ਬਾਰਡਰ ‘ਤੇ ਵਧਿਆ ਤਣਾਅ , ਬੀਐਸਐਫ਼ ਨੇ ਚਾਰ ਪਾਕਿਸਤਾਨੀ ਮਾਰੇ

0
270

ਜੰਮੂ 

ਬਾਰਡਰ ‘ਤੇ ਪਾਕਿ ਵੱਲੋਂ ਕੀਤੀ ਜਾ ਰਹੀ ਲਗਾਤਾਰ ਫਾਇਰਿੰਗ ਜਾਰੀ ਹੈ । ਸਨਿੱਚਰਵਾਰ 6: 30 ਵਜੇ ਪਾਕਿਸਤਾਨ ਵੱਲੋਂ ਫਾਇਰਿੰਗ ਸ਼ੁਰੂ ਕੀਤੀ ਗਈ ਤੇ ਲਗਾਤਾਰ ਜਾਰੀ ਹੈ । ਆਰਐਸਪੁਰਾ, ਅਰਨੀਆ ਤੇ ਰਾਮਗੜ੍ਹ ਸੈਕਟਰ ‘ਚ ਪਾਕਿਸਤਾਨ ਨੇ ਪੂਰੀ ਰਾਤ ਫਾਇਰਿੰਗ ਕੀਤੀ। ਭਾਰਤੀ

ਫੌਜ ਨੇ ਜਵਾਬੀ ਕਾਰਵਾਈ ‘ਚ 4 ਪਾਕਿਸਤਾਨੀ ਨੂੰ ਢਹਿ ਢੇਰੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਾਕਿ ਵੱਲੋਂ ਬੀਤੀ ਰਾਤ ਜੰਮੂ ਦੀਆਂ ਲਗਭਗ 30 ਪੋਸਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪਾਕਿ ਨੇ ਰਿਹਾਇੰਸੀ ਇਲਾਕਿਆਂ ‘ਤੇ ਫਾਇਰਿੰਗ ਕੀਤੀ। ਭਾਰਤੀ ਫੌਜ ਨੇ ਜਵਾਬੀ ਕਾਰਵਾਈ ‘ਚ ਸਿਆਲਕੋਟ ‘ਚ 4 ਬੰਦੇ ਢੇਰ ਕਰ ਦਿੱਤੇ, ਦਰਜਨ ਦੇ ਕਰੀਬ ਜਖ਼ਮੀ ਹਨ।

ਫਾਇਰਿੰਗ ਕਾਰਨ 5 ਕਿਲੋਮੀਟਰ ਏਰੀਏ ਦੇ ਸਕੂਲ ਵੀ ਬੰਦ ਕਰ ਦਿੰਤੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਲਾਗਤਾਰ ਫਾਇਰਿੰਗ ਜਾਰੀ ਹੈ । ਪਰ ਉਹ ਘਰ ਨਹੀਂ ਛੱਡਣਗੇ। ਜੇਕਰ ਪਾਕਿ 2000 ਗੋਲੇ ਸੁੱਟਦਾ ਹੈ ਤਾਂ ਸਾਨੂੰ ਵੀ 10 ਹਜ਼ਾਰ ਗੋਲੇ ਸੁੱਟਣੇ ਚਾਹੀਦੇ ਹਨ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣਾ ਦੀ ਗੱਲ ਕੀਤੀ ਤਾਂ ਕੋਈ ਨਾਗਰਿਕ ਆਪਣਾ ਘਰ ਛੱਡਣ ਨੂੰ ਤਿਆਰ ਨਹੀਂ ਸੀ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