ਸਾਲ 2021’ਚ (ਸਰਵੋਦਿਆ) ਸਭ ਦੇ ਵਿਕਾਸ ਦੀ ਉਮੀਦ

0
19

ਸਾਲ 2021’ਚ (ਸਰਵੋਦਿਆ) ਸਭ ਦੇ ਵਿਕਾਸ ਦੀ ਉਮੀਦ

ਸਾਲ 2020 ਦੀਆਂ ਤਮਾਮ ਘਟਨਾਵਾਂ ਨਾਲ ਜੀਵਨ ’ਚ ਜੋ ਖਾਲੀਪਣ ਪੈਦਾ ਹੋਇਆ ਮੰਨੋ 2021 ਸਭ ਦੀ ਭਰਪਾਈ ਕਰਨ ਦਾ ਸਾਲ ਹੈ ਅੱਜ ਤੋਂ ਠੀਕ ਸੌ ਸਾਲ ਪਹਿਲਾਂ 1920 ਦਾ ਦੌਰ ਵੀ ਇੱਕ ਮਹਾਂਮਾਰੀ ਨਾਲ ਹੀ ਜੂਝਿਆ ਸੀ ਅਤੇ ਉਦੋਂ ਅਜਿਹੀ ਹੀ ਉਮੀਦ 1921 ਤੋਂ ਕੀਤੀ ਗਈ ਸੀ ਭਾਰਤੀ ਜਨਗਣਨਾ ਦੀ ਦ੍ਰਿਸ਼ਟੀ ਨਾਲ ਦੇਖੀਏ ਤਾਂ ਇਹੀ ਸਾਲ ਸੀ ਜਦੋਂ ਪਹਿਲੀ ਅਤੇ ਆਖ਼ਰੀ ਵਾਰ ਅਬਾਦੀ ਘਟੀ ਸੀ ਇਸ ਸਦੀ ਦੇ 21ਵੇਂ ਸਾਲ ’ਚ (ਸਰਵੋਦਿਆ) ਸਭ ਦੇ ਵਿਕਾਸ ਦੀ ਜੋ ਸੰਭਾਵਨਾ ਸਾਰਿਆਂ ’ਚ ਛਾਲਾਂ ਮਾਰ ਰਹੀ ਹੈ ਉਸ ਨੂੰ ਗਾਂਧੀ ਦੇ ਦਿਗਦਰਸ਼ਨ ’ਚ ਸੌ ਸਾਲ ਪਹਿਲਾਂ ਹੀ ਦੇਖਿਆ ਜਾ ਸਕਦਾ ਹੈ ਜ਼ਿਕਰਯੋਗ ਹੈ ਕਿ (ਸਰਵੋਦਿਆ) ਸਭ ਦਾ ਵਿਕਾਸ ਇੱਕ ਅਜਿਹਾ ਵਿਚਾਰ ਹੈ ਜਿਸ ਵਿਚ ਸਭ ਦੇ ਹਿੱਤ ਦੀ ਭਾਰਤੀ ਕਲਪਨਾ, ਸੁਕਰਾਤ ਦੀ ਸੱਚ-ਸਾਧਨਾ ਅਤੇ ਰਸਕਿਨ ਦੀ ਅੰਤੋਦਿਆ ਦੀ ਧਾਰਨਾ ਸ਼ਾਮਲ ਹੈ ਸਰਵੋਦਿਆ ਸਰਵ ਅਤੇ ਉਦੈ ਦੇ ਯੋਗ ਨਾਲ ਬਣਿਆ ਸ਼ਬਦ ਹੈ

