾਸਪੁਰ ਵੱਲੋਂ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂ ਵਾਲੀ ਦਲਜੀਤ ਸਿੰਘ ਚਿਤੋੜਗੜ ਰਛਪਾਲ ਸਿੰਘ ਟਰਪਈ  ਦੀ ਅਗਵਾਈ ਵਿਚ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਤੇ ਕੱਥੂਨੰਗਲ ਟੋਲ ਪਲਾਜ਼ਾ ਤੇ ਅਜ 12 ਵਜੇ ਤੋਂ ਸਾਮ 4 ਵਜੇ ਤੱਕ ਧਰਨਾ ਦੇ ਕੇ  ਆਵਾਜਾਈ ਮੁਕੰਮਲ ਤੋਰ ਤੇ ਬੰਦ ਕੀਤੀ ਗਈ ਅਤੇ ਮੰਗ ਕੀਤੀ ਗਈ

ਕਿਸਾਨ ਮਾਰੂ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਐਕਟ ਨੂੰ ਵਾਪਿਸ ਲਿਆ ਜਾਵੇ  ਅੱਜ ਦੇ ਇਕੱਠ ਵਿੱਚ  ਅਜੀਤ ਸਿੰਘ ਖੋਖਰ, ਸਾਹਿਬ ਸਿੰਘ ਖੋਖਰ ਸਕੱਤਰ ਸਿੰਘ ਭੇਟ ਪੱਤਣ, ਗੁਰਬਚਨ ਸਿੰਘ, ਅਜਮੇਰ ਸਿੰਘ ਕੋਟ ਟੋਡਰ ਮਲ, ਹਰਪਾਲ਼ ਸਿੰਘ ਗੋਸਲ, ਸਤਨਾਮ ਸਿੰਘ, ਸੁਖਪ੍ਰੀਤ ਸਿੰਘ, ਗੁਰਪਾਲ ਸਿੰਘ ਗੁਰੀ (ਪੰਜਾਬ ਸਟੂਡੈਂਟ ਯੂਨੀਅਨ) ਪ੍ਰਮੋਦ ਕੁਮਾਰ (ਸੂਬਾ ਸਕੱਤਰ ਟੀ ਐਸ ਯੂ), ਭਜਨ ਸਿੰਘ ਲਾਲਵਾਲਾ, ਜਗਤਾਰ ਸਿੰਘ ਖੁੱਡਾ , ਮੰਗਲ ਸਿੰਘ ਗੋਸਲ, ਜਗਤਾਰ ਸਿੰਘ,  ਹਰਦੀਪ ਸਿੰਘ ਨਾਨੋਵਾਲੀਆ (ਜਲ ਸਪਲਾਈ ਤੇ ਸੈਨੀਟੇਸ਼ਨ) ਅਤਿੰਦਰਪਾਲ ਸਿੰਘ ਸਾਰਚੂਰ,  ਰਾਜਵਿੰਦਰ ਸਿੰਘ ਨਾਗ ਸੁਖਵਿੰਦਰ ਸਿੰਘ  ਬਖਸੀਸ ਸਿੰਘ ਕੀੜੀ ਚਮਕੌਰ ਸਿੰਘ ਬੋੜੇਵਾਲ ਆਦਿ ਆਗੂਆਂ ਨੇ ਸਬੋਧਨ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.