ਭਾਰਤੀ ਫੌਜ ਨੇ ਚੀਨੀ ਘੁਸਪੈਠ ਨੂੰ ਕੀਤਾ ਨਾਕਾਮ, ਡ੍ਰੈਗਨ ਦੇ 20 ਫੌਜੀ ਜ਼ਖਮੀ

0
89
Chinese Dragon

ਦੋਵਾਂ ਦੇਸ਼ਾਂ ਦਰਮਿਆਨ ਵਧਿਆ ਤਣਾਅ

ਨਵੀਂ ਦਿੱਲੀ। ਭਾਰਤ ਤੇ ਚੀਨ ਦਰਮਿਆਨ ਤਣਾਅ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਚੀਨ ਆਪਣੀਆਂ ਹਰਕਮਾਂ ਤੋਂ ਬਾਜ ਨਹੀਂ ਆ ਰਿਹਾ ਹੈ ਇੱਕ ਪਾਸੇ ਤਾਂ ਗੱਲਬਾਤ ਕਰਦਾ ਹੈ ਦੂਜੇ ਪਾਸੇ ਸਾਜਿਸ਼ ਕਰਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਸਿੱਕਮ ’ਚ ਭਾਰਤ ਤੇ ਚੀਨੀ ਫੌਜ ਦਰਮਿਆਨ ਝੜਪ ਦੀਆਂ ਖਬਰਾਂ ਆ ਰਹੀਆਂ ਹਨ।

Chinese Dragon

ਨਾਰਥ ਸਿੱਕਮ ਦੇ ਨਾਕੂਲਾ ਸੈਕਟਰ ’ਚ ਪਿਛਲੇ ਹਫ਼ਤੇ ਚੀਨ ਦੀ ਪੀਪੁਲਸ ਲਿਬ੍ਰੇਸ਼ਨ ਆਰਮੀ ਨੇ ਅਸਲ ਕੰਟਰੋਲ ਰੇਖਾ ਦੀ ਸਥਿਤੀ ਜਿਉਂ ਦੀ ਤਿਉਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ ਤੇ ਭਾਰਤੀ ਇਲਾਕੇ ’ਚ ਘੁਸਪੈਠ ਦੀ ਫਿਰਾਕ ’ਚ ਸਨ। ਜਿਸ ਨੂੰ ਭਾਰਤੀ ਫੌਜ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ’ਚ ਝੜਪ ਹਵੀ ਹੋਈ ਤੇ ਦੋਵਾਂ ਵੱਲੋਂ ਕੁਝ ਜਵਾਨ ਜਖਮੀ ਹੋਣ ਦੀ ਵੀ ਖਬਰ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ 9 ਮਈ ਨੂੰ ਵੀ ਭਾਰਤ ਤੇ ਚੀਨ ਦਰਮਿਆਨ ਇਸ ਜਗ੍ਹਾ ਝੜਪ ਹੋਈ ਸੀ । ਦੱਸਿਆ ਜਾ ਰਿਾ ਹੈ ਕਿ ਚੀਨ ਦੇ ਕਰੀਬ 20 ਫੌਜੀ ਜ਼ਖਮੀ ਹੋਏ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.