ਜਿਸ ਦਾ ਸਿੱਧਾ ਅਰਥ ਸਭ ਦੇ ਉਦੈ (ਵਿਕਾਸ) ਅਤੇ ਸਭ ਤਰ੍ਹਾਂ ਦੇ ਉਦੈ (ਵਿਕਾਸ) ਤੋਂ ਹੈ ਗਾਂਧੀ ਦੇ ਵਿਚਾਰਾਂ ਨੂੰ ਹੋਰ ਵੱਡਾ ਕਰਕੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਅਜਿਹੇ ਸ਼ਬਦਾਂ ਦਾ ਮਤਲਬ ਅਤੇ ਭਾਵ ਜੱਗ ਸੁਧਾਰਕ ਦੀ ਭੂਮਿਕਾ ’ਚ ਰਹੇ ਹਨ ਉਨ੍ਹਾਂ ਕਿਹਾ ਸੀ ਕਿ ਮੈਂ ਆਪਣੇ ਪਿੱਛੇ ਕੋਈ ਪੰਥ ਅਤੇ ਸੰਪਰਦਾਏ ਨਹੀਂ ਛੱਡਣਾ ਚਾਹੁੰਦਾ ਹਾਂ ਉਕਤ ਕਥਨ ਤੋਂ ਇਹ ਸਾਫ਼ ਹੈ ਕਿ ਸਰਵੋਦਿਆ ਜੀਵਨ ਦੀ ਸਮੁੱਚਤਾ ਹੈ ਜਾਹਿਰ ਹੈ ਲੋਕ-ਲੁਭਾਊ ¬ਕ੍ਰਾਂਤੀ ਦੀ ਬਜਾਇ 21ਵੀਂ ਸਦੀ ਦੇ ਇਸ 21ਵੇਂ ਸਾਲ ਨੂੰ ਵਿਕਾਸ ਦਾ ਜ਼ਰੀਆ ਬਣਾ ਦੇਣਾ ਚਾਹੀਦਾ ਹੈ ਅਤੇ ਅਜਿਹਾ ਵਿਕਾਸ ਜਿੱਥੋਂ ਸਾਰਿਆਂ ਨੂੰ ਇਹ ਅਹਿਸਾਸ ਹੋਵੇ ਕਿ ਇਹ ਉਨ੍ਹਾਂ ਦਾ ਦੇਸ਼ ਹੈ ਅਤੇ ਜੀਵਨ ਆਸਾਨ ਹੋਇਆ ਹੈ

ਅਸੀਂ ਇਹ ਉਮੀਦ ਵੀ ਨਹੀਂ ਬੰਨ੍ਹਾ ਰਹੇ ਹਾਂ ਕਿ ਆਉਣ ਵਾਲੀਆਂ ਚੁਣੌਤੀਆਂ ਇਸ ਸਾਲ ’ਚ ਖ਼ਤਮ ਹੋ ਜਾਣਗੀਆਂ ਪਰ 2021 ’ਚ ਕੁਝ ਅਜਿਹਾ ਹੋਵੇ ਕਿ 2020 ਦੀਆਂ ਬੁਰੀਆਂ ਯਾਦਾਂ ਜੀਵਨ ਤੋਂ ਦੂਰ ਹੋ ਜਾਣ ਇਸ ਸਦੀ ਦੀ ਸੰਭਾਵਤ ਸਭ ਤੋਂ ਵੱਡੀ ਤ੍ਰਾਸਦੀ ਕੋਰੋਨਾ ਸਬੰਧੀ ਇੱਕ ਚੰਗੀ ਖ਼ਬਰ ਹੈ ਕਿ ਟੀਕਾ ਬਣ ਕੇ ਤਿਆਰ ਹੋ ਗਿਆ ਹੈ ਅਤੇ ਇਸ ਦੀ ਪਹੁੰਚ ’ਚ ਪੂਰਾ ਦੇਸ਼ ਜਲਦੀ ਹੋਵੇਗਾ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ’ਚੋਂ ਇੱਕ ਹੈ ਜਿਨ੍ਹਾਂ ਨੇ ਇਕੱਠਿਆਂ ਦੋ ਨਿਰਮਾਤਾ ਕੰਪਨੀਆਂ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ ਇਸ ਸਮੇਂ ਦੁਨੀਆ ਦੇ 11 ਤੋਂ ਜ਼ਿਆਦਾ ਦੇਸ਼ਾਂ ’ਚ ਕੋਵਿਡ-19 ਦਾ Îਟੀਕਾ ਦਿੱਤਾ ਜਾ ਰਿਹਾ ਹੈ ਜਿਸ ’ਚ ਅਜਿਹੇ ਦੇਸ਼ਾਂ ਦੀ ਗਿਣਤੀ ਘੱਟ ਹੈ ਜਿੱਥੋਂ ਦੋ ਕੋਰੋਨਾ ਵੈਕਸੀਨ ਵਰਤੀਆਂ ਜਾ ਰਹੀਆਂ ਹਨ ਮੌਜੂਦਾ ਸਮੇਂ ’ਚ ਟੀਕਾਕਰਨ ਇੱਕ ਭਿਆਨਕ ਬਿਮਾਰੀ ਤੋਂ ਮੁਕਤੀ ਦੇਵੇਗਾ ਜੋ ਸਰਵੋਦਿਆ (ਸਭ ਦੇ ਵਿਕਾਸ) ਦਾ ਇੱਕ ਪ੍ਰਤੀਕ ਹੀ ਕਿਹਾ ਜਾਵੇਗਾ

21ਵੀਂ ਸਦੀ ਦਾ 21ਵਾਂ ਸਾਲ ਆਮ ਸਾਲਾਂ ਦੀ ਤਰ੍ਹਾਂ ਨਹੀਂ ਹੈ ਇਹ ਇਸ ਗੱਲ ਨੂੰ ਵੀ ਤੈਅ ਕਰੇਗਾ ਕਿ ਪਿਛਲੇ ਸਾਲ ਜੋ ਗੁਆਇਆ ਗਿਆ ਉਸ ਦੀ ਭਰਪਾਈ ਕਿੰਨੀ ਸ਼ਿੱਦਤ ਲਾਲ ਕੀਤੀ ਗਈ ਭਾਰਤ ਸਮੇਤ ਦੁਨੀਆ ਨੇ ਕੋਵਿਡ-19 ਦਾ ਪੂਰਾ ਇੱਕ ਸਾਲ ਦੇਖਿਆ ਅਰਥਵਿਵਸਥਾ ਤਹਿਸ-ਨਹਿਸ ਹੋਈ, ਲਗਭਗ ਇੱਕ ਕਰੋੜ ਦੀ ਤਦਾਦ ’ਚ ਲੋਕ ਇਸ ਵਾਇਰਸ ਤੋਂ ਪੀੜਤ ਹੋਏ ਅਮਰੀਕਾ ’ਚ ਤਾਂ ਇਹ ਤਦਾਦ 2 ਕਰੋੜ ਦੇ ਆਸ-ਪਾਸ ਹੈ ਹਾਲੇ ਵੀ ਯੂਰਪ ਅਤੇ ਅਮਰੀਕਾ ਦੇ ਦੇਸ਼ਾਂ ’ਚ ਮੌਤ ਦਾ ਦੌਰ ਜਾਰੀ ਹੈ ਕੋੋਰੋਨਾ ਹਾਲੇ ਗਿਆ ਨਹੀਂ ਅਜਿਹੇ ’ਚ ਚੁਣੌਤੀ ਨਾ ਘਟੀ ਹੈ ਅਤੇ ਨਾ ਮੱਧਮ ਹੋਈ ਹੈ ਪਹਿਲੀ ਚੁਣੌਤੀ ਕੋੋਰੋਨਾ ਮੁਕਤ ਭਾਰਤ ਫ਼ਿਰ ਸੁਸ਼ਾਸਨ ਦੀ ਰਾਹ ’ਤੇ ਚੱਲਣਾ ਉਂਜ ਸੁਸ਼ਾਸਨ ਖੁਦ ’ਚ ਇੱਕ ਚਹੁੰਮਖੀ ਵਿਕਾਸ ਹੈ

ਜਿੱਥੇ ਸਮਾਵੇਸ਼ੀ ਵਿਕਾਸ ਦੇ ਨਾਲ ਸਮੁੱਚੇ ਵਿਕਾਸ ਦਾ ਪ੍ਰਭਾਵ ਹੁੰਦਾ ਹੈ ਪਰ ਬੀਤੇ ਇੱਕ ਸਾਲ ’ਚ ਭਾਰਤ ਦੀ ਅਰਥਵਿਵਸਥਾ ਜਿਸ ਤਰ੍ਹਾਂ ਮੁਰਝਾਈ ਹੈ ਇਹ ਸਮਾਵੇਸ਼ੀ ਵਿਕਾਸ ਦੇ ਪਹਿਰਾਵੇ ਨੂੰ ਚਕਨਾਚੂਰ ਕਰ ਦਿੰਦਾ ਹੈ ਹਾਲਾਂਕਿ ਇਸ ਵਿਚਕਾਰ ਇੱਕ ਚੰਗੀ ਖਬਰ ਇਹ ਹੈ ਕਿ ਸਾਢੇ ਤਿੰਨ ਸਾਲ ਦੇ ਜੀਐਸਟੀ ਦੇ ਪੂਰੇ ਕਾਲਖੰਡ ’ਚ ਦਸਬੰਰ 2020 ’ਚ ਉਗਰਾਹੀ 1 ਲੱਖ 15 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਹੋਈ ਹੈ ਜੋ ਕਿਸੇ ਵੀ ਮਹੀਨੇ ਦਾ ਰਿਕਾਰਡ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕੋੋਰੋਨਾ ਦੇ ਡੰਗ ਤੋਂ ਕਾਰੋਬਾਰ ਉੱਭਰ ਰਿਹਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਰਵੋਦਿਆ ਅਤੇ ਸੁਸ਼ਾਸਨ ਲੀਹ ’ਤੇ ਹਨ ਇਸ ਲਈ ਵੱਖ ਤੋਂ ਪ੍ਰਯੋਗ ਦੀ ਲੋੜ ਹੈ ਜਿਸ ’ਚ ਪਹਿਲੀ ਪਹਿਲ ਸਿਹਤ ਫ਼ਿਰ ਸਾਰੇ ਤਰ੍ਹਾਂ ਦੇ ਵਿਕਾਸ ਹਨ ਬੇਹੱਦ ਬੇਰੁਜ਼ਗਾਰੀ ਅਤੇ ਬੇਸ਼ੁਮਾਰ ਬਿਮਾਰੀ ਇਸ ਗੱਲ ਦਾ ਪ੍ਰਤੀਕ ਹੈ ਕਿ ਸਰਵੋਦਿਆ ਦੀ ਕਰਵਟ ਆਸਾਨ ਨਹੀਂ ਹੋਵੇਗੀ

8ਵੀਂ ਪੰਜ ਸਾਲਾ ਯੋਜਨਾ 1992 ਤੋਂ ਚੱਲਿਆ ਸਮਾਵੇਸ਼ੀ ਵਿਕਾਸ ਅਤੇ ਉਦੋਂ ਤੋਂ ਯਾਤਰਾ ’ਤੇ ਨਿੱਕਲਿਆ ਸੁਸ਼ਾਸਨ ਇੱਕ-ਦੂਜੇ ਨਾਲ ਵੀ ਹਨ ਅਤੇ ਪੂਰਕ ਵੀ ਪਰ ਸਰਵੋਦਿਆ ਦੂਰ ਦੀ ਕੌੜੀ ਬਣੀ ਰਹੀ ਦੇਸ਼ ’ਚ ਹਰ ਚੌਥਾ ਵਿਅਕਤੀ ਗਰੀਬੀ ਰੇਖਾ ਤੋਂ ਹੇਠਾਂ ਹੈ ਅਤੇ ਏਨੇ ਹੀ ਅਨਪੜ੍ਹ ਹਾਲੀਆ ਅੰਕੜੇ ਵੀ ਦੱਸਦੇ ਹਨ ਕਿ ਦੇਸ਼ ਗਰੀਬੀ ਅਤੇ ਭੁੱਖ ਨਾਲ ਭਰਿਆ ਹੈ ਜਾਹਿਰ ਹੈ ਕਿ ਇਹ ਗਾਂਧੀ ਦੇ ਦਰਸ਼ਨ ਸਰਵੋਦਿਆ ਦੇ ਵਿਰੁੱਧ ਹੈ ਸਮਾਵੇਸ਼ੀ ਵਿਕਾਸ ਪੁਖ਼ਤਾ ਕੀਤਾ ਜਾਵੇ, ਸਰਵੋਦਿਆ ਦਾ ਰਸਤਾ ਖੁਦ ਚੌੜਾ ਹੋ ਜਾਵੇਗਾ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਚਿਕਿਤਸਾ ਤਮਾਮ ਬੁਨਿਆਦੀ ਤੱਤ ਕੀ ਇਸ ਸਾਲ ਅਜਿਹੀਆਂ ਚੁਣੌਤੀਆਂ ਨਾਲ ਨਿਪਟਣ ’ਚ ਮੱਦਦਗਾਰ ਹੋਣਗੇ

ਸਰਕਾਰ ਦੀਆਂ ਰਣਨੀਤੀਆਂ ਅਤੇ ਜਨਤਾ ਨੂੰ ਦਿੱਤੇ ਜਾਣ ਵਾਲਾ ਵਿਕਾਸ ਇਹ ਤੈਅ ਕਰਦਾ ਹੈ ਕਿ ਸੁਸ਼ਾਸਨ ਕਿੰਨਾ ਅੱਗੇ ਵਧਿਆ ਹੈ ਇੱਥੇ ਮੈਂ ਯਾਦ ਦਿਵਾ ਦੇਵਾਂ ਕਿ ਸੁਸ਼ਾਸਨ ਸਰਕਾਰ ਦੀ ਮਜ਼ਬੂਤੀ ਅਤੇ ਮਾਤਰ ਉਸ ਦੀਆਂ ਨੀਤੀਆਂ ਦੇ ਨਿਰਮਾਣ ਨਾਲ ਪੂਰਾ ਨਹੀਂ ਹੁੰਦਾ ਸੁਸ਼ਾਸਨ ਲੋਕ-ਸ਼ਕਤੀਕਰਨ ਹੈ ਕਿਸਾਨਾਂ ਦੇ ਵਿਕਾਸ ਅਤੇ ਨੌਜਵਾਨਾਂ ਦੇ ਰੁਜ਼ਗਾਰ ਦੋ ਵੱਡੀਆਂ ਕਸੌਟੀਆਂ ਹਮੇਸ਼ਾ ਸਰਕਾਰਾਂ ਲਈ ਰਹੀਆਂ ਕਿਸਾਨ ਅਤੇ ਜਵਾਨ ਸੁਸ਼ਾਸਨ ਦੀ ਰਾਹ ਸਾਲਾਂ ਤੋਂ ਦੇਖ ਰਹੇ ਹਨ

ਪਰ ਦੁੱਖਦ ਪੱਖ ਇਹ ਹੈ ਕਿ ਕਿਸਾਨ ਇਨ੍ਹੀਂ ਦਿਨੀਂ ਅੰਦੋਲਨ ਕਰ ਰਹੇ ਹਨ ਅਤੇ ਬੇਰੁਜ਼ਗਾਰ ਨੌਜਵਾਨ ਖਾਕ ਛਾਣ ਰਿਹਾ ਹੈ ਸਵਾਲ ਹੈ ਕਿ ਅਜਿਹੇ ਸਵਾਲਾਂ ਦੇ ਜਵਾਬ ਕੀ ਇਸ ਸਾਲ ਮਿਲ ਸਕਣਗੇ ਦੁਵਿਧਾ ਵਧੀ ਹੈ ਅਤੇ ਸਰਕਾਰ ਵੀ ਸੁਵਿਧਾ ’ਚ ਦਿਖਾਈ ਨਹੀਂ ਦਿੰਦੀ ਹੈ ਦੋ ਟੁੱਕ ਇਹ ਵੀ ਹੈ ਕਿ ਸਰਕਾਰ ਬਹੁਮਤ ਨਾਲ ਬਣਦੀ ਹੈ ਅਤੇ ਮੌਜ਼ੂਦਾ ਸਮੇਂ ’ਚ ਦੇਸ਼ ਦੇ ਬਹੁਗਿਣਤੀ ਕਿਸਾਨ ਅੰਦੋਲਨ ’ਚ ਹਨ ਸਰਕਾਰ ਕਾਨੂੰਨ ਦੇਣ ’ਤੇ ਉਤਾਰੂ ਹੈ ਅਤੇ ਕਿਸਾਨ ਲੈਣਾ ਨਹੀਂ ਚਾਹੁੰਦੇ ਕੀ ਇਹ ਸਾਲ ਕਿਸਾਨਾਂ-ਬੇਰੁਜ਼ਗਾਰਾਂ ਲਈ ਸਰਵੋਦਿਆ ਦਾ ਕੰਮ ਕਰੇਗਾ

ਅੱਜ ਤੋਂ ਤਿੰਨ ਸਾਲ ਪਹਿਲਾਂ ਮੋਦੀ ਸਰਕਾਰ ਨੇ ਨਿਊ ਇੰਡੀਆ ਦੀ ਧਾਰਨਾ ਦਿੱਤੀ ਸੀ ਤੇਜ਼ੀ ਨਾਲ ਬਦਲਦੇ ਸੰਸਾਰਿਕ ਪਰਿਦ੍ਰਿਸ਼ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਭਾਰਤ ਨੂੰ ਨਵਾਂ ਰੂਪ ਦੇਣਾ ਲਜ਼ਮੀ ਹੈ ਸ਼ਾਇਦ ਨਿਊ ਇੰਡੀਆ ਦੀ ਧਾਰਨਾ ਵੀ ਇਸ ਮਨੋਦਸ਼ਾ ਤੋਂ ਪ੍ਰਭਾਵਿਤ ਹੈ ਪਰ ਇਹ ਤਾਂ ਹੀ ਸੰਭਵ ਹੈ ਜਦੋਂ ਪਿੰਡ ਅਤੇ ਸ਼ਹਿਰ, ਅਮੀਰ ਅਤੇ ਗਰੀਬ, ਇਸਤਰੀ ਅਤੇ ਪੁਰਸ਼ ਸਮੇਤ ਸਾਰੇ ਤਰ੍ਹਾਂ ਦੀ ਅਸਮਾਨਤਾ ਨੂੰ ਪੂਰਨ ਦਾ ਕੰਮ ਕੀਤਾ ਜਾ ਸਕੇਗਾ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨਿਊ ਇੰਡੀਆ, ਪੁਰਾਣਾ ਭਾਰਤ ਹੀ ਬਣ ਕੇ ਰਹਿ ਜਾਵੇਗਾ

21ਵੀਂ ਸਦੀ ਦਾ ਇਹ 21ਵਾਂ ਸਾਲ ਨਿਊ ਇੰਡੀਆ ਨੂੰ ਵੀ ਇੱਕ ਨਵਾਂ ਮੁਕਾਮ ਦੇ ਸਕੇਗਾ ਇਹ ਚੁਣੌਤੀ ਵੀ ਰਹੇਗੀ ਉਮੀਦ ਰੱਖਣ ਵਿਚ ਕੋਈ ਹਰਜ਼ ਨਹੀਂ ਹੈ ਪਰ ਸਰਵੋਦਿਆ ਭਰਿਆ ਦੇਸ਼ ਦੇਣਾ ਮੋਦੀ ਸਰਕਾਰ ਲਈ ਵੱਡੀ ਚੁਣੌਤੀ ਰਹੇਗੀ ਜਿਸ ਤਰ੍ਹਾਂ ਸੰਸਾਰਿਕ ਦ੍ਰਿਸ਼ਟੀਕੋਣ ਬਦਲ ਰਹੇ ਹਨ ਕੂਟਨੀਤਿਕ ਅਤੇ ਰਾਜਨੀਤਿਕ ਤੌਰ-ਤਰੀਕਿਆਂ ਵਿਚ ਫੇਰਬਦਲ ਹੋਇਆ ਹੈ ਉਸ ਨੂੰ ਦੇਖਦੇ ਹੋਏ ਵੀ ਇਹ ਨਵਾਂ ਸਾਲ ਕਈ ਉਮੀਦਾਂ ਨੂੰ ਭਰ ਜਾਂਦਾ ਹੈ ਫ਼ਿਲਹਾਲ ਸਰਕਾਰ ਤੋਂ ਰਾਸ਼ਟਰੀ ਹਿੱਤ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਸਭ ਦੇ ਉਦੈ (ਵਿਕਾਸ) ਨੂੰ ਨੀਤੀਆਂ ਵਿਚ ਉਤਾਰਦੇ ਹੋਏ ਸੁਖਮਈ ਜੀਵਨ ਦੀ ਹਾਸ 2021 ਵਿਚ ਰਹੇਗੀ
ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.